ਬਟਾਲਾ ਵਿੱਚ ਪਿੰਡ ਕਡਿਆਲ ਦੇ ਨੇੜੇ ਬਹੁਤ ਹੀ ਜ਼ਬਰਦਸਤ ਹਾਦਸਾ ਵਾਪਰਿਆ।

 

ਬਟਾਲਾ ਵਿੱਚ ਪਿੰਡ ਕਡਿਆਲ ਦੇ ਨੇੜੇ ਬਹੁਤ ਹੀ ਜ਼ਬਰਦਸਤ ਹਾਦਸਾ ਵਾਪਰਿਆ।

ਬਟਾਲਾ (ਅਮਰੀਕ ਮਠਾਰੂ, ਰੰਜਨਦੀਪ ਸੰਧੂ)

ਅੱਜ ਬਟਾਲਾ ਵਿੱਚ ਪਿੰਡ ਕਡਿਆਲ ਦੇ ਨੇੜੇ ਬਹੁਤ ਹੀ ਜ਼ਬਰਦਸਤ ਹਾਦਸਾ ਵਾਪਰਿਆ। ਜਿਸ ਵਿੱਚ ਤਿੰਨ ਔਰਤਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਗੁਰਮੀਤ ਸਿੰਘ ਦਾ ਪਰਿਵਾਰ ਉਸ ਜਗ੍ਹਾ ਕਿਸੇ ਦੀ ਇੰਤਜ਼ਾਰ ਕਰ ਰਿਹਾ ਸੀ ਤਾਂ ਉਸ ਵਕ਼ਤ ਇਕ ਬੇਕਾਬੂ 18 ਟਾਇਰਾ ਵਾਲਾ ਟਰਾਲਾ ਉਨ੍ਹਾਂ ਉਪਰ ਚੜ੍ਹ ਗਿਆ। ਜਿਸ ਦੌਰਾਨ ਉਸ ਵੇਲੇ ਮੋਟਰਸਾਈਕਲ ਤੇ ਲੰਘ ਰਹੇ ਰਛਪਾਲ ਸਿੰਘ ਅਤੇ ਉਸ ਦੀ ਪਤਨੀ ਵੀ ਇਸ ਦੀ ਚਪੇਟ ਵਿਚ ਆ ਗਏ । ਇਸ ਨਾਲ ਗੁਰਮੀਤ ਕੌਰ ਪਤਨੀ ਰਛਪਾਲ ਸਿੰਘ ਵਾਸੀ ਜ਼ਿਲਾ ਜਲੰਧਰ, ਹਰਜੀਤ ਕੌਰ ਪਤਨੀ ਗੁਰਮੀਤ ਸਿੰਘ ,ਸਿਮਰਨ ਕੌਰ ਸਪੁੱਤਰੀ ਗੁਰਮੀਤ ਸਿੰਘ ਵਾਸੀ ਭੁੱਲਰ ਦੀ ਮੌਕੇ ਤੇ ਹੀ ਮੌਤ ਹੋ ਗਈ ।ਏਐਸਆਈ ਦਲੇਰ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਸਿਵਲ ਹਸਪਤਾਲ ਬਟਾਲਾ ਰੈਫ਼ਰ ਕਰ ਦਿੱਤਾ ਗਿਆ ਹੈ। ਜਿਨ੍ਹਾਂ ਵਿਚ ਰਛਪਾਲ ਸਿੰਘ ਅਤੇ ਗੁਰਮੀਤ ਸਿੰਘ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਟਰਾਲੇ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ

Leave a Reply

Your email address will not be published. Required fields are marked *