ਬਟਾਲਾ, 2 ਅਕਤੂਬਰ: ਮਨੁੱਖਤਾ ਦੀ ਸੇਵਾ ਦੇ ਉਦੇਸ਼ ਨਾਲ ਮੇਰੀ ਮਾਂ ਸੇਵਾ ਸੋਸਾਇਟੀ ਵੱਲੋਂ 4 ਅਕਤੂਬਰ, ਦਿਨ ਐਤਵਾਰ ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਮੁਫ਼ਤ ਬ੍ਰੇਨ (ਦਿਮਾਗ) ਓ.ਪੀ.ਡੀ. ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਸ੍ਰੀ ਵਿਕਾਸ ਮਹਿਤਾ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਲੋੜਵੰਦ ਲੋਕਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਮੁਫ਼ਤ ਮੈਡੀਕਲ ਕੈਂਪ ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਐਤਵਾਰ ਨੂੰ ਨਿਯਮਤ ਤੌਰ ’ਤੇ ਲਗਾਇਆ ਜਾਂਦਾ ਹੈ। ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਮਾਹਰ ਐੱਮ.ਡੀ. ਡਾਕਟਰਾਂ ਵੱਲੋਂ ਬਿਲਕੁਲ ਮੁਫ਼ਤ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਕੈਂਪ ਨਹਿਰੂ ਗੇਟ ਵਿਖੇ ਸਥਿਤ ਮੇਰੀ ਮਾਂ ਸੇਵਾ ਸੋਸਾਇਟੀ ਦੇ ਦਫ਼ਤਰ ਵਿਖੇ ਲਗਾਇਆ ਜਾਵੇਗਾ। ਇਸ ਦੌਰਾਨ ਬ੍ਰੇਨ ਨਾਲ ਸਬੰਧਤ ਸਿਹਤ ਸਮੱਸਿਆਵਾਂ ਵਾਲੇ ਮਰੀਜ਼ ਮਾਹਰ ਡਾਕਟਰਾਂ ਤੋਂ ਮੁਫ਼ਤ ਜਾਂਚ ਅਤੇ ਡਾਕਟਰੀ ਸਲਾਹ ਲੈ ਸਕਣਗੇ।
Adv.
ਸ੍ਰੀ ਵਿਕਾਸ ਮਹਿਤਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਫ਼ਤ ਸਿਹਤ ਕੈਂਪ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਲੋੜਵੰਦ ਮਰੀਜ਼ਾਂ ਤੱਕ ਵੀ ਇਸ ਜਾਣਕਾਰੀ ਨੂੰ ਪਹੁੰਚਾਉਣ।




