ਸਾਧੂ ਸਿੰਘ ਧਰਮਸੋਤ ਦੀ ਬਰਖਾਤਗੀ ਨੂੰ ਲੈ ਕੇ ਆਪ ਪਾਰਟੀ ਵੱਲੋ ਨਾਭਾ ਸ਼ਹਿਰ ਵਿੱਚ ਪੈਦਲ ਰੋਸ ਮਾਰਚ – ਮਾਸਟਰ ਬਲਦੇਵ / ਦੇਵ ਮਨ
ਸਤੰਬਰ 9(ਬਲਜਿੰਦਰ ਮਾਨ)
ਆਮ ਆਦਮੀ ਪਾਰਟੀ ਵੱਲੋ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬਰਖਾਤਗੀ ਨੂੰ ਲੈ ਕੇ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਸਾਹਮਣੇ ਨਾਭਾ ਵਿਖੇ ਅਣਮਿਥੇ ਸਮੇ ਲਈ ਧਰਨਾ ਲਗਾਤਾਰ ਸੱਤਵੇ ਦਿਨ ਵੀ ਜਾਰੀ ਹੈ । ਕੱਲ ਆਮ ਆਦਮੀ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਐਮ ਐਲ ਏ ਜੈਤੋ ਵਿਸ਼ੇਸ਼ ਤੌਰ ਤੇ ਧਰਨੇ ਵਿੱਚ ਸ਼ਾਮਿਲ ਹੋਏ । ਧਰਨੇ ਵਾਲੀ ਥਾਂ ਤੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮਾਸਟਰ ਬਲਦੇਵ ਸਿੰਘ ਹੋਰਾ ਨੇ ਕਿਹਾ ਕਿ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ , ਇਸ ਘਪਲੇ ਵਿੱਚ ਫਗਵਾੜੇ ਦੇ ਐਮ ਐਲ ਏ ਬਲਵਿੰਦਰ ਸਿੰਘ ਦਾ ਨਾਮ ਸਾਹਮਣੇ ਆਇਆ ਹੈ । ਜਿਨਾ ਤੇ ਸਤਾਰਾ ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼ ਲੱਗੇ ਹਨ । ਗੁਰਦੇਵ ਸਿੰਘ ਦੇਵ ਮਾਨ , ਹਰਚੰਦ ਬਰਸਟ , ਕਰਨਵੀਰ ਟਿਵਾਣਾ ਤੇ ਚੇਤਨ ਜੌੜੇਮਾਜਰਾ ਹੋਰਾ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਹੋਰਾ ਨੂੰ ਜ਼ੋਰ ਦੇ ਕੇ ਕਿਹਾ ਕਿ ਅਗਰ ਪੰਦਰਾਂ ਦਿਨਾ ਵਿੱਚ ਸਾਧੂ ਸਿੰਘ ਧਰਮਸੋਤ ਦੀ ਬਰਖਾਤਗੀ ਨਾ ਹੋਈ ਤਾ ਆਮ ਆਦਮੀ ਪਾਰਟੀ ਦਿੱਲੀ ਸੋਨੀਆਂ ਗਾਂਧੀ ਦੀ ਦੇ ਘਰ ਦਾ ਘਿਰਾਉ ਕਰੇਗੀ ।ਦੇਵ ਮਾਨ , ਗਿਆਨ ਮੂੰਗੋ , ਚੇਤਨ ਜੌੜੇਮਾਜਰਾ , ਜੱਸੀ ਸੋਹੀਆ , ਨਰਿੰਦਰ ਸ਼ਰਮਾ ਤੇ ਬਰਿੰਦਰ ਬਿੱਟੂ ਨੇ ਕਿਹਾ ਕਿ ਨਾਭਾ ਵਿਧਾਨ ਸਭਾ ਦੇ ਸਾਰੇ ਲੋਕ ਸਾਧੂ ਧਰਮਸੋਤ ਦੇ “ ਚੌਹਟ ਕਰੋੜ ਵਜੀਫੇ ਘੋਟਾਲੇ “ ਤੋ ਬਹੁਤ ਦੁੱਖੀ ਹਨ , ਆਉਣ ਵਾਲਿਆ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਇਸ ਦਾ ਖ਼ਮਿਆਜ਼ਾ ਪੂਰੇ ਪੰਜਾਬ ਵਿੱਚ ਭੁਗਤਨਾ ਪਵੇਗਾ । ਇਸ ਧਰਨੇ ਵਿੱਚ ਪ੍ਰੀਤੀ ਮਲਹੋਤਰਾ , ਕਰਨਵੀਰ ਟਿਵਾਣਾ , ਨਰਿੰਦਰ ਕੌਰ ਭਰਾਜ , ਕੁੰਦਨ ਗੋਗੀਆ , ਜਸਵੀਰ ਕੁੰਦਨੀ , ਮੇਘ ਚੰਦ ਸੇਰਮਾਜਰਾ , ਸੁੱਖ ਘੁੰਮਣ , ਗੁਰਪ੍ਰੀਤ ਗੋਪੀ , ਜਗਵਿੰਦਰ ਪੂਨੀਆ , ਗੁਰਲਾਲ ਫੈਜਗੜ , ਸੰਦੀਪ ਬੰਧੂ , ਦੀਪਾ ਰਾਮਗੜ , ਤਜਿੰਦਰ ਖਹਿਰਾ , ਡਾ ਪ੍ਰੀਤਮ , ਤੀਰਥ ਸਹੋਲੀ ,ਮੇਜਰ ਸਹੋਲੀ , ਤਰਨਪ੍ਰੀਤ ਖਨੌੜਾ , ਰਾਜੂ ਜੱਸੋਮਾਜਰਾ , ਭੁਪਿੰਦਰ ਕੱਲਰਮਾਜਰੀ , ਨਿਰਭੈ ਘੁੰਡਰ , ਵਿੱਕੀ ਭਾਦਸੋ , ਰਾਜੂ ਵਰਮਾ , ਵਿਜੈ ਕੁਮਾਰ , ਦਵਿੰਦਰ ਕਲਾਰਾ , ਮੋਹਨ ਬਨੇਰਾ , ਬਲਜਿੰਦਰ ਬਨੇਰਾ , ਕੁਲਦੀਪ ਥੂਹੀ , ਗੱਗੀ ਥੂਹੀ , ਕੁਲਦੀਪ ਰਾਮਗੜ , ਸੂਬੇਦਾਰ ਸੁਰਜਨ ਸਿੰਘ , ਲਾਭ ਟੋਡਰਵਾਲ ਤੇ ਮਨਦੀਪ ਰਾਜਪੁਰਾ ਹਾਜ਼ਰ ਸਨ ।

