ਬਟਾਲਾ (ਰੰਜਨਦੀਪ ਸੰਧੂ):- ਓਟ ਸੈਂਟਰ ਦੇ ਇੰਚਾਰਜ ਡਾ: ਜਸਕਰਨ ਸਿੰਘ ਜੀ ਅਤੇ ਡੇਵਿਡ ਗਿੱਲ (ਸੋਸ਼ਲ ਹੈਲਥ ਵਰਕਰ) ਜੀ ਨੇ ਇੱਕ ਖਾਸ ਮੁਲਾਕਾਤ ਵਿੱਚ ਰੰਜਨਦੀਪ ਸੰਧੂ ਜੀ ਦੇ ਨਾਲ (CHIEF EDITOR:- IDEAL PRIME TIMES NEWS) ਜੀ ਨੂ ਦੱਸਿਆ ਕਿ ਸਿਵਲ ਹਸਪਤਾਲ ਬਟਾਲਾ ਦੇ ਓਟ ਸੈਂਟਰ ਵਿੱਚ ਹੁਣ ਤੱਕ ਤਕਰੀਬਨ 600 ਮਰੀਜ਼ਾਂ ਨਸ਼ਾ ਮੁੜ ਵਸੇਬੇ ਲਈ ਰਜਿਸਟਰ ਹੋਈ ਹਨ ਅਤੇ ਇਨ੍ਹਾਂ ਸਾਰੇ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਤਕਰੀਬਨ 40 ਨੌਜਵਾਨ ਨਸ਼ਿਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਚੁੱਕੇ ਹਨ ਅਤੇ ਸਿਹਤਮੰਦ ਅਤੇ ਖੁਸ਼ਹਾਲ ਅਤੇ ਆਮ ਜ਼ਿੰਦਗੀ ਜੀ ਰਹੇ ਹਨ। ਉਨ੍ਹਾਂ ਕਿਹਾ ਕਿ 600 ਹੋਰ ਮਰੀਜ਼ਾਂ ਵਿੱਚ ਵੀ ਇੱਕ ਮਹੱਤਵਪੂਰਣ ਸੁਧਾਰ ਵੇਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਦਿੱਤੀ ਗਈ ਨਸ਼ਾ ਛਡਾਓ ਦਵਾਈ ਦੀ ਖੁਰਾਕ ਕਾਫ਼ੀ ਹੇਠਾਂ ਆ ਗਈ ਹੈ ਅਤੇ ਉਹ ਜਲਦੀ ਹੀ ਨਸ਼ਿਆਂ ਤੋਂ ਪੂਰੀ ਤਰਾਂ ਛੁਟਕਾਰਾ ਪਾ ਸਕਣਗੇ ਅਤੇ 495 ਮਰੀਜ਼ਾਂ ਦੀ ਖੁਰਾਕ ਵੀ ਘੱਟ ਕੀਤੀ ਗਈ ਹੈ ਅਤੇ ਉਹ ਨਸ਼ਾ ਛੱਡਣ ਦੇ ਰਾਹ ਤੇ ਵੀ ਹਨ.। ਡਾ: ਜਸਕਰਨ ਸਿੰਘ ਜੀ ਨੇ ਏਹ ਵੀ ਦੱਸਿਆ ਕੀ ਔਸਤਨ ਰੋਜ 5 ਨਵੇ ਮਰੀਜ ਰਜਿਸਟ੍ਰੇਸ਼ਨ ਕਰਵਾ ਰਹੇ ਹਨ । ਡਾ: ਜਸਕਰਨ ਸਿੰਘ ਨੇ ਕਿਹਾ ਕਿ ਕੋਵੀਡ ਅਤੇ ਤਾਲਾਬੰਦੀ ਦੌਰਾਨ ਵੀ ਓਟ ਸੈਂਟਰ ਨੇ ਆਪਣੀਆਂ ਸੇਵਾਵਾਂ ਜਾਰੀ ਰੱਖੀਆਂ ਹਨ।

