ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਸ. ਅਮਰਜੀਤ ਸਿੰਘ ਖੁਰਲ ਜੀ ਨੂੰ ਸਮਰਪਿਤ ਸਾਵਣ ਕਵੀ ਦਰਬਾਰ ਕਰਵਾਇਆ ਗਿਆ
ਜਿਸ ਦੀ ਪ੍ਰਧਾਨਗੀ ਪ੍ਰਸਿੱਧ ਨਾਵਲਕਾਰ ਅਤੇ ਕਹਾਣੀਕਾਰ ਸ੍ਰੀ ਸੰਤਵੀਰ ਜੀ ਨੇ ਕੀਤੀ । ਖੁਰਲ ਸਾਹਿਬ ਦੇ ਸਪੁੱਤਰ ਸ. ਗੁਰਪ੍ਰੀਤ ਸਿੰਘ ਖੁਰਲ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਸ. ਗੁਰਦਰਸ਼ਨ ਸਿੰਘ ਮਾਵੀ ਨੇ ਆਏ ਹੋਏ
ਸਾਹਿਤਕਾਰਾਂ ਨੂੰ ਜੀ ਆਇਆਂ ਆਖਿਆ ਅਤੇ ਅੱਜ ਦੇ ਸਮਾਗਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਰਾਜਵਿੰਦਰ ਗੱਡੂ,ਉਮਰਾਓ ਸਿੰਘ,ਸਰਬਜੀਤ ਸਿੰਘ ਪੱਡਾ,ਬਾਬੂ ਰਾਮ ਦੀਵਾਨਾ,ਮਹਿੰਦਰ ਸਿੰਘ ਗੋਸਲ, ਗੁਰਦਾਸ ਸਿੰਘ ਦਾਸ, ਪ੍ਰਤਾਪ ਪਾਰਸ ਗੁਰਦਾਸਪੁਰੀ ਅਤੇ ਡਾ. ਗੁਰਦੇਵ ਸਿੰਘ ਗਿੱਲ ਵੱਲੋਂ ਸਾਵਣ ਦੀਆਂ ਰਚਨਾਵਾਂ ਪੇਸ਼ ਕੀਤੀਆਂ ।ਰਤਨ ਬਾਬਕਵਾਲਾ ਨੇ ਵਿਅੰਗਮਈ ਰਚਨਾ ਸੁਣਾ ਕੇ ਮਾਹੌਲ ਖੁਸ਼ਨੁਮਾ ਬਣਾ ਦਿੱਤਾ।
ਭਰਪੂਰ ਸਿੰਘ ਨੇ ਬਹੁਤ ਹੀ ਖੂਬਸੂਰਤ ਰਚਨਾ ਤਰੰਨਮ ਵਿੱਚ ਸੁਣਾਈ ।ਗੁਰਮੇਲ ਸਿੰਘ ਮੌਜੋਵਾਲ ਨੇ ਅੱਜ ਕੱਲ ਦੇ ਹਾਲਾਤਾਂ ਨੂੰ ਦਰਸਾਉਂਦੀ ਕਵਿਤਾ ਸਰੋਤਿਆਂ ਦੇ ਸੱਨਮੁੱਖ ਕੀਤੀ।ਮਲਕੀਤ ਸਿੰਘ ਨਾਗਰਾ ਨੇ ਸੰਤ ਰਾਮ ਉਦਾਸੀ ਜੀ ਨੇ ਰਚਨਾ ਬਹੁਤ ਬੁਲੰਦ ਆਵਾਜ਼ ਵਿੱਚ ਪੇਸ਼ ਕੀਤੀ । ਰਜਿੰਦਰ ਸਿੰਘ ਧੀਮਾਨ ਨੇ ਵੀ ਸਾਵਣ ਮਹੀਨੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ।
ਪ੍ਰਧਾਨਗੀ ਕਰ ਰਹੇ ਸੰਤਵੀਰ ਜੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸਾਵਣ ਮਹੀਨੇ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੁਰਪ੍ਰੀਤ ਸਿੰਘ ਖੁਰਲ ਵਲੋਂ ਆਪਣੇ ਪਿਤਾ ਜੀ ਦੀਆਂ ਯਾਦਾਂ ਤਾਜ਼ਾ ਕਰਦਿਆਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਸਾਹਿਤ ਵਿੱਚ ਬਹੁਤ ਰੁੱਚੀ ਰੱਖਦੇ ਸਨ ਅਤੇ ਅੰਤ ਤੱਕ ਸਾਹਿਤ ਵਿਗਿਆਨ ਕੇਂਦਰ ਨਾਲ ਜੁੜੇ ਰਹੇ।
ਸਭਾ ਦੇ ਇਸਤਰੀ ਮੈਂਬਰਾਂ ਨਰਿੰਦਰ ਕੌਰ ਲੌਂਗੀਆ। ਰਮਨਦੀਪ ਰਮਣੀਕ. ਬਲਜੀਤ ਬੈਂਸ , ਹਰਭਜਨ ਕੌਰ ਢਿੱਲੋਂ,ਅਮਰਜੀਤ ਕੌਰ, ਡਾ. ਰਜਿੰਦਰ ਰੇਨੂੰ,ਬਬੀਤਾ ਸਾਗਰ,ਬਲਜੀਤ ਕੌਰ ਬੁੱਟਰ,ਮਨਦੀਪ ਕੌਰ ਸੋਹਲ, ਜਸ਼ਨਦੀਪ ਕੌਰ ਸਿੱਧੂ,ਸੁਮਨ ਰਾਣੀ ਤੇ ਉਹਨਾਂ ਦੇ ਮਾਤਾ ਜੀ,ਕੁਲਦੀਪ ਕੌਰ,ਵੈਸ਼ਾਲੀ, ਕੁਲਵਿੰਦਰ ਕੌਰ,ਪਰੌਮਿਲਾ ਵਰਮਾ, ਰੇਖਾ ਮਿੱਤਲ ,ਦਵਿੰਦਰ ਕੌਰ ਢਿੱਲੋਂ ਅਤੇ ਡਾ. ਹਰਬੰਸ ਕੌਰ ਗਿੱਲ ਵੱਲੋਂ ਗਿੱਧਾ ਪਾ ਕੇ ਤੀਜ ਦਾ ਤਿਉਹਾਰ ਬਹੁਤ ਚਾਂਵਾਂ ਨਾਲ ਮਨਾਇਆ ਗਿਆ।
ਅੰਤਰਰਾਸ਼ਟਰੀ ਢੋਲੀ ਜਸਬੀਰ ਸਿੰਘ ਮੀਕਾ,ਹਰਿੰਦਰ ਹਰ ,ਪਿਆਰਾ ਸਿੰਘ ਰਾਹੀ ਅਤੇ ਬਲਕਾਰ ਸਿੰਘ ਸਿੱਧੂ ਨੇ ਬੋਲੀਆਂ ਪਾ ਕੇ ਖੂਬ ਵਾਹ ਵਾਹ ਖੱਟੀ ।ਇਸ ਤੋਂ ਇਲਾਵਾ ਪਰਮਿੰਦਰ ਸਿੰਘ ਅਜ਼ੀਜ਼. ਜਲੌਰ ਸਿੰਘ ਖੀਵਾ,ਅੰਸ਼ੁਕਰ ਮਹੇਸ਼,ਮੰਦਰ ਗਿੱਲ ਸਾਹਬਚੰਦੀਆ, ਨਰਿੰਦਰ ਸਿੰਘ ਦੌੜਕਾ,ਜਸਬੀਰ ਸਿੰਘ ਬਸ਼ੇਸ਼ਰ ਸਿੰਘ,ਸੁਰਿੰਦਰ ਕੁਮਾਰ,ਸੁੱਖਦੇਵ ਸਿੰਘ,ਗੀਤਕਾਰ ਰਾਜੂ ਨਾਹਰ,ਦਰਸ਼ਨ ਤਿਉਣਾ,ਪਰਲਾਦ ਸਿੰਘ ਬਲਵਿੰਦਰ ਢਿੱਲੋਂ , ਲਾਭ ਸਿੰਘ ਲਹਿਲੀ ਅਤੇ ਵਿੰਦਰ ਮਾਂਝੀ ਹਾਜ਼ਰ ਸਨ।
ਮੰਚ ਸੰਚਾਲਨ ਦਵਿੰਦਰ ਕੌਰ ਢਿੱਲੋਂ ਨੇ ਬਾਖੂਬੀ ਨਿਭਾਇਆ ।
ਅੰਤ ਵਿੱਚ ਖੁਰਲ ਪਰਿਵਾਰ ਵੱਲੋਂ ਤਿਆਰ ਕੀਤਾ ਬਹੁਤ ਹੀ ਪਿਆਰ ਨਾਲ ਖੀਰ ਪੂੜਿਆਂ ਦਾ ਲੰਗਰ ਵਰਤਾਇਆ ਗਿਆ ।








