ਅੰਤਰ-ਰਾਸ਼ਟਰੀ ਦਿਵਸ ਆਫਤਾਂ ਨੂੰ ਘੱਟ ਕਿਵੇਂ ਕਰੀਏ” ਮੌਕੇ ਬਟਾਲਾ ‘ਚ ਜਾਗਰੂਕਤਾ ਕੈਂਪ ਲਗਾਇਆ।

“ਅੰਤਰ-ਰਾਸ਼ਟਰੀ ਦਿਵਸ ਆਫਤਾਂ ਨੂੰ ਘੱਟ ਕਿਵੇਂ ਕਰੀਏ” ਮੌਕੇ ਬਟਾਲਾ ‘ਚ ਜਾਗਰੂਕਤਾ ਕੈਂਪ ਲਗਾਇਆ।

ਬਟਾਲਾ ( ਅਮਰੀਕ ਮਠਾਰੂ, ਰੰਜਨਦੀਪ ਸੰਧੂ) ਅੰਤਰ-ਰਾਸ਼ਟਰੀ ਦਿਵਸ “ਆਫਤਾਂ ਨੂੰ ਘੱਟ ਕਿਵੇਂ ਕਰੀਏ” ਮੌਕੇ ਅੱਜ ਬਟਾਲਾ ਦੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ, ਧਰਮਪੁਰਾ ਕਲੋਨੀ ਵਿਖੇ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਜਾਗਰੂਕਤਾ ਕੈਂਪ ਵਿਚ ਕੁਦਰਤੀ ਜਾਂ ਗੈਰ ਕੁਦਰਤੀ ਆਫਤਾਂ ਕਿਵੇਂ ਘੱਟ ਕਰੀਏ ਸਬੰਧੀ ਪ੍ਰਧਾਨ ਮੰਤਰੀ-10 ਨੁਕਾਤੀ ਏਜੰਡਾ ਦੇ ਤਹਿਤ ਆਫਤਾਂ ਨੂੰ ਨਜਿਠੱਣ ਲਈ ਔਰਤਾਂ ਦੀ ਹਿਸੇਦਾਰੀ ਤੇ ਅਗਵਾਈ ਬਾਰੇ ਵਿਚਾਰ ਚਰਚਾ ਕੀਤੀ ਗਈ । ਸਿਵਲ ਡਿਫੈਂਸ ਵਲੋਂ ਕਰਵਾਏ ਗਏ ਇਸ ਜਾਗਰੂਕਤਾ ਕੈਂਪ ਵਿਚ ਮੁੱਖ ਜ਼ਿਲਾ ਲੋਕ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਹਰਪੁਰਾ, ਪ੍ਰਿੰਸੀਪਲ ਬਲਵਿੰਦਰ ਕੌਰ, ਸਿਵਲ ਡਿਫੈਂਸ ਵਲੋਂ ਹਰਬਖਸ਼ ਸਿੰਘ ਪੋਸਟ-ਵਾਰਡਨ ਤੇ ਗੁਰਮੁੱਖ ਸਿੰਘ ਪੋਸਟ-ਵਾਰਡਨ ਸ਼ਾਮਲ ਹੋਏ ।

ਕੈਂਪ ਵਿਚ ਸਿਵਲ ਡਿਫੈਂਸ ਦੇ ਹਰਬਖਸ਼ ਸਿੰਘ ਨੇ ਦਸਿਆ ਕਿ ਕੁਦਰਤੀ ਆਫਤਾਂ ਤੋਂ ਬਚਾਅ ਕਰਨ ਹਰੇਕ ਮਨੁੱਖ ਨੂੰ ਕੁਝ ਨੁਕਤਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ । ਉਨਾਂ੍ਹ ਨੇ ਕਿਹਾ ਕਿ ਘਰ/ਇਮਾਰਤ ਦੇ ਨਿਰਮਾਣ ਇਸ ਤਰਾਂ੍ਹ ਕਰੀਏ ਜੋ ਭੁਚਾਲ ਰੋਧਿਕ ਹੋਣ । ਪਹਿਲਾਂ ਬਣੇ ਘਰਾਂ / ਇਮਾਰਤਾਂ ਨੂੰ ਜਾਂਚ ਕੇ ਮਜਬੂਤ ਕਰੀਏ । ਘਰ / ਦਫ਼ਤਰ / ਕੰਮਕਾਜ਼ੀ ਥਾਵਾਂ ਤੇ ਸੇਫਟੀ ਕਿਟ ਬਣਾ ਕੇ ਰਖੀਏ ਜਿਸ ਵਿਚ ਦਵਾਈਆਂ, ਟਾਰਚ, ਰੇਡੀਓ, ਪੀਣ ਲਈ ਪਾਣੀ, ਕੁਛ ਸੁਕਾ ਭੋਜਨ ਆਦਿ ਤੇ ਮੁਢਲੀ ਸਹਾਇਤਾ ਬਾਕਸ ਜਰੂਰ ਰੱਖੋ । ਆਪਣੇ ਪਰਿਵਾਰ ਨਾਲ ਸੰਕਟਕਾਲੀਨ ਮੌਕੇ ਲਈ ਤਿਆਰੀ ਤੇ ਅਭਿਆਸ ਕਰੋ । ਸਰਕਾਰ ਵਲੋ ਜਾਰੀ ਪੂਰਵ ਚਿਤਾਵਨੀ ਪ੍ਰਤੀ ਜਾਗਰੂਕ ਰਹੀਏ । ਘਰ / ਸਿੱਖਿਆ ਸੰਸਥਾਵਾਂ / ਦਫ਼ਤਰ / ਕੰਮਕਾਜ਼ੀ ਥਾਵਾਂ ਤੇ ਰੱਖੇ ਅੱਗ ਸੁਰੱਖਿਆ ਯੰਤਰ ਚਲਾਉਣਾ ਸਿਖੋ । ਅਫਵਾਹਾਂ ਵੱਲ ਧਿਆਨ ਨਾ ਦਵੋ ਨਾ ਹੀ ਫੈਲਾਓ । ਕਿਸੇ ਵੀ ਐਮਰਜੈਂਸੀ ਮੌਕੇ ਨੰਬਰ 112 ਨਾਲ ਸੰਪਰਕ ਕਰਕੇ ਸਹੀ ਤੇ ਪੂਰੀ ਜਾਣਕਾਰੀ ਦਿਓ ।

ਇਸ ਮੌਕੇ ਜ਼ਿਲਾ੍ਹ ਸੰਪਰਕ ਅਫ਼ਸਰ ਇੰਦਰਜੀਤ ਸਿੰਘ ਹਰਪੁਰਾ ਨੇ ਕਿਹਾ ਕਿ ਆਫਤ ਕਦੀ ਵੀ ਦੱਸ ਕੇ ਨਹੀਂ ਆਉਂਦੀ ਅਤੇ ਇਸ ਤੋਂ ਬੱਚਣ ਲਈ ਹਰ ਕਿਸੇ ਨੂੰ ਤਿਆਰ ਰਹਿਣਾ ਚਾਹੀਦਾ ਹੈ । ੳਨਾਂ੍ਹ ਕਿਹਾ ਕਿ ਹਰ ਨਾਗਰਿਕ ਨੂੰ ਫਸਟ ਏਡ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਤਾਂ ਜੋ ਕਿਸੇ ਆਫਤ ਮੌਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ ।
ਇਸ ਮੌਕੇ ਪਿੰ੍ਰਸੀਪਲ ਬਲਵਿੰਦਰ ਕੌਰ ਨੇ ਸਿਵਲ ਡਿਫੈਂਸ ਦੇ ਇਸ ਉਪਰਾਲੇ ਦੀ ਸਰਾਹਨਾ ਕਰਦਿਆਂ ਕਿ ਭੱਵਿਖ ਵਿੱਚ ਉਨਾਂ੍ਹ ਦੇ ਸਕੂਲ ਵਿੱਚ ਅਜਿਹੇ ਹੋਰ ਵੀ ਜਾਗਰੂਕਤਾ ਕੈਂਪ ਲਗਾਏ ਜਾਣਗੇ ।ਇਸ ਮੌਕੇ ਸੁਰੱਖਿਆ ਜਾਗਰੂਕ ਦੇ ਪੋਸਟਰ ਵੀ ਵੰਡੇ ਗਏ ।
ਇਸ ਮੌਕੇ ਲੈਕਚਰਾਰ ਹਰਪੀ੍ਰਤ ਸਿੰਘ, ਅਸ਼ੋਕ ਕੁਮਾਰ, ਜਗਮੀਤ ਚੀਮਾ, ਰਮਿੰਦਰ ਕੌਰ, ਬਿਕਰਮਬੀਰ ਕੌਰ, ਸੁਖਪਾਲ ਕੌਰ, ਨੀਤੀ, ਸੁਖਬੀਰ ਕੌਰ, ਜੀਵਨ ਸਿੰਘ, ਅਮਨਦੀਪ ਸਿੰਘ ਦੇ ਨਾਲ ਸਿਵਲ ਡਿਫੈਂਸ ਟੀਮ ਦੇ ਪਰਮਜੀਤ ਸਿੰਘ ਬਮਰਾਹ, ਰਜਿੰਦਰਪਾਲ ਸਿੰਘ ਮਠਾਰੂ ਸੈਕਟਰ ਵਾਰਡਨ, ਦਲਜਿੰਦਰ ਸਿੰਘ, ਹਰਦੀਪ ਸਿੰਘ ਲਾਲੀ ਤੇ ਵਿਦਿਆਰਥੀ ਮੋਜੂਦ ਸਨ ।

Leave a Reply

Your email address will not be published. Required fields are marked *