ਸਮਾਰਟ ਟੀਚਰਜ਼ ਕਲੱਬ ਦੀ ਮਹੀਨੇਵਾਰ ਮੀਟਿੰਗ ਸਿੱਖਿਆ ਨਾਲ ਸਬੰਧਤ ਕੁਝ ਮਹੱਤਵਪੂਰਨ ਮੁੱਦਿਆਂ ਨੂੰ ਲੈ ਕੇ ਕੀਤੀ

ਸਮਾਰਟ ਟੀਚਰਜ਼ ਕਲੱਬ ਦੀ ਮਹੀਨੇਵਾਰ ਮਹੱਤਵਪੂਰਨ ਮੁੱਦਿਆਂ ਤੇ ਹੋਈ ਮੀਟਿੰਗ: Amrik Matharoo
ਅੱਜ ਮਿਤੀ 01-05-21 ਨੂੰ ਸਮਾਰਟ ਟੀਚਰਜ਼ ਕਲੱਬ ਦੀ ਮਹੀਨੇਵਾਰ ਮੀਟਿੰਗ ਸਿੱਖਿਆ ਨਾਲ ਸਬੰਧਤ ਕੁਝ ਮਹੱਤਵਪੂਰਨ ਮੁੱਦਿਆਂ ਨੂੰ ਲੈ ਕੇ ਕੀਤੀ ਗਈ।ਕਲੱਬ ਪ੍ਰੈਜ਼ੀਡੈਂਟ ਜਸਵਿੰਦਰ ਕੌਰ ਜੀ ਨੇ ਇਸ ਮੀਟਿੰਗ ਦਾ ਸੰਚਾਲਨ ਕੀਤਾ ਤੇ ਉਨ੍ਹਾਂ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਅੰਗਰੇਜ਼ੀ, ਹਿੰਦੀ, ਪੰਜਾਬੀ ਤਿੰਨੋਂ ਭਾਸ਼ਾਵਾਂ ਦੇ ਅਧਿਆਪਕ ਸ਼ਾਮਲ ਸਨ।ਆਨਲਾਈਨ ਸਿੱਖਿਆ ਦੌਰਾਨ ਵਰਤੀਆਂ ਜਾਣ ਵਾਲੀਆਂ ਭਾਸ਼ਾ ਪੜ੍ਹਾਉਣ ਸੰਬੰਧੀ ਤਕਨੀਕਾਂ ਨੂੰ ਸਾਂਝਾ ਕੀਤਾ ਗਿਆ। ਇਸ ਗੱਲ ਤੇ ਵੀ ਚਰਚਾ ਕੀਤੀ ਗਈ ਕਿ ਬੱਚਿਆਂ ਨੂੰ ਹਰ ਭਾਸ਼ਾ ਵਿਚ ਮਾਹਿਰ ਕਿਵੇਂ ਬਣਾਇਆ ਜਾਵੇ।ਸ੍ਰੀ ਮਤੀ ਆਸ਼ਾ ਸ਼ਰਮਾ ਜੀ ਨੇ ਦੱਸਿਆ ਕਿ ਉਹ ਚੈਟਬਾਕਸ ਵਿੱਚ ਪੰਜਾਬੀ ਵਿੱਚ ਉੱਤਰ ਲੈਂਦੇ ਹਨ ਤਾਂ ਜੋ ਬੱਚਿਆਂ ਦੀਆਂ ਮਾਤਰਾਵਾਂ ਵਿਚ ਸੁਧਾਰ ਹੋ ਸਕੇ ।ਸ੍ਰੀ ਮਤੀ ਕਵਲਪ੍ਰੀਤ ਕੌਰ ਜੀ ਨੇ ਦੱਸਿਆ ਕਿ ਉਹ ਜਦੋਂ ਆਮ ਜ਼ਿੰਦਗੀ ਦੀਆਂ ਉਦਾਹਰਨਾਂ ਦੇਂਦੇ ਹਨ ਤਾਂ ਬੱਚੇ ਵਧੇਰੇ ਦਿਲਚਸਪੀ ਨਾਲ ਪੜ੍ਹਦੇ ਹਨ।ਮੀਟਿੰਗ ਦੌਰਾਨ ਚੇਤਨਾ ਮੈਡਮ ਨੇ ਦੋਹੇ ਗਾ ਕੇ ਸੁਣਾਏ ਤੇ ਉਨ੍ਹਾਂ ਨੇ ਦੱਸਿਆ ਕਿ ਉਹ ਇਸੇ ਤਰ੍ਹਾਂ ਬੱਚਿਆਂ ਨੂੰ ਵੀ ਗਾ ਕੇ ਸੁਣਾਉਂਦੇ ਹਨ ਤੇ ਫਿਰ ਉਨ੍ਹਾਂ ਕੋਲੋਂ ਵੀ ਸੁਣਦੇ ਹਨ। ਮੈਡਮ ਪਰਮਜੀਤ ਕੌਰ ਜੀ ਨੇ ਦੱਸਿਆ ਕਿ ਉਹ ਮਿੱਥੇ ਹੋਏ ਦਿਨ ਕਿਸੇ ਇੱਕ ਬੱਚੇ ਨੂੰ ਕਹਾਣੀ ਸੁਣਾਉਣ ਲਈ ਕਹਿੰਦੇ ਹਨ ਫਿਰ ਆਪ ਬੱਚਿਆਂ ਨੂੰ ਉਸ ਵਿੱਚੋਂ ਪ੍ਰਸ਼ਨ ਪੁੱਛਦੇ ਹਨ ਜੋ ਕਿ ਇੱਕ ਵਧੀਆ ਉਪਰਾਲਾ ਹੈ ਇਸ ਨਾਲ ਬੱਚਿਆਂ ਦੇ ਸੁਣਨ ਕੌਸ਼ਲ ‘ਚ ਵਾਧਾ ਹੁੰਦਾ ਹੈ ।

Adv.

ਕਲੱਬ ਪ੍ਰੈਜ਼ੀਡੈਂਟ ਮੈਡਮ ਜਸਵਿੰਦਰ ਕੌਰ ਜੀ ਨੇ ਦੱਸਿਆ ਕਿ ਕਿਵੇਂ ਅਸੀਂ ਵਿਸ਼ੇ ਨੂੰ ਸੰਗੀਤ, ਨਾਚ ਤੇ ਡਰਾਮੇ ਨਾਲ ਜੋੜ ਕੇ ਕਲਾ ਏਕੀਕਰਨ ਗਤੀਵਿਧੀਆਂ ਕਰਵਾ ਸਕਦੇ ਹਾਂ ਤੇ ਆਨਲਾਈਨ ਸਿੱਖਿਆ ਦੌਰਾਨ ਕਿਵੇਂ ਬੱਚਿਆਂ ਨੂੰ ਆਈ.ਸੀ. ਟੀ ਦਾ ਪ੍ਰਯੋਗ ਕਰਨਾ ਸਿਖਾ ਸਕਦੇ ਹਾਂ ।ਉਹਨਾਂ ਨੇ ਇਹ ਵੀ ਦੱਸਿਆ ਕਿ ਇੱਕ ਭਾਸ਼ਾ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਵਿੱਚ ਨੈਤਿਕ ਮੁੱਲ ਪੈਦਾ ਕਰੇ ਤੇ ਉਹ ਕਿਵੇਂ ਪੈਦਾ ਕਰ ਸਕਦਾ ਹੈ ਇਸ ਉੱਪਰ ਚਰਚਾ ਵੀ ਕੀਤੀ ਗਈ।ਮੈਡਮ ਪਰਮਜੀਤ ਜੀ ਹੁਣੇ ਹੁਣੇ ਇਕ ਵਧੀਆ ਸਕੂਲ ਦਾ ਦੌਰਾ ਕਰਕੇ ਆਏ ਸਨ ,ਉਸ ਸਕੂਲ ਦੀਆਂ ਗਤੀਵਿਧੀਆਂ ਸਬੰਧੀ ਜੋ ਉਹਨਾਂ ਦਾ ਅਨੁਭਵ ਰਿਹਾ ਉਨ੍ਹਾਂ ਨੇ ਸਾਰਿਆਂ ਨਾਲ ਸਾਂਝਾ ਕੀਤਾ।ਸਮੁੱਚੇ ਰੂਪ ਵਿਚ ਸਮਾਰਟ ਟੀਚਰਜ਼ ਕਲੱਬ ਦੀ ਇਹ ਮੀਟਿੰਗ ਸਫਲਤਾਪੂਰਵਕ ਰਹੀ ।ਸਾਰੇ ਹੀ ਅਧਿਆਪਕਾ ਨੇ ਬਹੁਤ ਕੁਝ ਨਵਾਂ ਸਿੱਖਿਆ।ਕਲੱਬ ਪ੍ਰੈਜ਼ੀਡੈਂਟ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਮੁੱਖ ਉਦੇਸ਼ ਹੀ ਇਸ ਕਲੱਬ ਵਿੱਚ ਇੱਕ ਦੂਜੇ ਤੋਂ ਸਿੱਖਣਾ ਸਿਖਾਉਣਾ ਹੈ ।

Adv.

Leave a Reply

Your email address will not be published. Required fields are marked *