ਬਿਊਰੋ ਰਿਪੋਟ ( ਚੰਡੀਗੜ੍ਹ ) ਕਾਫੀ ਮੁਸ਼ੱਕਤ ਤੋਂ ਬਾਅਦ ਹੁਣ ਦੀਪ ਸਿੱਧੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਿਕਰਯੋਗ ਹੈ ਦੀਪ ਸਿੱਧੂ 26 ਜਨਵਰੀ ਨੂੰ ਹਿੰਸਾ ਕਰਨ ਲਈ ਮੁੱਖ ਦੋਸ਼ੀ ਸੀ ਕਿਸਾਨ ਜਥੇਬੰਦੀਆਂ ਵੀ ਉਸ ਤੋਂ ਕਿਨਾਰਾ ਕਰ ਚੁੱਕੀਆਂ ਹਨ ਕਿਹਾ ਜਾਂਦਾ ਹੈ ਦੀਪ ਸਿੱਧੂ ਆਪਣੀ ਇਕ ਲੜਕੀ ਦੋਸਤ ਦੇ ਅਕਾਊਂਟ ਤੋਂ ਫੇਸਬੁੱਕ ਤੇ ਲਾਈਵ ਹੋ ਕੇ ਵੀਡੀਓ ਅਪਲੋਰਡ ਕਰ ਰਿਹਾ ਸੀ ਪਰ ਦਿੱਲੀ ਪੁਲਿਸ ਤੇ ਹੋਰ ਏਜੇਂਸੀਆਂ ਉਸ ਨੂੰ ਗ੍ਰਿਫਤਾਰ ਕਰਨ ਲਈ ਪੱਬਾਂ ਭਾਰ ਹੋ ਕੇ ਭਾਲ ਕਰ ਰਹੀਆਂ ਸਨ । ਅੱਜ ਜੀਰਕਪੁਰ ਤੋਂ ਉਸ ਨੂੰ ਗ੍ਰਿਫਤਾਰ ਕਰ ਮੈਡੀਕਲ ਕਰਵਾ ਦਿੱਤਾ ਗਿਆ ਹੈ ਹੁਣ ਦੇਖਣਾ ਇਹ ਕੇ ਦੀਪ ਸਿੱਧੂ ਕਿਹੜੇ ਨਵੇਂ ਖੁਲਾਸੇ ਕਰਦਾ ਹੈ ।ਆਪਣੀ ਸਫਾਈ ਵਿਚ ਕੀ ਬਿਆਨ ਦਿੰਦਾ ਹੈ ਉਹ ਸਮਾਂ ਹੀ ਦਸੇਗਾ ।ਦਿੱਲੀ ਪੁਲੀਸ ਨੇ ਸਿੱਧੂ ਤੇ 3 ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ 1 ਲੱਖ ਰੁਪਏ ਦਾ ਇਨਾਮ ਐਲਾਨਿਆ ਸੀ। ਦੀਪ ਸਿੱਧੂ ਉੱਤੇ 26 ਜਨਵਰੀ ਨੂੰ ਦਿੱਲੀ ‘ਚ ਕਿਸਾਨਾਂ ਵੱਲੋਂ ਕੱਢੇ ਟਰੈਕਟਰ ਮਾਰਚ ਦੌਰਾਨ ਕਿਸਾਨਾਂ ਨੂੰ ਭੜਕਾਉਣ ਤੇ ਲਾਲ ਕਿਲੇ ਵਿਚ ਦਾਖਲ ਹੋ ਕੇ ਧਾਰਮਿਕ ਝੰਡਾ ਫਹਿਰਾਉਣ ਦਾ ਦੋਸ਼ ਹੈ। ਸੂਤਰਾਂ ਦੀ ਮੰਨੀਏ ਤਾਂ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਨੇ ਦੀਪ ਸਿੱਧੂ ਨੂੰ ਜ਼ੀਰਕਪੁਰ ਚੰਡੀਗੜ੍ਹ ਨੇੜਿਓਂ ਗ੍ਰਿਫਤਾਰ ਕੀਤਾ ਹੈ।

