ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ ਔਰਤ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ|

ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ ਔਰਤ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ ਗਿਆ|

ਗਗਨਦੀਪ ਧਾਲੀਵਾਲ -ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਵੱਲੋਂ ਔਰਤ ਦਿਵਸ ਨੂੰ ਸਮਰਪਿਤ ਕਵੀ ਦਰਬਾਰ 8-3-2021ਨੂੰ ਵਿਸ਼ਵ ਪੰਜਾਬੀ ਨਾਰੀ ਸਾਹਿਤਕ ਮੰਚ ਦੇ ਪ੍ਰਧਾਨ ਨਿਰਮਲ ਕੌਰ ਕੋਟਲਾ ਅਤੇ ਪਰਵਾਜ਼ ਮੀਡੀਆ ਇੰਚਾਰਜ ਕੁਲਦੀਪ ਸਿੰਘ ਦੀਪ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ|
ਇਸ ਵਿੱਚ ਹੋਸਟ ਦੀ ਭੂਮਿਕਾ ਗੁਰਮੀਨ ਕੌਰ ਵਲੋਂ ਨਿਭਾਈ ਗਈ|
ਮੀਡੀਆ ਇੰਚਾਰਜ ਗੁਲਾਫਸ਼ਾਂ ਬੇਗਮ ਅਤੇ ਗਗਨਦੀਪ ਧਾਲੀਵਾਲ ਮੌਕੇ ਤੇ ਮੌਜੂਦ ਰਹੇ|
ਇਸ ਕਵੀ ਦਰਬਾਰ ਵਿੱਚ ਕਵਿੱਤਰੀਆਂ ਨੇ ਔਰਤ ਦਿਵਸ ਨਾਲ ਸਬੰਧਿਤ ਰਚਨਾਵਾਂ ਬੋਲੀਆਂ ਅਤੇ ਵਿਚਾਰ ਚਰਚਾ ਕੀਤੀ| ਇਸ ਵਿੱਚ ਭਾਗ ਲੈਣ ਵਾਲੀਆਂ ਕਵਿੱਤਰੀਆਂ ਦੇ ਨਾਂ ਹਨ :-
ਅਮਰਜੀਤ ਕੌਰ ਮੋਰਿੰਡਾ,ਸੁਰਜੀਤ ਕੌਰ ਭੋਗਪੁਰ,ਬਲਵਿੰਦਰ ਕੌਰ ਖੁਰਾਣਾ,ਜਸਬੀਰ ਜਸ ਅਮਨਦੀਪ ਕੌਰ ਜੋਗਾ,ਪ੍ਰੀਤ ਰਿਆੜ,ਗੁਰਸ਼ਰਨ ਕੌਰ ਦੇਵਗੁਣ,ਹਰਮੀਤ ਕੌਰ ਮੀਤ ਗੁਰਦਾਸਪੁਰ
,ਤਸਬੀ,ਅੰਜਨਾ ਮੈਨਨ ਬਰਨਾਲਾ,ਮਨਦੀਪ ਰਿੰਪੀ,ਵੀਰਪਾਲ ਸਿੱਧੂ ਮੌੜ,ਰਾਜਵਿੰਦਰ ਕੌਰ ਢਿੱਲੋਂ ਆਦਿ।
ਇਸ ਪ੍ਰੋਗਰਾਮ ਦੇ ਅੰਤ ਵਿੱਚ ਨਿਰਮਲ ਕੌਰ ਕੋਟਲਾ ਅਤੇ ਕੁਲਦੀਪ ਸਿੰਘ ਦੀਪ ਜੀ ਨੇ ਸਾਰੀਆਂ ਕਵਿੱਤਰੀਆਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *