ਰੇਡੀਓ ਸਾਂਝੀ ਆਵਾਜ ਮੈਲਬੋਰਨ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਸੰਚਾਲਣ ਡਾ:ਹਰੀ ਸਿੰਘ ਜਾਚਕ ਜੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ। ਪ੍ਰੋਗਰਾਮ ਵਿੱਚ ਕਵੀ ਕਵਿੱਤਰੀਆਂ ਸ਼ਾਮਲ ਸਨ। ਜਸਪ੍ਰੀਤ ਸਿੰਘ ਜੀ ਕਾਨਪੁਰੀ, ਡਾ: ਰਮਨਦੀਪ ਸਿੰਘ ਦੀਪ, ਕੁਲਵੰਤ ਕੌਰ ਚੰਨ, ਐਡਵੋਕੇਟ ਬਵਨੀਤ ਕੌਰ,ਨਵਗੀਤ ਕੌਰ, ਮਨਜੀਤ ਕੌਰ ਅੰਬਾਲਵੀ ਡਾ:ਰਵਿੰਦਰ ਕੌਰ ਭਾਟੀਆ,ਕੁਲਵਿੰਦਰ ਕੌਰ ਕੋਮਲ, ਸੁੰਦਰਪਾਲ ਰਾਜਾ ਸਾਂਸੀ, ਦਵਿੰਦਰ ਸਿੰਘ ਬਾਂਸਲ, ਰੁਪਿੰਦਰ ਕੌਰ ਰੁਹਾਨੀ ਮਹਿਕ,ਜਸਵਿੰਦਰ ਕੌਰ ਜੱਸੀ ਜੀ ਨੇ ਆਪਣੀਆਂ ਰਚਨਾਵਾਂ ਦਾ ਗਾਇਆ ਕੀਤਾ।

ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਪ੍ਰੋਗਰਾਮ ਬਹੁਤ ਸਫ਼ਲ ਰਿਹਾ ਹੈ, ਵਿਸ਼ੇਸ਼ ਧੰਨਵਾਦ ਸ਼ਮਾਂ ਭੰਗੂ ਜੀ ਦਾ, ਚਰਨਜੀਤ ਕੌਰ ਜੀ ਮੈਲਬੋਰਨ ਦਾ ਅਤੇ ਸਮੂਹ ਲੇਖਕ ਭੈਣਾਂ ਵੀਰਾਂ ਦਾ ਅਤੇ ਸਾਰੇ ਸਰੋਤਿਆਂ ਦਾ ਜਿਹਨਾਂ ਨੇ ਪ੍ਰੋਗਰਾਮ ਚ ਬਹੁਤ ਉਤਸ਼ਾਹ ਦਿਖਾਇਆ। ਸਭ ਦੀਆਂ ਰਚਨਾਵਾਂ ਬਾਕਮਾਲ਼ ਸਨ । ਅੰਤ ਵਿੱਚ ਡ ਹਰੀ ਸਿੰਘ ਜਾਚਕ ਜੀ ਨੇ ਸਫਲ ਪ੍ਰੋਗਰਾਮ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ।

