ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਕੈਂਸਰ ਵਰਗੀ ਭਿਆਨਕ ਬੀਮਾਰੀ ਨੂੰ ਹਰਾਉਣ ਵਾਲੀ ਸ਼ਾਇਰਾ ਸ਼੍ਰੀਮਤੀ ਪ੍ਰਭਜੋਤ ਕੌਰ ਜੋਤ ਜੀ ਦਾ ਰੂਬਰੂ ਕਰਵਾਇਆ ਗਿਆ।

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਵਿਸ਼ੇਸ਼ ਸਮਾਗਮ


ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ‘ਲਾਈਮ ਲਾਈਟ ਡਾਇਮੰਡ ਸ਼ੋ-ਰੂਮ’ ਮੁਹਾਲੀ ਵਿਖੇ ਕੈਂਸਰ ਵਰਗੀ ਭਿਆਨਕ ਬੀਮਾਰੀ ਨੂੰ ਹਰਾਉਣ ਵਾਲੀ ਸ਼ਾਇਰਾ ਸ਼੍ਰੀਮਤੀ ਪ੍ਰਭਜੋਤ ਕੌਰ ਜੋਤ ਜੀ ਦਾ ਰੂਬਰੂ ਕਰਵਾਇਆ ਗਿਆ।

ਇਸ ਪ੍ਰੋਗਰਾਮ ਦੀ ਪ੍ਰਧਾਨਗੀ ਡਾ. ਮਨਜੀਤ ਸਿੰਘ ਬੱਲ ਅਤੇ ਡਾ. ਸ਼ਸ਼ੀ ਪ੍ਰਭਾ ਜੀ ਨੇ ਕੀਤੀ। ਕੇਂਦਰ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ ਨੇ ਆਏ ਸਾਰੇ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਤੇ ਇਸ ਵਿਸ਼ੇਸ਼ ਸਮਾਗਮ ਬਾਰੇ ਜਾਣੂੰ ਕਰਵਾਇਆ ।

ਪ੍ਰਧਾਨਗੀ ਕਰ ਰਹੇ ਡਾ. ਮਨਜੀਤ ਸਿੰਘ ਬੱਲ ਨੇ ਕੈਂਸਰ ਦੀਆਂ ਕਿਸਮਾਂ,ਲੱਛਣਾਂ ਅਤੇ ਇਸ ਦੇ ਇਲਾਜ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਪ੍ਰਭਜੋਤ ਕੌਰ ਨੂੰ ਜ਼ਿੰਦਾ ਦਿਲ ਸ਼ੇਰਨੀ ਕਿਹਾ। ਡਾ. ਸ਼ਸ਼ੀ ਪ੍ਰਭਾ ਨੇ ਬੋਲਦਿਆਂ ਕਿਹਾ ਕਿ ਸਾਨੂੰ ਹਰ ਇੱਕ ਦੁੱਖ ਦਾ ਹਿੰਮਤ ਨਾਲ ਸਾਹਮਣਾ ਕਰਨਾ ਚਾਹੀਦਾ ਹੈ ਅਤੇ ਆਪਣੀਆਂ ਪਸੰਦੀਦਾ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।

 

ਸ਼੍ਰੀਮਤੀ ਪਰਮਜੀਤ ਕੌਰ ਪਰਮ ਨੇ ਕਿਹਾ ਕਿ ਇਹਨਾਂ ਨੂੰ ਮਾਣਮੱਤੀ ਮੁਟਿਆਰ ਦਾ ਸਨਮਾਨ ਮਿਲਿਆ ਹੈ ਅਤੇ ਇਹਨਾਂ ਨੇ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿ ਅਤੇ ਬਹੁਤ ਮਹਾਨ ਸ਼ਖ਼ਸੀਅਤਾਂ ਦੀ ਜੀਵਨੀ ਲਿਖੀ ਹੈ। ਡਾ. ਨੀਨਾ ਸੈਣੀ ਨੇ ਕਿਹਾ ਕਿ ਇੰਨਾਂ ਦਰਦ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਦੁੱਖ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੱਤਾ।

ਸ਼੍ਰੀਮਤੀ ਕੰਵਲਜੀਤ ਕੌਰ ਨੇ ਕਿਹਾ ਕਿ ਅਜਿਹੀ ਸ਼ਖ਼ਸੀਅਤ ਨੂੰ ਮੈਂ ਸਲਾਮ ਕਰਦੀ ਹਾਂ। ਪ੍ਰਭਜੋਤ ਨੇ ਕਿਹਾ ਕਿ ਮੈਂ ਪ੍ਰਮਾਤਮਾ ਦੀ ਰਜ਼ਾ ਵਿੱਚ ਖੁਸ਼ ਹਾਂ। ਪਰਿਵਾਰ ਅਤੇ ਦੋਸਤਾਂ ਦਾ ਸਾਥ ਦਰਦ ਨੂੰ ਸਹਿਣ ਦਾ ਹੌਸਲਾ ਦਿੰਦਾ ਹੈ ਇਸ ਦੇ ਨਾਲ ਹੀ ਉਹਨਾਂ ਨੇ ਕੈਂਸਰ ਨੂੰ ਮਾਤ ਪਾਉਂਦੀਆਂ ਕਵਿਤਾਵਾਂ ਸਾਂਝੀਆਂ ਕੀਤੀਆਂ। ਬਲਵਿੰਦਰ ਢਿੱਲੋਂ ਅਤੇ ਭਰਪੂਰ ਸਿੰਘ ਨੇ ਗੀਤਾਂ ਨਾਲ ਆਪਣੀ ਹਾਜ਼ਰੀ ਲਵਾਈ।

 

ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ ।

 

ਸੰਸਥਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ ਮਹਿਮਾਨਾਂ ਅਤੇ ਸ਼ੋ-ਰੂਮ ਦੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ । ਨਰਿੰਦਰ ਕੌਰ ਲੌਂਗੀਆ,ਨਰਿੰਦਰ ਸਿੰਘ ਡੋਰਕਾ,ਚਰਨਜੀਤ ਕਲੇਰ,ਸਿੰਮੀ

Adv.

Simarindustriesbtl@gmail.com

ਮੁਹਾਲੀ, ਜਸਬੀਰ ਸਿੰਘ,ਗੁਰਵਿੰਦਰ ਕੌਰ,ਰਤਨ ਬਾਬਕਵਾਲਾ,ਸਰਬਜੀਤ ਸਿੰਘ ਪੱਡਾ,ਸ਼੍ਰੀਮਤੀ ਪਰਨੀਤਾ ਬਿਸਵਾਸ ਅਤੇ ਪਰਲਾਦ ਸਿੰਘ ਵੀ ਹਾਜ਼ਰ ਸਨ ।

Leave a Reply

Your email address will not be published. Required fields are marked *