#ਸ਼ਹੀਦ_ਭਾਈ_ਸੁਬੇਗ_ਸਿੰਘ_ਸ਼ਹਿਬਾਜ਼_ਸਿੰਘ
#ਹਮ_ਕਾਰਨਿ_ਗੁਰਿ_ਕੁਲਿ_ਗਵਾਈ_ਹਮ_ਕੁਲਿ_ਰਾਖਹਿ_ਕੌਨ_ਬਡਾਈ ।
ਲਿਖਤ ਸ਼ਮਸ਼ੇਰ ਸਿੰਘ ਜੇਠੂਵਾਲ
ਲਾਸਾਨੀ ਸ਼ਹੀਦ ਭਾਈ ਸੁਬੇਗ ਸਿੰਘ ਜੀ ਦਾ ਜਨਮ ਲਹਿੰਦੇ ਪੰਜਾਬ ਦੇ ਜਿਲ੍ਹਾ ਕਸੂਰ ਦੇ ਪਿੰਡ ਜੰਬਰ ਵਿਖੇ ਭਾਈ ਰਾਇ ਭਾਗਾ ਜੀ ਦੇ ਗ੍ਰਹਿ ਹੋਇਆ ।
ਜੰਬਰ ਪਿੰਡ ਨੂੰ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਭੂਮੀ ਹੋਣ ਦਾ ਮਾਣ ਹਾਸਿਲ ਹੈ ਜਿਥੇ ਸਤਿਗੁਰੂ ਜੀ ਨੇ ਭਾਈ ਕਿਦਾਰਾ,ਭਾਈ,ਸਮੁੱਧਾ,ਭਾਈ ਮਖੰਡਾ,ਭਾਈ ਤੁਲਸਾ,ਭਾਈ ਲਾਲੂ ਆਦਿ ਸ਼ਰਧਾਵਾਨ ਸਿੱਖਾਂ ਨੂੰ ਗੁਰਸਿੱਖੀ ਦੀ ਦਾਤਿ ਬਖਸ਼ੀ ।
ਭਾਈ ਸੁਬੇਗ ਸਿੰਘ ਜੀ ਖ਼ਾਨਦਾਨ ਪੱਖੋਂ ਚੰਗੇ ਰਸੂਖਦਾਰ ਪੜ੍ਹੇ ਲਿਖੇ ਅਰਬੀ ਫਾਰਸੀ ਦੇ ਵਿਦਵਾਨ ਭਜਨ ਬੰਦਗੀ ਵਾਲੇ ਗੁਰਸਿੱਖ ਸਨ । ਜਿੰਨਾ ਆਪਣੀ ਲਿਆਕਤ ਦੇ ਬਲ੍ਹ ਤੇ ਮੁਗ਼ਲ ਅਫਸਰਾਂ ਨਾਲ ਸਾਂਝ ਰਾਬਤਾ ਕਾਇਮ ਕਰਕੇ ਲਾਹੌਰ ਦਰਬਾਰ ਵਿਚ ਸਰਕਾਰੀ ਠੇਕੇਦਾਰ ਬਣ ਗਏ। ਗੁਰ ਸਿਧਾਂਤਾਂ ਤੇ ਚੱਲਦਿਆਂ ਸਿੱਖਾਂ ਤੇ ਮੁਗਲੀਆ ਹਕੂਮਤ ਵਿਚਾਲੇ ਖ਼ੂਨੀ ਟਕਰਾਅ ਨੂੰ ਰੋਕਣ ਲਈ ਅਮਨ ਸ਼ਾਂਤੀ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਤਹਿਤ ਸੰਨ੍ਹ 1733 ਵਿਚ ਜਕਰੀਆ ਖਾਨ ਵਲੋਂ ਸਿੱਖਾਂ ਨੂੰ ਨਵਾਬੀ ਦੀ ਪੇਸਕਸ਼ ਭਾਈ ਸੁਬੇਗ ਸਿੰਘ ਜੀ ਦੇ ਸਦਕਾ ਹੀ ਸਿਰੇ ਚੜ੍ਹੀ ਜਿਸ ਸਦਕਾ ਜਿਥੇ ਹਕੂਮਤੀ ਤਸ਼ੱਦਦ ਟਲਿਆ ਉਥੇ ਸਿੱਖਾਂ ਕੋਲ ਦੀਪਾਲਪੁਰ,ਕੰਗਣਵਾਲ ਤੇ ਝਬਾਲ ਪਰਗਣਿਆਂ ਦੀ ਜਮੀਨ ਵੀ ਹੱਥ ਆਈ ।
ਸੰਨ੍ਹ 1745 ਵਿਚ ਜਕਰੀਆ ਖ਼ਾਨ ਦੀ ਮੌਤ ਤੋਂ ਬਾਅਦ ਲਾਹੌਰ ਦਾ ਸੂਬੇਦਾਰ ਉਸਦਾ ਪੁੱਤ ਯਹੀਂਆ ਖ਼ਾਂ ਬਣਿਆ ਜੋ ਕੱਟੜ ਸ਼ਰਈ ਫ੍ਰਿਕਾਪ੍ਰਸਤੀ ਭਰਿਆ ਹਾਕਮ ਸੀ ਜਿਸਨੇ ਸਿੱਖਾਂ ਤੇ ਜੁਲ੍ਹਮ ਦੀ ਹੱਦ ਮੁਕਾ ਦਿੱਤੀ ਯਹੀਆ ਖ਼ਾ ਭਾਈ ਸੁਬੇਗ ਸਿੰਘ ਨੂੰ ਪਹਿਲਾਂ ਹੀ ਪਸੰਦ ਨਹੀ ਸੀ ਕਰਦਾ ਇਕ ਦਿਨ ਅਚਾਨਕ ਉਸਦੀ ਕਚਹਿਰੀ ਵਿੱਚ ਸੁਬੇਗ ਸਿੰਘ ਦੇ ਨੌਜਵਾਨ ਪੁੱਤਰ ਸ਼ਹਿਬਾਜ਼ ਸਿੰਘ ਦੀ ਸ਼ਿਕਾਇਤ ਪੁੱਜੀ ਕਿ ਸ਼ਹਿਬਾਜ਼ ਸਿੰਘ ਨੇ ਇਕ ਮਦਰੱਸੇ ਦੀ ਭਰੀ ਸਭਾ ਵਿਚ ਹਜਰਤ ਮੁਹੰਮਦ ਸਾਹਿਬ ਅਤੇ ਇਸਲਾਮ ਪ੍ਰਤੀ ਅਪਮਾਨਜਨਕ ਸ਼ਬਦ ਕਹੇ ਹਨ।
ਜਦਕਿ ਅਸਲੀਅਤ ਵਿਚ ਇਹ ਸ਼ਿਕਾਇਤ ਸਰਾਸਰ ਝੂਠ ਦਾ ਪੁਲੰਦਾ ਸੀ ਕਹਾਣੀ ਇੰਜ ਵਾਪਰੀ ਕਿ ਜਿਸ ਮਦਰੱਸੇ ਵਿਚ ਭਾਈ ਸ਼ਹਿਬਾਜ਼ ਸਿੰਘ ਪੜ੍ਹਦਾ ਸੀ ਉਥੇ ਉਸ ਤੇ ਦੂਸਰੇ ਵਿਦਿਆਰਥੀਆਂ ਵਿਚਾਲੇ ਬਹਿਸ ਦੌਰਾਨ ਉਸਨੇ ਕੱਟੜਤਾ ਭਰੇ ਲਹਿਜੇ ਨੂੰ ਨਕਾਰਦਿਆਂ ਮੌਲਵੀ ਸਮੇਂਤ ਸਭ ਨੂੰ ਨਿਰੁਤਰ ਕੀਤਾ ਸੀ ।
ਜਿਸ ਤੋਂ ਖਫਾ ਮੌਲਵੀ ਨੇ ਸ਼ਹਿਬਾਜ਼ ਸਿੰਘ ਨੂੰ ਕਿਹਾ ਹੁਣ ਜੇ ਜਾਨ ਬਚਾਉਣੀ ਹੈ ਤਾਂ ਇਸਲਾਮ ਧਾਰਨ ਕਰ ਲੈ ਪਰ ਭਾਈ ਸ਼ਹਿਬਾਜ਼ ਸਿੰਘ ਨੇ ਦੀਨ ਕਬੂਲ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੰਕਾਰੀ ਫ੍ਰਿਕਾਪ੍ਰਸਤ ਮੌਲਵੀ ਨੇ ਸ਼ਿਕਾਇਤ ਕਰਕੇ ਆਪਣੇ ਹੀ ਵਿਦਿਆਰਥੀ ਨੂੰ ਫਸਾਉਣ ਦਾ ਕੋਝਾ ਕਾਰਾ ਕੀਤਾ ਜਿਸ ਦੀ ਤਫਤੀਸ਼ ਲਈ ਦੋਵੇਂ ਪਿਓ ਪੁੱਤਰ ਭਾਈ ਸੁਬੇਗ ਸਿੰਘ ਸ਼ਹਿਬਾਜ਼ ਸਿੰਘ ਸੂਬੇ ਦੀ ਕਚਹਿਰੀ ਵਿੱਚ ਪੇਸ਼ ਹੋਏ ਮੌਲਵੀ ਦੇ ਲਾਏ ਦੋਸ਼ਾਂ ਵਿਚ ਕੋਈ ਠੋਸ ਸਬੂਤ ਨਾ ਮਿਲਿਆ ਪਰ ਦੀਵਾਨ ਲਖਪਤ ਰਾਏ ਨੇ ਯਹੀਆ ਖ਼ਾ ਦੇ ਕੰਨ੍ਹ ਭਰ ਦਿੱਤੇ ਜਿਸ ਕਰਕੇ ਭਾਈ ਸੁਬੇਗ ਸਿੰਘ ਤੇ ਸ਼ਹਿਬਾਜ਼ ਸਿੰਘ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ।
ਹੁਣ ਦੋਵੇਂ ਪਿਓ ਪੁੱਤਾਂ ਤੇ ਦੀਨ ਕਬੂਲ ਕਰਨ ਲਈ ਦਬਾਅ ਪਾਇਆ ਗਿਆ ਭਾਈ ਸੁਬੇਗ ਸਿੰਘ ਨੇ ਕਿਹਾ ਸੂਬੇਦਾਰ ਸਾਬ ਮੈਂ ਨੌਕਰੀ ਤੋਂ ਅਸਤੀਫਾ ਦੇ ਕੇ ਅੰਮ੍ਰਿਤਸਰ ਜਾ ਕੇ ਗੁਜਾਰਾ ਕਰ ਲਵਾਂਗਾ ਪਰ ਧਰਮ ਨਹੀ ਛੱਡਾਗਾ….ਇਹ ਸੁਣਦਿਆਂ ਹੀ ਲਖਪਤ ਰਾਏ ਨੇ ਨਫ਼ਰਤ ਦੀ ਬਲਦੀ ਅੱਗ ਤੇ ਹੋਰ ਤੇਲ ਪਾਉਦਿਆਂ ਕਿਹਾ ਖਾਨ ਬਹਾਦਰ ਵੇਖੋ ਇਹ ਤੁਹਾਡੇ ਵਡੇਰਿਆਂ ਦਾ ਨਮਕ ਖਾ ਕੇ ਤੁਹਾਡਾ ਹੀ ਅਪਮਾਨ ਕਰ ਰਿਹਾ ਹੈ….
ਜਿਸ ਭੜਕਾਹਟ ਤੋਂ ਬਾਅਦ ਯਹੀਆ ਖ਼ਾ ਗੁੱਸੇ ਵਿਚ ਆਇਆ ਕਹਿਣ ਲੱਗਾ ਸੁਬੇਗ ਸਿੰਘ ਹੁਣ ਤੁਹਾਨੂੰ ਦੀਨ ਕਬ ਕਰਨਾ ਹੀ ਪਵੇਗਾ ਜਾਂ ਹੁਣ ਤਸੀਹੇ ਭੁਗਤਣ ਲਈ ਤਿਆਰ ਰਹੋ ।
ਕਚਹਿਰੀ ਦੀ ਸਮਾਪਤੀ ਤੋਂ ਬਾਅਦ ਲਖਪਤ ਰਾਏ ਕਹਿਣ ਲੱਗਾ ਸੂਬੇਦਾਰ ਜੀ ਇਹ ਉਹੀ ਤਾਰੂ ਸਿੰਘ ਦੇ ਸਿੱਖ ਭਰਾ ਹਨ ਜਿਸਨੇ ਆਪ ਜੀ ਦੇ ਪਿਤਾ ਖਾਨ ਬਹਾਦਰ ਜਕਰੀਆ ਖਾਨ ਜੀ ਦੇ ਸਿਰ ਤਾਰੂ ਸਿੰਘ ਜੀ ਜੁੱਤੀ ਲਿਆ ਕੇ ਸਿਰ ਵਿੱਚ ਮਾਰ/ਮਾਰ ਜਲੀਲ ਕੀਤਾ ਸੀ ਮੈਂ ਤਾਂ ਕਹਿੰਨਾ ਏਨਾ ਤੋਂ ਉਹ ਵੀ ਬਦਲਾ ਲਿਆ ਜਾਵੇ ਲੱਖਪਤ ਹਰ ਹਾਲਤ ਵਿਚ ਸੁਬੇਗ ਸਿੰਘ ਵਰਗੇ ਇਮਾਨਦਾਰ ਨੇਕ ਇਨਸਾਨ ਨੂੰ ਅਫਸਰੀ ਤੋਂ ਪਾਸੇ ਕਰਕੇ ਚੰਮ ਦੀਆਂ ਚਲਾਉਣਾ ਚਾਹੁੰਦਾ ਸੀ ਕਿਉਂਕਿ ਸੁਬੇਗ ਸਿੰਘ ਇਕ ਨੇਕਦਿਲ ਅਫਸਰ ਸੀ ਜੋ ਪ੍ਰਜਾ ਨਾਲ ਕੁਝ ਵੀ ਗਲਤ ਬਰਦਾਸ਼ਤ ਨਹੀ ਕਰਦਾ ਸੀ।
ਬਹੁਤ ਦਿਨ ਲਗਾਤਾਰ ਕਚਹਿਰੀ ਚਲਦੀ ਰਹੀ ਪਰ ਭਾਈ ਸੁਬੇਗ ਸਿੰਘ ਸ਼ਹਿਬਾਜ਼ ਸਿੰਘ ਸਿਦਕ ਤੋਂ ਨਾ ਡੋਲੇ ਐਸੇ ਸਿਦਕਵਾਨ ਸਿੱਖ ਹਕੂਮਤੀ ਸਖਤੀਆਂ ਦੀ ਪ੍ਰਵਾਹ ਬਿਨਾਂ ਗੁਰੂ ਆਸਰੇ ਤਸੀਹੇ ਝੱਲਦੇ ਰਹੇ ਜਦੋਂ ਅਖੀਰ ਤੱਕ ਨਾ ਮੰਨੇ ਤਾਂ ਪਿਓ ਪੁੱਤ ਨੂੰ ਵੱਖਰ ਵੱਖਰੇ ਕੈਦਖਾਨੇ ਵਿਚ ਪਾ ਕੇ ਮਨੋਵਿਗਿਆਨਕ ਢੰਗ ਨਾਲ ਮਨਾਉਣ ਦਾ ਯਤਨ ਕੀਤਾ ਗਿਆ ਪਿਓ ਨੂੰ ਕਿਹਾ ਜਾਂਦਾ ਕਿ ਆਪਣੇ ਪੁੱਤ ਤੇ ਤਰਸ ਕਰ ਜਿਦ ਛੱਡ…ਪੁੱਤ ਨੂੰ ਕਿਹਾ ਜਾਂਦਾ ਤੇਰਾ ਪਿਤਾ ਦੀਨ ਕਬੂਲ ਕਰਨ ਨੂੰ ਮੰਨ ਗਿਆ ਹੈ ਤੂੰ ਵੀ ਜਿਦ ਛੱਡ….ਪਰ ਦੋਵੇਂ ਪਿਓ ਪੁੱਤਰ ਸਿਦਕ ਤੋਂ ਨਾ ਹਾਰੇ ਅਖੀਰ ਯਹੀਆ ਕਾ ਨੇ ਕਾਜੀ ਤੋਂ ਫਤਵਾ ਲੈ ਕੇ ਦੋਵਾਂ ਧਰਮੀਆਂ ਨੂੰ ਚਰਖੜੀਆਂ ਤੇ ਚਾੜ੍ਹ ਕਤ੍ਹਲ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ।
ਤਵਾਰੀਖ਼ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਅਨੁਸਾਰ ਦੋਵੇਂ ਪਿਤਾ/ਪੁੱਤਰ ਨੂੰ ਬਹੁਤ ਹੀ ਜਾਲ੍ਹਮਾਂਨਾ ਤਸੀਹੇ ਦਿੱਤੇ ਗਏ ਕੋਰੜੇ ਮਾਰੇ ਗਏ,ਪੁੱਠਾ ਲਮਕਾਇਆ ਗਿਆ,ਜਮੂਰਾ ਨਾਲ ਮਾਸ ਨੋਚਿਆ ਗਿਆ ਅਖੀਰ 25 ਮਾਰਚ 1746 ਨੂੰ ਚੜਖੜੀਆਂ ਤੇ ਚਾੜ੍ਹ ਸ਼ਹੀਦ ਕਰ ਦਿੱਤਾ ਗਿਆ ਸਿੱਖੀ ਸਿਦਕ ਦੀ ਮੂਰਤਿ 18 ਸਾਲ ਦੇ ਭਾਈ ਸ਼ਾਹਬਾਜ ਸਿੰਘ ਅਤੇ ਪਿਤਾ ਭਾਈ ਸੁਬੇਗ ਸਿੰਘ ਅਖੀਰ ਤੱਕ ਏਹੀ ਮੁਖ ਚੋਂ ਅਲਾਪਦੇ ਸ਼ਹੀਦੀ ਪਾ ਗਏ ।
ਹਮ ਕਾਰਨਿ ਗੁਰਿ ਕੁਲਿ ਗਵਾਈ ਹਮ ਕੁਲ ਰਾਖਹਿ ਕੌਨ ਬਡਾਈ।
[ਪੰਥ ਪ੍ਰਕਾਸ਼]
【ਸ਼ਮਸ਼ੇਰ ਸਿੰਘ ਜੇਠੂਵਾਲ】


