ਗਲੋਅ ਬੱਲ ਆਰਟ ਕਰੀਏਸ਼ਨਜ ਦੀ ਲਘੁ- ਫਿਲਮ “ਪੀੜ” (ਦਰਦ-ਏ-ਦਿਲ) ਦਾ ਪ੍ਰੀ-ਵਿਊ ਸ਼ੋਅ, ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਕਰਵਾਇਆ ਗਿਆ।

ਸਾਹਿਤ ਵਿਗਿਆਨ ਕੇਂਦਰ ਵਲੋਂ ਫਿਲਮ “ਪੀੜ” ਦਾ ਸ਼ਾਨਦਾਰ ਪ੍ਰੀ- ਵਿਊ ਸ਼ੋਅ


ਸਾਡੇ ਪ੍ਰਸ਼ਾਸ਼ਨਿਕ ਸਿਸਟਮ ਦੀਆਂ ਅਣਗਹਿਲੀਆਂ ਅਤੇ ਖਾਮੀਆਂ ਬਾਰੇ, ਗਲੋਅ ਬੱਲ ਆਰਟ ਕਰੀਏਸ਼ਨਜ ਦੀ ਲਘੁ- ਫਿਲਮ “ਪੀੜ” (ਦਰਦ-ਏ-ਦਿਲ) ਦਾ ਪ੍ਰੀ-ਵਿਊ ਸ਼ੋਅ ਚੰਡੀਗੜ੍ਹ ਦੇ ਨਾਮਵਰ ਹੋਟਲ ਵਿਖੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਸਹਿਯੋਗ ਨਾਲ ਸਫਲਤਾ ਪੂਰਵਕ ਕਰਵਾਇਆ ਗਿਆ।ਇਸ ਦੀ ਕਹਾਣੀ ਪੰਜਾਬ ਪੁਲਿਸ ਦੇ ਇਕ ਇਮਾਨਦਾਰ ਅਤੇ ਡਿਊਟੀ ਦੇ ਪਾਬੰਦ ਕਾਂਸਟੇਬਲ ਦੁਅਆਲੇ ਘੁੰਮਦੀ ਹੈ।ਖਰਾਬ ਸਿਹਤ ਦੇ ਬਾਵਜੂਦ ਛੁੱਟੀ ਨਾ ਮਿਲਣ ਕਰਕੇ ਇਸ ਕਾਂਸਟੇਬਲ ਨੂੰ ਦਿਲ ਦੇ ਦੌਰੇ ਕਾਰਨ ਜਾਨ ਤੋਂ ਹੱਥ ਧੋਣੇ ਪੈਂਦੇ ਹਨ।

ਫਿਲਮ ਦੇ ਨਿਰਮਾਤਾ ਇੰਦਰਜੀਤ ਕੌਰ ਬੱਲ ਹਨ ਅਤੇ ਲੇਖਕ ਡਾ. ਮਨਜੀਤ ਸਿੰਘ ਬੱਲ ਹਨ।ਨਿਰਦੇਸ਼ਨ ਵਿਚ ਲੰਮਾ
ਤਜਰਬਾ ਰੱਖਣ ਵਾਲੇ ਸੋਮ ਸਹੋਤਾ ਨੇ ਇਸ ਦਾ ਨਿਰਦੇਸ਼ਨ ਕੀਤਾ ਹੈ।

ਪ੍ਰਮੁੱਖ ਭੂਮਿਕਾ ਅਦਾਕਾਰਾ ਗੁਲਸ਼ਨ ਸੋਨੀ,ਗੁਰਵਿੰਦਰ ਸਿੰਘ ਮੁਲਤਾਨੀ,ਬੀ.ਐਨ. ਸ਼ਰਮਾ ਨੇ ਨਿਭਾਈ ਜਦੋਂ ਕਿ ਸਾਥੀ ਕਲਾਕਾਰਾਂ ਵਿਚ ਭਰਪੂਰ ਸਿੰਘ, ਅਨੁਰਾਧਾ ਸ਼ਰਮਾ, ਆਰਤੀ ਬੇਦੀ,ਜੋਰਾ ਸਿੰਘ ਬੱਲ, ਕਿਸ਼ੋਰ ਸ਼ਰਮਾ,ਪੀ.ਪੀ.ਸਿੰਘ, ਬਲਦੇਵ ਸਨੌਰੀ,ਦਰਸ਼ਨ ਤਿਉਣਾ ਅਤੇ ਕੁਲਦੀਪ ਕਾਜਲ ਸ਼ਾਮਲ ਹਨ।

ਹਰਸਿਮਰਨ ਸਹੋਤਾ,ਗੁਲਾਬ ਬੱਲ ਅਤੇ ਉਮੀਦ ਬੱਲ ਨੇ ਬਾਲ- ਕਲਾਕਾਰ ਦੇ ਤੌਰ ਤੇ ਸ਼ਲਾਘਾਯੋਗ ਕੰਮ ਕੀਤਾ।ਸਿਨੇਮੇਟੋਗ੍ਰਾਫੀ ਡੀ.ਓ.ਪੀ.ਦਿਆਲ ਕਿਸ਼ਨ ਅਤੇ ਸੰਗੀਤ ਯਾਕੂਬ ਮਾਝੇਵਾਲੇ ਨੇ ਤਿਆਰ ਕੀਤਾ।

Adv.

ਇਸ ਵਿਚ ਬਹੁਤ ਸਾਰੇ ਸਾਹਿਤ ਵਿਗਿਆਨ ਕੇਂਦਰ ਦੇ ਮੈੰਬਰਾਂ ਨੇ ਵੀ ਰੋਲ ਕੀਤਾ ਹੈ।ਇਹ ਫਿਲਮ ਦਰਸ਼ਕਾਂ ਵਿਚ ਇਕ ਡੂੰਘੀ ਸੋਚ,ਉਸਾਰੂ ਬਹਿਸ ਅਤੇ ਭਾਵਨਾਤਮਕ ਸਾਂਝ ਪੈਦਾ ਕਰਦੀ ਹੈ।ਜਲਦੀ ਹੀ ਇਹ ਫਿਲਮ ਵੱਡੇ ਪਲੇਟਫਾਰਮ ਉਤੇ ਵਿਖਾਈ ਜਾਵੇਗੀ।
————————————–
ਗੁਰਦਰਸ਼ਨ ਸਿੰਘ ਮਾਵੀ ਫੋਨ 9814851298

Leave a Reply

Your email address will not be published. Required fields are marked *