ਬਟਾਲਾ ਦੇ 34 ਅਤੇ 40 ਨੰਬਰ ਵਾਰਡ ਤੋਂ ਇੱਕਾ ਦੁੱਕਾ ਘਟਨਾਵਾਂ ਇਲਾਵਾ ਬਾਕੀ ਸਭ ਵਾਰਡ ਉੱਪਰ ਸ਼ਾਂਤੀਪੂਰਨ ਢੰਗ ਨਾਲ ਪੋਲਿੰਗ ਹੋਇਆ

ਬਟਾਲਾ ਦੇ 34 ਅਤੇ 40 ਨੰਬਰ ਵਾਰਡ ਤੋਂ ਇੱਕਾ ਦੁੱਕਾ ਘਟਨਾਵਾਂ ਇਲਾਵਾ ਬਾਕੀ ਸਭ ਵਾਰਡ ਉੱਪਰ ਸ਼ਾਂਤੀਪੂਰਨ ਢੰਗ ਨਾਲ ਪੋਲਿੰਗ ਹੋਇਆ

੍ਪੰਜਾਬ ਦੀਆਂ 8 ਨਗਰ ਨਿਗਮ ਤੇ 109 ਨਗਰ ਪਾਲਿਕਾਵਾਂ ਦੀਆਂ ਚੋਣਾਂ ਹੋਈਆਂ। ਇਹ ਸ਼ਾਮ 4 ਵਜੇ ਤੱਕ ਚੱਲੀ। ਵੋਟਿੰਗ ਸ਼ੁਰੂ ਹੁੰਦਿਆਂ ਹੀ ਵੋਟਰਾਂ ਵਿੱਚ ਭਾਰੀ ਉਤਸ਼ਾਹ ਵਿਖਾਈ ਦੇ ਰਿਹਾ ਸੀ। ਪੋਲਿੰਗ ਸਟੇਸ਼ਨ ਦੇ ਬਾਹਰ ਵੋਟਾਂ ਪਾਉਣ ਵਾਲੀਆਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ। ਸੂਬੇ ਵਿੱਚ ਕਈ ਥਾਵਾਂ ‘ਤੇ ਸੰਘਣੀ ਧੁੰਦ ਦੇ ਬਾਵਜੂਦ ਲੋਕ ਵੋਟ ਪਾਉਣ ਲਈ ਪਹੁੰਚੇ। ਇਨ੍ਹਾਂ ਚੋਣਾਂ ਲਈ ਪੁਲੀਸ ਦੇ ਵੱਡੀ ਗਿਣਤੀ ਵਿੱਚ ਜਵਾਨ ਤਾਇਨਾਤ ਹਨ। ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਸਵੇਰੇ 8 ਵਜੇ ਕੀਤੀ ਜਾਵੇਗੀ।ਬਟਾਲਾ ਵਿਖੇ ਵੋਟਿੰਗ ਸ਼ੁਰੂ ਹੋਣ ਤੋਂ ਬਾਅਦ ਪਹਿਲੇ ਘੰਟੇ ਵਿੱਚ ਹੀ ਵਾਰਡ ਨੰਬਰ 34 ਦੇ ਬੂਥ ਨੰਬਰ 76-77 ਵਿੱਚ ਆਜ਼ਾਦ ਉਮੀਦਵਾਰ ਤੇ ਕਾਂਗਰਸੀ ਉਮੀਦਵਾਰ ਦੇ ਸਮਰਥਕਾਂ ਵਿਚਾਲੇ ਜਾਅਲੀ ਵੋਟ ਕਾਰਨ ਤਕਰਾਰ ਹੋਈ, ਜੋ ਬਾਅਦ ਵਿੱਚ ਹੱਥੋਪਾਈ ‘ਚ ਬਦਲ ਗਈ। ਇਸ ਦੌਰਾਨ ਕਾਂਗਰਸ ਸਮਰਥਕ ਨੌਜਵਾਨ ਹਰਮਿੰਦਰ ਸਿੰਘ ਸੈਂਡੀ ਦੀ ਪੱਗ ਉਤਰ ਗਈ। ਮੌਕੇ ’ਤੇ ਮੌਜੂਦ ਕੁੱਝ ਲੋਕਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਇਆ। ਆਜ਼ਾਦ ਉਮੀਦਵਾਰ ਹਰਿੰਦਰ ਸਿੰਘ ਕਲਸੀ ਬਾਗੀ ਹੋਣ ਤੋਂ ਪਹਿਲਾਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਧੜੇ ਨਾਲ ਸਨ ਤੇ ਕਾਂਗਰਸ ਪਾਰਟੀ ਵੱਲੋਂ ਟਿਕਟ ਨਾ ਮਿਲਣ ਕਾਰਨ ਆਜ਼ਾਦ ਤੌਰ ‘ਤੇ ਮੈਦਾਨ ਵਿੱਚ ਹਨ। ਦੂਸਰੇ ਪਾਸੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਭੈਣ ਕਾਂਗਰਸ ਵੱਲੋਂ ਉਮੀਦਵਾਰ ਹੈ। ਵਾਰਡ ਨੰਬਰ 40 ਵਿੱਚ ਵੀ ਬਹੁਤ ਤੇ ਕਬਜ਼ਾ ਕਰਣ ਦੀ ਕੋਸ਼ਿਸ਼ ਕੀਤੀ ਗਈ। ਬਾਕੀ ਸਭ ਵਾਰਡ ਉੱਪਰ ਤੇ ਇਲੈਕਸ਼ਨ ਪੋਲਿੰਗ ਸ਼ਾਂਤੀਪੂਰਨ ਤਰੀਕੇ ਨਾਲ ਚੱਲ ਰਹੀ ਹੈ। ਬਾਕੀ ਸਭ ਕੁੱਲ ਮਿਲਾ ਕੇ ਬਟਾਲਾ ਨਗਰ ਨਿਗਮ ਦੀ ਚੋਣ ਵਿਚ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ

Leave a Reply

Your email address will not be published. Required fields are marked *