ਸ਼ੇਅਰ ਬਾਜ਼ਾਰ  800 ਅੰਕਾਂ ਲੁੜਕਾ, ਨਿਵੇਸ਼ਕਾਂ ਦੇ ਡੁੱਬੇ 4.23 ਲੱਖ ਕਰੋੜ ਰੁਪਏ।

ਸ਼ੇਅਰ ਬਾਜ਼ਾਰ  800 ਅੰਕਾਂ ਲੁੜਕਾ, ਨਿਵੇਸ਼ਕਾਂ ਦੇ ਡੁੱਬੇ 4.23 ਲੱਖ ਕਰੋੜ ਰੁਪਏ

Beautiful Image

ਮੁੰਬਈ:-ਅਮਰੀਕ ਮਠਾਰੂ, ਰੰਜਨਦੀਪ ਸੰਧੂ

ਯੂਰੋਪ ਵਿੱਚ ਕਰੋਨਾਵਾਇਰਸ ਦੇ ਵਧਦੇ ਕੇਸਾਂ ਤੇ ਮੁੜ ਤਾਲਾਬੰਦੀ ਲਾਗੂ ਕੀਤੇ ਜਾਣ ਦੇ ਖ਼ਦਸ਼ਿਆਂ ਦਰਮਿਆਨ ਬੰਬੇ ਸਟਾਕ ਐਕਸਚੇਂਜ ਦਾ ਸੂਚਕ ਅੰਕ 812 ਅੰਕ ਡਿੱਗ ਗਿਆ ਜਦੋਂਕਿ ਐੱਨਐੱਸਈ ਦਾ ਨਿਫਟੀ 11,300 ਦੇ ਪੱਧਰ ਤੋਂ ਹੇਠਾਂ ਬੰਦਾ ਹੋਇਆ। ਮਾਰਕੀਟ ਦੇ ਨਿਵਾਣਾਂ ਵੱਲ ਨੂੰ ਜਾਣ ਨਾਲ ਨਿਵੇਸ਼ਕਾਂ ਨੂੰ 4.23 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਦਿਨ ਦੇ ਕਾਰੋਬਾਰ ਮਗਰੋਂ ਬੀਐੱਸਈ ਦਾ ਸੈਂਸੈਕਸ 811.60 ਨੁਕਤਿਆਂ ਦੇ ਨੁਕਸਾਨ ਨਾਲ 38,034.14 ਦੇ ਪੱਧਰ ’ਤੇ ਬੰਦ ਹੋਇਆ। ਐੱਨਐੱਸਈ ਨੂੰ 254.40 ਨੁਕਤਿਆਂ ਦਾ ਘਾਟਾ ਪਿਆ। ਮਾਰਕੀਟ ’ਚ ਮੰਦੀ ਦੇ ਬਾਵਜੂਦ ਕੋਟਕ ਬੈਂਕ, ਇਨਫੋਸਿਸ ਤੇ ਟੀਸੀਐੱਸ ਦੇ ਸ਼ੇਅਰਾਂ ਨੇ 0.86 ਫੀਸਦ ਦਾ ਉਛਾਲ ਦਰਜ ਕੀਤਾ ਜਦੋਂਕਿ ਇੰਡਸਇੰਡ ਬੈਂਕ, ਭਾਰਤੀ ਏਅਰਟੈੱਲ, ਟਾਟਾ ਸਟੀਲ, ਆਈਸੀਆਈਸੀਆਈ ਬੈਂਕ, ਮਹਿੰਦਰ ਐਂਡ ਮਹਿੰਦਰਾ, ਮਾਰੂਤੀ, ਐਕਸਿਸ ਬੈਂਕ ਤੇ ਬਜਾਜ ਫਾਇਨਾਂਸ ਨੂੰ ਵੱਡਾ ਨੁਕਸਾਨ ਹੋਇਆ। -ਪੀਟੀਆਈ

Leave a Reply

Your email address will not be published. Required fields are marked *