ਕਿਸਾਨਾ ਨੇ ਨਾਭਾ ਦਾਣਾ ਮੰਡੀ ਵਿੱਚ ਫੂਕਿਆ ਮੋਦੀ ਦਾ ਪੁਤਲਾ ਕਿਉਂਕਿ
ਕੇਂਦਰ ਸਰਕਾਰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਕੇ ਖਰੀ ਨਹੀਂ ਉਤਰੀ ਰੋਸ ਵਜੋਂ ਸਾਰੇ ਪੰਜਾਬ ਵਿੱਚ ਸਾੜੇ ਮੋਦੀ ਦੇ ਪੁਤਲੇ – ਅਗੌਲ
ਨਾਭਾ:-ਬਲਜਿੰਦਰ ਮਾਨ, ਅਮਰੀਕ ਮਠਾਰੂ ਰੰਜਨਦੀਪ ਸੰਧੂ
ਕਿਸਾਨਾ ਨੇ ਨਾਭਾ ਦਾਣਾ ਮੰਡੀ ਵਿੱਚ ਫੂਕਿਆ ਮੋਦੀ ਦਾ ਪੁਤਲਾ ਕਿਉਂਕਿ
ਕੇਂਦਰ ਸਰਕਾਰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਕੇ ਖਰੀ ਨਹੀਂ ਉਤਰੀ ਰੋਸ ਵਜੋਂ ਸਾਰੇ ਪੰਜਾਬ ਵਿੱਚ ਸਾੜੇ ਮੋਦੀ ਦੇ ਪੁਤਲੇ – ਅਗੌਲ
ਕੇਂਦਰ ਸਰਕਾਰ ਦੇ ਰਵੱਈਏ ਦੀ ਨਿੰਦਾ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਜਨਰਲ ਸਕੱਤਰ ਉਂਕਾਰ ਸਿੰਘ ਅਗੌਲ ਨੇ ਪਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ 14 ਅਕਤੂਬਰ ਨੂੰ ਭਾਰਤ ਸਰਕਾਰ ਨੇ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਵਿਖੇ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਬੁਲਾਈ ਸੀ ਜਿਥੇ ਆਗੂਆਂ ਨੇ ਰੋਸ਼ ਵਜੋਂ ਮੀਟਿੰਗ ਵਿੱਚੋਂ ਇਹ ਕਹਿੰਦੇ ਹੋਏ ਵਾਕਆਊਟ ਕੀਤਾ ਕਿ ਖੇਤੀਬਾੜੀ ਮੰਤਰੀ ਕਿਉਂ ਹਾਜਰ ਨਹੀਂ ਹੋਇਆ। ਦੂਜੇ ਦਿਨ 15 ਅਕਤੂਬਰ ਨੂੰ ਚੰਡੀਗੜ੍ਹ ਕਿਸਾਨ ਭਵਨ ਵਿਖੇ ਮੀਟਿੰਗ ਕਰਕੇ ਮੋਦੀ ਸਰਕਾਰ ਦੀ ਨਿੰਦਾ ਦਾ
ਮਤਾ ਪਾਸ ਕੀਤਾ ਅਤੇ ਅੰਦੋਲਨ ਨੂੰ ਹੋਰ ਤੇਜ ਕਰਨ ਦਾ ਫੈਸਲਾ ਲਿਆ ਗਿਆ ਜਿਸ ਤਹਿਤ ਅੱਜ 17 ਅਕਤੂਬਰ ਨੂੰ ਸਾਰੇ ਪੰਜਾਬ ਵਿੱਚ ਮੋਦੀ ਦੇ ਪੁਤਲੇ ਫੂਕਣ, ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਘਿਰਾਓ ਕਰਨ ਅਤੇ ਓਹਨਾਂ ਦੁਆਰਾ ਕਿਸਾਨਾ ਨੂੰ ਗੁਮਰਾਹ ਕਰਨ ਲਈ ਵਿੱਢੀ ਮੁਹਿੰਮ ਨੂੰ ਫੇਲ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਪਰੋਗਰਾਮ ਦਿੱਤਾ ਗਿਆ ਅਤੇ ਨਾਲ ਹੀ ਰੇਲਵੇ ਟਰੈਕ, ਰਿਲਾਇੰਸ ਪੈਟਰੋਲ ਪੰਪ, ਮਾਲ, ਟੋਲਪਲਾਜੇ ਅਤੇ ਪੰਜਾਬ ਵਿੱਚ ਚੱਲ ਰਹੇ ਸਾਰੇ ਧਰਨਿਆਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਨੇਕ ਸਿੰਘ ਖੋਖ ਸੀ: ਮੀਤ: ਪ੍ਰਧਾਨ ਨੇ ਕਿਸਾਨਾ ਨੂੰ ਜਾਗਰੂਕ ਕਰਦਿਆਂ ਦੱਸਿਆ ਕਿ ਕਿਸਾਨ ਅੰਦੋਲਨ ਪੂਰਾ ਭਖ ਚੁੱਕਾ ਹੈ ਜਿਸ ਨੂੰ ਸਮਾਜ ਦੇ ਸਾਰੇ ਵਰਗ ਸਮਰਥਨ ਦੇਕੇ ਆਪਣਾ ਯੋਗਦਾਨ ਪਾ ਰਹੇ ਹਨ ਜਿਸ ਨੂੰ ਜਿੱਤ ਵਲ ਵਧਦਾ ਕਦਮ ਮੰਨਿਆ ਜਾ ਸਕਦਾ ਹੈ ਪਰੰਤੂ ਸਭ ਨੂੰ ਆਪਣੇ ਜੋਸ਼ ਦੇ ਨਾਲ ਹੋਸ਼ ਕਾਇਮ ਰੱਖਣਾ ਵੀ ਜਰੂਰੀ ਹੈ ਅਤੇ ਅੰਦੋਲਨ ਨੂੰ ਸ਼ਾਂਤਮਈ ਰੱਖਣਾ ਵੀ ਸਾਡੀ ਜਿੰਮੇਵਾਰੀ ਹੈ। ਘੁੰਮਣ ਸਿੰਘ ਰਾਜਗੜ੍ਹ ਸਕੱਤਰ ਪੰਜਾਬ ਨੇ ”ਨਰਿੰਦਰ ਮੋਦੀ ! ਕਿਸਾਨ ਵਿਰੋਧੀ” ਦਾ ਨਾਅਰਾ ਲਗਾਕੇ ਆਪਣਾ ਰੋਸ਼ ਜਤਾਇਆ। ਅੱਜ ਦੇ ਰੋਸ਼ ਵਿੱਚ ਹੋਰਨਾ ਤੋ ਇਲਾਵਾ ਅਵਤਾਰ ਸਿੰਘ ਕੈਦੂਪੁਰ ਪਰਧਾਨ ਨਾਭਾ, ਅਵਤਾਰ ਸਿੰਘ ਪੇਧਨ ਮੀਤ ਪ੍ਰਧਾਨ ਪਟਿਆਲਾ, ਗੁਰਮੀਤ ਸਿੰਘ ਕੋਟ ਖੁਰਦ ਆਦਿ ਸ਼ਾਮਲ ਸਨ।

