ਹੁਣ ਨਹੀਂ ਬੋਲਣਾ ਬਨੇਰੇ ਸਾਡੇ ਉੱਤੇ ਕਾਂ.
ਮੁੱਕੀ ਤੇਰੀ ਵੇ ਉਡੀਕ ਪੈਣਾ ਬੂਹਾ ਕੱਜਣਾ.
ਮੁੜ ਕਿ ਨਹੀਂ ਪਿੱਛੇ ਆਉਣਾ ਤੂੰ ਮੇਰੇ ਸੱਜਣਾ.
ਕਿਉਂ ਅੱਖੋਂ ਉਹਲੇ ਹੋ ਗਿਆ ਸਾਡਾ ਵੇ ਗਰਾਂ.
ਹੁਣ ਨਹੀਂ ਬੋਲਣਾ ਬਨੇਰੇ ਸਾਡੇ ਉੱਤੇ ਕਾਂ………………..
ਛੰਨੇ ਵਿੱਚ ਕੁੱਟੀ ਚੂਰੀ ਘਿਉ ਵਾਲੀ ਸੁੱਕ ਗੀ.
ਤੇਰੀ ਵੇ ਚਕੋਰ ਦੁੱਖ ਬੱਦਲਾਂ ਚ ਲੁੱਕ ਗੀ.
ਤੂੰ ਫੜ ਲਈ ਕਿਸੇ ਹੋਰ ਦੀ ਹੋਰ ਵੇ ਬਾਂਹ.
ਹੁਣ ਨਹੀਂ ਬੋਲਣਾ ਬਨੇਰੇ ਸਾਡੇ ਉੱਤੇ ਕਾਂ………
ਲਾਲੜਾ ਤਾਂ ਸੂਟ ਅਲਮਾਰੀ ਵਿੱਚ ਰਹਿ ਗਿਆ .
ਤੇਰੀ ਮੇਰੀ ਟੁਟੀ ਤੂੰ ਜਾਣ ਲੱਗਾ ਕਹਿ ਗਿਆ .
ਮੇਰੇ ਸਾਹਾਂ ਵਿੱਚ ਬੋਲਦਾ ਏ ਸੁੱਖੀ ਤੇਰਾ ਨਾਂ .
ਹੁਣ ਨਹੀਂ ਬੋਲਣਾ ਬਨੇਰੇ ਸਾਡੇ ਉੱਤੇ ਕਾਂ…………
ਤੇਰੇ ਲਈ ਕਿਰਨਜੀਤ ਤੇਰੀ ਸੁਖੇ ਸੁਖ ਨੂੰ
ਇੱਕ ਵਾਰ ਮੋੜ ਲਾ ਤੂੰ ਸਾਡੇ ਵੱਲ ਮੁੱਖ ਨੂੰ .
ਯਾਦ ਬਹੁਤੀ ਆਉਂਦੀ ਉਹ ਸਾਡੇ ਮਿਲਣੇ ਦੀ ਥਾਂ .
ਹੁਣ ਨਹੀਂ ਬੋਲਣਾ ਬਨੇਰੇ ਸਾਡੇ ਉੱਤੇ ਕਾਂ 
ਲੇਖਕ ਕਿਰਨਜੀਤ
Adv.


