ਕੋਵਿਡ ਨੂੰ ਹਰਾਉਣ ਲਈ ਘਬਰਾਉਣ ਦੀ ਨਹੀਂ ਟੀਕਾ ਲਗਵਾਉਣ ਦੀ ਲੋੜ – ਐੱਸ.ਐੱਮ.ਓ. ਡਾ. ਭੱਲਾ

 

ਕੋਵਿਡ ਨੂੰ ਹਰਾਉਣ ਲਈ ਘਬਰਾਉਣ ਦੀ ਨਹੀਂ ਟੀਕਾ ਲਗਵਾਉਣ ਦੀ ਲੋੜ – ਐੱਸ.ਐੱਮ.ਓ. ਡਾ. ਭੱਲਾ

ਲੋਕਾਂ ਨੂੰ ਕੋਵਿਡ-19 ਟੀਕਾਕਰਨ ਸਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ

ਬਟਾਲਾ, 18 ਜਨਵਰੀ (ਅਮਰੀਕ ਮਠਾਰੂ, ਰੰਜਨਦੀਪ, ਬਲਦੇਵ ਸਿੰਘ ਖਾਲਸਾ) – ਮਾਤਾ ਸੁੱਲਖਣੀ ਜੀ ਸਿਵਲ ਹਸਪਤਾਲ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਕੁਮਾਰ ਭੱਲਾ ਨੇ ਕੋਵਿਡ-19 ਦੀ ਰੋਕਥਾਮ ਦਾ ਖੁਦ ਟੀਕਾ ਲਗਵਾਉਂਦਿਆਂ ਲੋਕਾਂ ਤੇ ਹੋਰਨਾਂ ਸਿਹਤ ਕਾਮਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਹੈ ਕਿ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਕਿਸੇ ਵੀ ਤਰਾਂ ਦੀ ਗਲਤ ਅਫਵਾਹਾਂ ’ਤੇ ਭਰੋਸਾ ਨਾ ਕੀਤਾ ਜਾਵੇ। ਡਾ. ਭੱਲਾ ਨੇ ਕਿਹਾ ਕਿ ਸਿਵਲ ਹਸਪਤਾਲ ਬਟਾਲਾ ਵਿਖੇ ਅੱਜ ਤੱਕ ਕੋਵਿਡ-19 ਦੀ ਰੋਕਥਾਮ ਦੇ 53 ਟੀਕੇ ਲਗਾਏ ਜਾ ਚੁੱਕੇ ਹਨ ਅਤੇ ਜਿਨ੍ਹਾਂ ਨੇ ਵੀ ਇਹ ਟੀਕਾ ਲਗਵਾਇਆ ਹੈ ਉਹ ਸਾਰੇ ਹੀ ਟੀਕਾ ਲਗਵਾਉਣ ਤੋ ਬਾਅਦ ਤੰਦਰੁਸਤ ਤੇ ਨਾਰਮਲ ਹਨ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ ਹੈ।

ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਕੋਵਿਡ-19 ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਪਹਿਲੇ ਪੜਾਅ ਵਿਚ ਸਿਹਤ ਕਾਮਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨਾਂ ਟੀਕਾਕਰਨ ਸਬੰਧੀ ਫੈਲਾਈਆਂ ਜਾ ਰਹੀਆਂ ਝੂਠੀਆਂ ਅਫਵਾਹਾਂ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਜਿਨ੍ਹਾਂ ਨੂੰ ਵੀ ਕੋਵਿਡ-19 ਟੀਕਾਕਰਨ ਕੀਤਾ ਗਿਆ ਹੈ ਉਹ ਬਿਲਕੁਲ ਸਿਹਤਮੰਦ ਤੇ ਤੰਦਰੁਸਤ ਹਨ ਤੇ ਰੋਜ਼ਾਨਾਂ ਦੀ ਤਰਾਂ ਹਸਪਤਾਲ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਉਨਾਂ ਲੋਕਾਂ ਤੇ ਹੋਰਨਾ ਸਿਹਤ ਕਾਮਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਕਿਸੇ ਵੀ ਤਰਾਂ ਦੀ ਗਲਤ ਅਫਵਾਹਾਂ ’ਤੇ ਭਰੋਸਾ ਨਾ ਕੀਤਾ ਜਾਵੇ।

ਉਨਾਂ ਦੱਸਿਆ ਕਿ ਪਹਿਲੇ ਪੜਾਅ ਵਿਚ ਜ਼ਿਲੇ ਦੇ ਸਰਕਾਰੀ ਤੇ ਪ੍ਰਾਇਵੇਟ ਹਸਪਤਾਲਾਂ ਵਿਚ ਕੰਮ ਕਰਦੇ ਸਿਹਤ ਕਾਮਿਆਂ ਨੂੰ ਟੀਕਾ ਲਗਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਹੋ ਚੁੱਕੀ ਹੈ।ਉਨਾਂ ਕਿਹਾ ਕਿ ਇਹ ਦਵਾਈ ਇੱਕ ਵਿਅਕਤੀ ਨੂੰ ਦੋ ਪੜਾਵਾਂ ਵਿੱਚ 28 ਦਿਨ ਦੇ ਵਕਫੇ ਵਿਚ ਲਗਾਈ ਜਾਵੇਗੀ।

Leave a Reply

Your email address will not be published. Required fields are marked *