ਬੇਰੁਜ਼ਗਾਰ ਆਪਣਾ ਐਕਸ-10 ਕਾਰਡ ਰੁਜ਼ਗਾਰ ਦਫ਼ਤਰ ਤੋਂ ਰੀਨਿਊ ਕਰਵਾ ਸਕਦੇ ਹਨ

ਬੇਰੁਜ਼ਗਾਰ ਆਪਣਾ ਐਕਸ-10 ਕਾਰਡ ਰੁਜ਼ਗਾਰ ਦਫ਼ਤਰ ਤੋਂ ਰੀਨਿਊ ਕਰਵਾ ਸਕਦੇ ਹਨ

ਬਟਾਲਾ, 24 ਮਾਰਚ ( ਅਮਰੀਕ ਮਠਾਰੂ ) – ਪੰਜਾਬ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਦਾ ਫੈਲਣ ਕਾਰਨ ਪੂਰੇ ਸੂਬੇ ਵਿਚ ਮਾਰਚ 2020 ਵਿਚ ਲਾਕਡਾਊਨ ਲਗਾਇਆ ਗਿਆ ਸੀ। ਜਿਸ ਕਾਰਨ ਸਰਕਾਰ ਵਲੋਂ ਕੋਵਿਡ-19 ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਅਤੇ ਸਰਕਾਰ ਵਲੋਂ ਇਸ ਸਬੰਧੀ ਜਾਰੀ ਗਾਈਡਲਾਂਇਜ ਦੀ ਪਾਲਣਾ ਕਰਦੇ ਹੋਏ ਰੋਜਗਾਰ ਦਫਤਰ ਵਿਖੇ ਪਬਲਿਕ ਡੀਲਿੰਗ ਬੰਦ ਕੀਤੀ ਗਈ ਸੀ। ਬੇਰੁਜਗਾਰ ਪ੍ਰਾਰਥੀ ਜਿਨ੍ਹਾਂ ਦੇ ਨਾਮ ਰੋਜਗਾਰ ਦਫਤਰ ਵਿਖੇ ਰਜਿਸਟਰਡ ਹਨ, ਉਹਨਾਂ ਨੂੰ ਹਰ ਸਾਲ ਐਕਸ-10 ਕਾਰਡ ਨੂੰ ਰੀਨਿਊ ਕਰਵਾਉਣਾ ਜਰੂਰੀ ਹੁੰਦਾ ਹੈ। ਜਿਹੜੇ ਪ੍ਰਾਰਥੀਆਂ ਦੇ ਕਾਰਡ ਫਰਫਰੀ 2020 ਤੋਂ ਰੀਨਿਊ ਨਹੀਂ ਕਰਵਾਏ ਉਹ ਪ੍ਰਾਰਥੀ ਰੋਜ਼ਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਦਫਤਰ ਬਟਾਲਾ ਵਿਖੇ ਮਿਤੀ 01-04-2021 ਤੋਂ 30-04-2021 ਤੱਕ ਨਿੱਜੀ ਤੌਰ ਤੇ ਹਾਜ਼ਿਰ ਹੋ ਕੇ ਰੀਨਿਊ ਕਰਵਾ ਸਕਦੇ। ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਨੇ ਦਫ਼ਤਰ ਵਿਚ ਆਉਣ ਵਾਲੇ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਉਹ ਰੋਜਗਾਰ ਦਫਤਰ ਵਿਖੇ ਆਉਣ ਸਮੇਂ ਕੋਵਿਡ-19 ਤੋਂ ਬਚਾਅ ਲਈ ਪੰਜਾਬ ਸਰਕਾਰ ਵਲੋਂ ਦਿੱਤੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ।

Leave a Reply

Your email address will not be published. Required fields are marked *