ਪਲਕਾਂ ਦੇ ਬੂਹੇ ਬੰਦ ਨਾ ਕਰੀਂ
ਅਸਾਂ ਅੱਜ ਸੁਪਨੇ ਵਿੱਚ ਮਿਲਣਾ
ਬਹੁਤ ਚਿਰਾਂ ਤੋਂ ਪਿਆਸਾ ਸੀ ਜੋ
ਬਾਗ ਪਿਆਰ ਦਾ ਖਿੜਨਾ
ਕੁਝ ਹਉਕੇ ਤੇ ਹਾਵਾਂ ਦੇ ਨਾਲ
ਅਖੀਆਂ ਚੋਂ ਹੰਝੂ ਕਿਰਨਾ
ਪਿਆਰ ਭਰੀ ਇਸ ਘੜੀ ਵਿੱਚ
ਮੈਂ ਜਾਵਾਂ ਕਿਤੇ ਪਿਘਲ ਨਾ
ਪਤਾ ਨਹੀਂ ਕਦੋਂ ਪ੍ਰਭਾਤ ਹੋ ਜਾਣੀ
ਖੁਸ਼ ਹੋਣਾ ਸੂਰਜ ਦੀਆਂ ਕਿਰਨਾਂ
ਵੇ ਮੈਂ ਤੇਰਾ ਪ੍ਰਛਾਵਾਂ
ਤੇਰੇ ਨਾਲ ਨਾਲ ਫਿਰਨਾ
ਪੁਗਾਵੀਂ ਕੀਤਾ ਇਕਰਾਰ
ਹੁਣ ਤੋੜੀਂ ਮੇਰਾ ਦਿਲ ਨਾ

Writer Davinder Kaur Dhillon
Adv.

