ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲੀ ਵਲੋਂ ਸਾਂਝੇ ਤੌਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ

ਸਾਹਿਤਕ ਸਭਾਵਾਂ ਵਲੋਂ ਦੋ ਸਾਹਿਤਕਾਰਾਂ ਦਾ ਸਨਮਾਨ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ ਮੋਹਾਲੀ ਵਲੋਂ ਸਾਂਝੇ ਤੌਰ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸਦੀ ਪ੍ਰਧਾਨਗੀ ਪ੍ਰਸਿੱਧ ਗਜ਼ਲ-ਉਸਤਾਦ ਅਮਰਜੀਤ ਸਿੰਘ ਜੀਤ ਨੇ ਕੀਤੀ ਅਤੇ ਸੂਲ ਸੁਰਾਹੀ ਮੈਗਜ਼ੀਨ ਦੇ ਸੰਪਾਦਕ ਬਲਬੀਰ ਸਿੰਘ ਸੈਣੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ।

ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਚ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਗੁਰਦਰਸ਼ਨ ਸਿੰਘ ਮਾਵੀ ਵਲੋਂ ਸਭ ਨੂੰ ਜੀ ਆਇਆਂ ਕਹਿਣ ਨਾਲ ਹੋਈ ।ਜਸਪਾਲ ਸਿੰਘ ਦੇਸੂਵੀ ਨੇ ਮਹਿਮਾਨਾਂ ਬਾਰੇ ਜਾਣ-ਪਛਾਣ ਕਰਾਈ ਅਤੇ ਸਨਮਾਨ ਸਮਾਰੋਹ ਦੇ ਮੰਤਵ ਬਾਰੇ ਦੱਸਿਆ।

ਸੁਰਜੀਤ ਸਿੰਘ ਧੀਰ ਨੇ ਸ਼ਬਦ ਗਾ ਕੇ ਸਭ ਨੂੰ ਪ੍ਰਮਾਤਮਾ ਨਾਲ ਜੋੜਿਆ। ਗੁਰਦਾਸ ਸਿੰਘ ਦਾਸ ਨੇ ਹਰਮੋਨੀਅਮ ਨਾਲ ਧਾਰਮਿਕ ਗੀਤ ਸੁਣਾਇਆ। ਰਾਜ ਕੁਮਾਰ ਸਾਹੋਵਾਲੀਆ ਨੇ ਭਗਤ ਰਾਮ ਰੰਗਾੜਾ ਜੀ ਬਾਰੇ ਪ੍ਰਸੰਸਾ-ਪੱਤਰ ਪੜ੍ਹਿਆ ।ਪ੍ਰਧਾਨਗੀ ਮੰਡਲ ਅਤੇ ਹੋਰ ਸਹਿਯੋਗੀਆਂ ਨੇ ਭਗਤ ਰਾਮ ਰੰਗਾੜਾ ਜੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਦੇ ਕੇ ਸਨਮਾਨਿਤ ਕੀਤਾ।

ਭਗਤ ਰਾਮ ਰੰਗਾੜਾ ਜੀ ਨੇ ਆਪਣੇ ਜੀਵਨ ਵਿਚ ਆਏ ਉਤਰਾਅ ਚੜ੍ਹਾਅ ਬਾਰੇ ਗੱਲ ਸਾਂਝੀ ਕੀਤੀ ਅਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।ਦਰਸ਼ਨ ਤਿਊਣਾ ਅਤੇ ਰਾਣੀ ਸੁਮਨ ਨੇ ਵਧੀਆ ਪੰਜਾਬੀ ਗੀਤ ਸੁਣਾਏ।ਬਾਬੂ ਰਾਮ ਦੀਵਾਨਾ ਜੀ ਬਾਰੇ ਪ੍ਰਸੰਸਾ-ਪੱਤਰ ਸੁਧਾ ਜੈਨ ਸੰਦੀਪ ਨੇ ਪੜ੍ਹਿਆ। ਬਾਬੂ ਰਾਮ ਦੀਵਾਨਾ ਜੀ ਨੂੰ ਸਿਰੀ ਰਾਮ ਅਰਸ਼ ਯਾਦਗਾਰੀ ਐਵਾਰਡ ਨਾਲ ਨਿਵਾਜਿਆ ਗਿਆ।

 

ਬਾਬੂ ਰਾਮ ਦੀਵਾਨਾ ਜੀ ਨੇ ਆਪਣੀ ਸੰਘਰਸ਼ਮਈ ਜਿੰਦਗੀ ਦੇ ਕੁਝ ਪਹਿਲੂ ਸਾਂਝੇ ਕੀਤੇ।ਬਲਬੀਰ ਸਿੰਘ ਸੈਣੀ ਨੇ ਆਪਣੇ ਭਾਸ਼ਨ ਵਿਚ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਸਨਮਾਨ ਕਰਨਾ ਬਹੁਤ ਵਧੀਆ ਪਿਰਤ ਹੈ।ਅਮਰਜੀਤ ਸਿੰਘ ਜੀਤ ਨੇ ਪ੍ਰਧਾਨਗੀ ਭਾਸ਼ਨ ਵਿਚ ਕਿਹਾ ਕਿ ਜਸਪਾਲ ਸਿੰਘ ਦੇਸੂਵੀ ਜੀ ਦੂਜੇ ਸਾਹਿਤਕਾਰਾਂ ਨੂੰ ਹੌਸਲਾ ਦੇ ਕੇ ਅੱਗੇ ਵਧਾਉਂਦੇ ਹਨ।ਉਹਨਾਂ ਦਾ ਇਹ ਉਪਰਾਲਾ ਦੂਜਿਆਂ ਲਈ ਪ੍ਰੇਰਨਾ-ਸ੍ਰੋਤ ਹੈ।

Adv.

Simarindustriesbtl@gmail.com

 

ਇਸ ਮੌਕੇ ਮਹਿਮਾਨਾਂ ਅਤੇ ਪ੍ਰਸੰਸਾ-ਪੱਤਰ ਪੜ੍ਹਨ ਵਾਲਿਆਂ ਨੂੰ ਸਨਮਾਨ ਚਿੰਨ੍ਹ ਅਤੇ ਲੋਈਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਗੁਰਦਰਸ਼ਨ ਸਿੰਘ ਮਾਵੀ ਨੇ ਬੜੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਸੁਖਮਿੰਦਰ ਸਿੰਘ ਭਾਗੀਵਾਂਦਰ ਇਸ ਮੌਕੇ ਵੱਡੀ ਗਿਣਤੀ ਵਿਚ ਸਾਹਿਤਕਾਰ, ਰੰਗ-ਕਰਮੀ, ਕਵੀ,ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *