ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ ਦੋ ਰੋਜਾ ਯੁਵਕ ਲੇਖਾਰੀ ਕਾਰਜਸ਼ਾਲਾ, ਅੱਜ ਤੋਂ ਸ਼ੁਰੂ,

ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਵੱਲੋਂ ਦੋ ਰੋਜਾ ਯੁਵਕ ਲੇਖਾਰੀ ਕਾਰਜਸ਼ਾਲਾ, ਅੱਜ ਤੋਂ ਸ਼ੁਰੂ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਦਾ ਪੋਸਟਰ ਰਿਲੀਜ਼

• ਭਾਰਤ ਦੇ ਕੋਨੇ-ਕੋਨੇ ਤੋਂ 100 ਦੇ ਕਰੀਬ ਚੌਣਵੇਂ ਕਵੀ ਕਰ ਰਹੇ ਹਨ ਸ਼ਮੂਲੀਅਤ

ਲੁਧਿਆਣਾ 10 ਅਕਤੂਬਰ : ਯੁਵਕ ਲਿਖਾਰੀ ਸੇਧ ਤੇ ਸਿਖਲਾਈ ਕੇਂਦਰ ਅਦਾਰਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪਰਮਦੀਪ ਸਿੰਘ ਦੀਪ ਪੁੱਤਰ ਡਾ. ਹਰੀ ਸਿੰਘ ਜਾਚਕ ਦੀ 17ਵੀਂ ਸਾਲਾਨਾ ਯਾਦ ਨੂੰ ਸਮਰਪਿਤ ਯੁਵਕ ਲਿਖਾਰੀਆਂ ਨੂੰ ਸੇਧ ਦੇਣ ਲਈ ਕਾਰਜਸ਼ਾਲਾ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਮਿਤੀ 14-15 ਅਕਤੂਬਰ 2023 ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਜਿਸ ਵਿੱਚ ਉਭਰਦੇ ਕਵੀਆਂ ਦੀ ਕਾਰਜਸ਼ਾਲਾ ਲਗਾਈ ਜਾ ਰਹੀ ਹੈ। ਇਸ ਕਾਰਜਸ਼ਾਲਾ ਵਿੱਚ ਸਮੁੱਚੇ ਭਾਰਤ ਦੀਆਂ ਵੱਖ-ਵੱਖ ਸਟੇਟਾਂ ਤੋਂ 100 ਦੇ ਕਰੀਬ ਚੌਣਵੇਂ ਕਵੀ ਭਾਗ ਲੈ ਰਹੇ ਹਨ। ਸੁਸਾਇਟੀ ਵੱਲੋਂ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹੋਣ ਤੇ ਖੁਸ਼ੀ ਦਾ ਇਜਹਾਰ ਕੀਤਾ ਗਿਆ ਅਤੇ ਇਸ ਮੌਕੇ ਤੇ ਸਮਾਗਮ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਇਕੱਤਰਤਾ ਵਿੱਚ ਡਾ. ਹਰੀ ਸਿੰਘ ਜਾਚਕ, ਚੇਅਰਮੈਨ ਪਰਮਦੀਪ ਸਿੰਘ ਦੀਪ ਸੁਸਾਇਟੀ, ਜਸਵਿੰਦਰ ਕੌਰ ਜੱਸੀ ਦਫਤਰ ਸਕੱਤਰ, ਕੁਲਦੀਪ ਕੌਰ ਦੀਪ ਲੁਧਿਆਣਵੀ ਅਤੇ ਹਰਭਜਨ ਸਿੰਘ ਐਗਜੈਕਟਿਵ ਮੈਂਬਰ ਤੋਂ ਇਲਾਵਾ ਇਕਬਾਲ ਸਿੰਘ ਡਾਇਰੈਕਟਰ ਕਰੀਅਰ ਡਿਵੈਲਪਮੈਂਟ ਐਂਡ ਸਕਾਲਰਸ਼ਿਪ, ਹਰਦੀਪ ਕੌਰ, ਇੰਜੀ. ਸ਼ਰਬਜੋਤ ਸਿੰਘ ਅਤੇ ਜਗਦੀਪ ਸਿੰਘ ਕਿਰਤ ਵਰਲਡ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।

ਇਸ ਯੁਵਕ ਲੇਖਾਰੀ ਕਾਰਜਸ਼ਾਲਾ ਦਾ ਉਦਘਾਟਨ ਸ. ਪ੍ਰਿਤਪਾਲ ਸਿੰਘ, ਪ੍ਰਧਾਨ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਵੱਲੋਂ ਕੀਤਾ ਜਾਵੇਗਾ ਅਤੇ ਕਵਿਤਾ ਦੇ ਵੱਖ ਵੱਖ ਨੁਕਤਿਆਂ ਅਤੇ ਵਿਿਸ਼ਆਂ ਦੇ ਮਾਹਿਰ ਵਿਦਵਾਨ ਸ. ਸੁਲੱਖਣ ਸਿੰਘ ਸਰਹੱਦੀ, ਡਾ. ਗੁਰਚਰਨ ਕੌਰ ਕੋਚਰ, ਅਮਰ ਸਿੰਘ ਸੂਫੀ, ਸ. ਦਰਸ਼ਨ ਸਿੰਘ ਭੰਮੇ, ਡਾ. ਹਰੀ ਸਿੰਘ ਜਾਚਕ, ਸ. ਅਮਰੀਕ ਸਿੰਘ ਤਲਵੰਡੀ, ਸ. ਗੁਰਦਿਆਲ ਸਿੰਘ ਨਿਮਰ ਅਤੇ ਸ. ਅਵਤਾਰ ਸਿੰਘ ਤਾਰੀ ਵੱਲੋਂ ਇਸ ਕਾਰਜਸ਼ਾਲਾ ਨੂੰ ਸੰਬੋਧਨ ਕੀਤਾ ਜਾਵੇਗਾ।

ਡਾ. ਹਰੀ ਸਿੰਘ ਜਾਚਕ, ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੁਸਾਇਟੀ ਨੇ ਦੱਸਿਆ ਕਿ ਜਿੱਥੇ ਇਸ ਵਿਸ਼ੇਸ਼ ਕਾਰਜਸ਼ਾਲਾ ਵਿੱਚ ਪੰਜਾਬੀ ਸਾਹਿਤ ਜਗਤ ਦੀਆਂ ਅਨੇਕਾਂ ਵਿਦਵਾਨ ਸਖਸ਼ੀਅਤਾਂ ਉਭਰਦੇ ਕਵੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੀਆਂ ਉਥੇ ਸ਼ਾਮ 7 ਵਜੇ ਤੋਂ ਰਾਤ 11 ਵਜੇ ਤੱਕ ਵਿਸ਼ੇਸ਼ ਕਵੀ ਦਰਬਾਰ ਵੀ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਉਭਰਦੇ ਕਵੀਆਂ ਨੂੰ ਸਨਮਾਨ ਦੇਣ ਲਈ ਮਿਤੀ 15 ਅਕਤੂਬਰ ਦਿਨ ਐਤਵਾਰ ਨੂੰ ਬਹੁਤ ਵੱਡੇ ਸਮਾਗਮ ਡਾ. ਵੀਰਪਾਲ ਕੌਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋ ਰਹੇ ਹਨ ਅਤੇ ਹੋਰ ਪਤਿਵੰਤੇ ਵਿਦਵਾਨ ਸੱਜਣ ਪਹੁੰਚ ਰਹੇ ਹਨ।

Adv.

 ਜਿਕਰਯੋਗ ਹੈ ਕਿ ਸੁਸਾਇਟੀ ਵੱਲੋਂ ਪਿਛਲੇ 16 ਸਾਲਾਂ ਤੋਂ ਹਰ ਸਾਲ ਪਰਮਦੀਪ ਸਿੰਘ ਦੀਪ ਸਪੁੱਤਰ ਡਾ. ਹਰੀ ਸਿੰਘ ਜਾਚਕ ਦੀ ਸਾਲਾਨਾ ਯਾਦ ਨੂੰ ਸਮਰਪਿਤ ਇਹ ਦੋ ਰੋਜਾ ਕਵੀ ਕਾਰਜਸ਼ਾਲਾ ਅਤੇ ਸਨਮਾਨ ਸਮਾਰੋਹ ਕਰਵਾਇਆ ਜਾਂਦਾ ਹੈ। ਜਿਸ ਵਿੱਚ ਦੇਸ਼-ਵਿਦੇਸ਼ ਤੋਂ ਅਨੇਕਾਂ ਸਖਸ਼ੀਅਤਾਂ ਭਾਗ ਲੈਂਦੀਆਂ ਹਨ।

Leave a Reply

Your email address will not be published. Required fields are marked *