ਗਗਨਦੀਪ ਧਾਲੀਵਾਲ -ਨਾਰੀ ਦਿਵਸ ਤੇ ਆਰ ਆਰ ਰੇਡੀਓ ਸਵਰਗੰਗਾ ਵੱਲੋਂ ਔਰਤ ਦਿਵਸ ਨੂੰ ਸਮਰਪਿਤ ਸਫਲ ਕਵੀ ਦਰਬਾਰ ਰੇਡੀਓ ਡਾਇਰੈਕਟਰ ਅਤੇ ਐਂਕਰ ਮੈਡਮ ਕਰਮਜੀਤ ਦਿਉਣ ਜੀ ਦੀ ਅਗਵਾਈ ਹੇਠ ਹੋਇਆ ।
ਇਸ ਕਵੀ ਦਰਬਾਰ ਵਿੱਚ ਪੰਜਾਬ ਹਰਿਆਣਾ ਅਤੇ ਵਿਦੇਸ਼ਾਂ ਵਿੱਚੋਂ ਕਵਿੱਤਰੀਆਂ ਨੇ ਔਰਤ ਦਿਵਸ ਨਾਲ ਸਬੰਧਿਤ ਰਚਨਾਵਾਂ ਬੋਲੀਆਂ ਅਤੇ ਵਿਚਾਰ ਚਰਚਾ ਕੀਤੀ| ਇਸ ਵਿੱਚ ਭਾਗ ਲੈਣ ਵਾਲੀਆਂ ਕਵਿੱਤਰੀਆਂ ਦੇ ਨਾਂ ਹਨ :-
ਗੁਰਦੀਸ਼ ਕੌਰ ਗਰੇਵਾਲ,ਕੈਲਗਿਰੀ ਕੈਨੇਡਾ ਕੈਲਾਸ਼ ਠਾਕੁਰ , ਗਗਨਦੀਪ ਧਾਲੀਵਾਲ,ਰੋਪੜ ਜਸਵਿੰਦਰ ਕੌਰ ਜੱਸੀ,ਮਨਜੀਤ ਕੌਰ ਅੰਬਾਲਵੀ,ਤਰਵਿੰਦਰ ਕੌਰ ਝੰਡੋਕ,ਨਵਜੀਤ ਕੌਰ,ਸੁਰਿੰਦਰ ਧਨੋਤਾ,ਡਾ: ਰਵਿੰਦਰ ਭਾਟੀਆ,ਰੁਪਿੰਦਰ ਕੌਰ ਮਹਿਕ,ਡਾ: ਨੀਨਾ ਸੈਣੀ,ਦੀਪ ਲੁਧਿਆਣਵੀ,ਹਰਕੀ ਵਿਰਕ,ਪ੍ਰਭਜੋਤ ਕੌਰ ਮੋਹਾਲੀ,ਪ੍ਰੀਤਮਾ,ਕੁਲਦੀਪ ਚੱਠਾ,ਅਮਰਜੀਤ ,ਅੰਜੂ ਵੀ ਰੱਤੀ ,ਰਾਜਵਿੰਦਰ ਜਟਾਣਾ,ਸੀਮਾ ਭਾਟੀਆ,ਕਰਮਜੀਤ ਜਲਾਲ,ਅਮਨਦੀਪ ਅੰਬਰ,ਮਨਪ੍ਰੀਤ ਸੁਖਵਿੰਦਰ ਜੀ,ਮਨਪ੍ਰੀਤ ਭਾਟੀਆ ,ਸੁਦੇਸ਼ ਨੂਰ ਮੋਦਗਿੱਲ,ਕੁਲਜੀਤ ਕੌਰ ਮੰਡ ਜੀ,ਨਿਰਮਲ ਕੋਟਲਾ,ਹਰਮੀਤ ਕੌਰ ਮੀਤ,ਮੋਨਿਕਾ ਲਿਖਾਰੀ ,ਰਣਜੀਤ ਕੌਰ
ਅਤੇ ਉੱਥੇ ਹੀ ਚਰਚਿਤ ਗਾਇਕ
ਜਗਦੇਵ ਮਾਨ,ਮਨਵੀਰ ਮਨੀ,ਸ਼ਬਨਮ ਖਾਨ ,ਜਸਦੀਪ ਅਤੇ ਰਸਦੀਪ ਗਿੱਲ, ਵੰਦਨਾ ਵਾਣੀ ਗਾਇਕਾਂ ਨੇ ਆਪਣਾ ਇੱਕ ਇੱਕ ਗੀਤ ਨਾਰੀ ਸ਼ਕਤੀ ਨੂੰ ਸਮਰਪਿਤ ਕੀਤਾ। ਕਰਮਜੀਤ ਦਿਉਣ ਜੀ ਨੇ ਕਿਹਾ,” ਮੈਨੂੰ ਖੁਸ਼ੀ ਹੈ ਕਿ ਅੱਜ ਦੀ ਨਾਰੀ ਦੀ ਕਲਮ ਮਜ਼ਬੂਤੀ ਨਾਲ ਅੱਗੇ ਵੱਧ ਰਹੀ ਹੈ । ਇਹ ਕਲਮ ਹੀ ਉਸਦੀ ਸ਼ਮਸ਼ੀਰ ਬਣੇਗੀ ।”ਅੰਤ ਵਿੱਚ ਕਰਮਜੀਤ ਦਿਉਣ ਨੇ ਸਾਰੀਆਂ ਸਾਰੀਆਂ ਕਵਿੱਤਰੀਆਂ ਅਤੇ ਗਾਇਕਾਂ ਦਾ ਧੰਨਵਾਦ ਕੀਤਾ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ।


