ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼

ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਵਿਸ਼ੇਸ਼

ਸਮੁੱਚੇ ਸਿੱਖ ਪੰਥ ਵਿੱਚ ਗੁਰੂਆਂ ਦੇ ਪ੍ਰਕਾਸ਼ ਪੁਰਬ ਦਿਹਾੜਿਆਂ ਦਾ ਵਿਸ਼ੇਸ਼ ਸਥਾਨ ਹੈ। ਸਿੱਖ ਇਤਿਹਾਸ ਵਿੱਚ ਗੁਰੂਆਂ ਦੁਆਰਾ ਗਰੀਬ,ਅਸਿਹ,ਅਪਾਹਿਜਾਂ, ਅਨਾਥਾ ਤੇ ਬੇਸਹਾਰਿਆਂ ਪ੍ਰਤੀ ਰਹਿਮਦਿਲੀ ਤੇ ਇਹਨਾ ਪ੍ਰਤੀ ਹਿਫਾਜ਼ਤਾ ਨਾਲ ਭਰਿਆ ਪਿਆ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਸਮ ਪਾਤਸ਼ਾਹੀ ਜੀ ਦਾ ਜਨਮ1666 ਈ: ਨੂੰ ਪਟਨਾ ਵਿਖੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਤੇ ਮਾਤਾ ਗੁਜਰੀ ਜੀ ਦੇ ਘਰ ਹੋਇਆ।ਗੁਰੂ ਜੀ ਗਰੀਬਾਂ ਤੇ ਮਜਲੂਮਾਂ ਦੇ ਸਹਾਈ ਬਣੇ ਤੇ ਇਹਨਾ ਦੀ ਅਟੁੱਟ ਸੇਵਾ ਕੀਤੀ। ਗੁਰੂ ਜੀ ਨੂੰ ਬਚਪਨ ਵਿੱਚ ਹੀ ਬਾਣੀ ਨਾਲ ਬਹੁਤ ਪ੍ਰੇਮ ਸੀ, ਤੇ ਆਪ ਰਾਗੀ ਜਥਿਆਂ ਨਾਲ ਮਿਲ ਕੇ ਢਾਡੀ ਵਾਰਾ ਗਾਉਂਦੇ। ਆਪ ਸੰਗਤਾਂ ਨੂੰ ਇਕੱਠੇ ਕਰ ਕੇ ਪ੍ਰਵਚਨ ਵੀ ਸੁਣਾਉਂਦੇ।ਗੁਰੂ ਜੀ ਦੇ ਦਰਬਾਰ ਵਿੱਚ 52 ਕਵੀ ਸਨ। ਗੁਰੂ ਜੀ ਨੇ ਜਿਆਦਾ ਬਾਣੀ ਪਾਉਂਟਾ ਸਾਹਿਬ ,ਜਿਲਾ ਸਿਰਮੌਰ ਵਿੱਚ ਹੀ ਲਿਖੀ।ਗੁਰੂ ਜੀ ਨੇ ਨਾਂਦੇੜ ਵਿੱਚ ਅਪਣਾ ਡੇਰਾ ਗੋਦਾਵਰੀ ਦੇ ਕੰਢੇ ਲਗਾਇਆ ਜਿੱਥੇ ਬੈਠ ਕੇ ਗੁਰੂ ਜੀ ਸੰਗਤਾਂ ਨੂੰ ਬਾਣੀ ਸੁਣਾਉਂਦੇ। ਏਥੇ ਹੀ ਗੁਰੂ ਜੀ ਸਿੰਘਾਂ ਨੂੰ ਸ਼ਸਤਰ ਵਿਦਿਆ ਦੀ ਸਿਖਲਾਈ ਦਿੰਦੇ।ਰਾਜੌਰੀ ਦੇ ਰਹਿਣ ਵਾਲੇ ਮਾਧੋ ਦਾਸ ਦੀ ਗੁਰੂ ਜੀ ਨਾਲ ਮੁਲਾਕਾਤ ਏਥੇ ਹੀ ਹੋਈ।ਤੇ ਹਿਰਨੀ ਦੇ ਸ਼ਿਕਾਰ ਦੀ ਘਟਨਾਂ ਤੋਂ ਬਾਅਦ ਗੁਰੂ ਜੀ ਦੇ ਚਰਨੀ ਢਹਿ ਪਿਆ ਤੇ ਗੁਰੂ ਜੀ ਨੇ ਮਾਧੋ ਦਾਸ ਤੋਂ ਬਾਅਦ ਇਹਦਾ ਨਾਮ ਲੱਛਮਣ ਦਾਸ ਰੱਖ ਦਿੱਤਾ। ਗੁਰੂ ਜੀ ਨੇ 1699 ਈ: ਨੂੰ ਵਿਸਾਖੀ ਵਾਲੇ ਦਿਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦੀ ਸਿਰਜਣਾ ਕੀਤੀ।ਗੁਰੂ ਜੀ ਨੇ ਮੁਗਲਾਂ ਵਿਰੁੱਧ ਲੜਾਈਆਂ ਦਾ ਜਮ ਕੇ ਟਾਕਰਾ ਕੀਤਾ। ਗੁਰੂ ਜੀ ਨੇ ਜਾਪ ਸਾਹਿਬ ਦੀ ਬਾਣੀ ਲਿਖੀ।ਤੇ ਲੋਕਾਂ ਦੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਰਣਜੀਤ ਨਗਾਰਾ ਤਿਆਰ ਕਰਵਾਇਆ।ਗੁਰੂ ਜੀ ਨੇ ਜੁਲਮਾਂ ਖਿਲਾਫ ਲੜਾਈਆਂ ਲੜੀਆਂ ਤੇ ਮੁਗਲ ਫੋਜ਼ਾ ਦੇ ਛੱਕੇ ਛੁਡਾਏ‍।ਗੁਰੂ ਜੀ ਨੇ ਮਾਨਵਤਾ ਦੀ ਬਰਾਬਰੀ ਲਈ
ਮਾਨਸ ਕੀ ਜਾਤਿ ਸੱਭੇ
ਏਕੋ ਪਹਿਚਾਨ ਭਹੋ
ਦਾ ਨਾਹਰਾ ਦਿੱਤਾ।ਗੁਰੂ ਜੀ ਨੇ ਆਖਰੀ ਲੜਾਈ 1704 ਨੂੰ ਅਨੰਦਪੁਰ ਸਾਹਿਬ ਵਿਖੇ ਲੜੀ।ਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾ ਦਿੱਤਾ, ਗੁਰੂ ਜੀ ਦੇ ਚਾਰੇ ਸਾਹਿਬਜਾਦੇ ਜੁਲਮਾਂ ਦੇ ਵਿਰੁੱਧ ਲੜਦੇ ਹੋਏ ਸ਼ਹੀਦੀਆਂ ਨੂੰ ਜਾ ਗਲ਼ ਲਾਇਆ।

ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਦੀ ਪ੍ਰਥਾ ਨੂੰ ਅੱਗੇ ਤੋਰਦੇ ਹੋਏ ਸਮੁੱਚੀ ਸਿੱਖ ਕੌਮ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਾ ਦਿੱਤਾ
ਆਗਿਆ ਭਈ ਆਕਾਲ ਕੀ
ਤਬੇ ਚਲਾਇਓ ਪੰਥ
ਸਭ ਸਿੱਖਨ ਕੋ ਹੁਕਮ ਹੈ
ਗੁਰੂ ਮਾਨਿਓ ਗਰੰਥ।
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ 7 ਅਕਤੂਬਰ 1708 ਈ: ਨੂੰ ਜੋਤੀ ਜੋਤਿ ਸਮਾ ਗਏ।l

ਮੋਨਿਕਾ ਲਿਖਾਰੀ
ਜਲਾਲਾਬਾਦ ਪੱਛਮੀ।

Leave a Reply

Your email address will not be published. Required fields are marked *