ਆਪਣੇ ਚਹੇਤੇ ਪੂੰਜੀਪਤੀ ਲੋਕਾਂ ਦੇ ਅੱਛੇ ਦਿਨ ਲਿਆਉਣ ਲਈ ਕਿਸਾਨਾਂ ਦੇ ਹੱਕ ਮਾਰ ਰਹੀ ਹੈ ਮੋਦੀ ਸਰਕਾਰ :- ਜਗਦੀਸ਼ ਧਾਰੀਵਾਲ।
(ਅਮਰੀਕ ਮਠਾਰੂ,ਰੰਜਨਦੀਪ ਸੰਧੂ)
ਐੱਸ,ਸੀ ਬੀ,ਸੀ,ਵੈਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਜਗਦੀਸ਼ ਧਾਰੀਵਾਲ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾ ਰਹੇ ਖ਼ੇਤੀ ਬਿੱਲ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਹ ਆਰਡੀਨੈਂਸ ਮੋਦੀ ਸਰਕਾਰ ਵੱਲੋਂ ਆਪਣੇ ਚਹੇਤੇ ਪੂੰਜੀਪਤੀ ਲੋਕਾਂ ਦੇ ਅੱਛੇ ਦਿਨ ਲਿਆਉਣ ਲਈ ਹੈ ਜਿਸ ਨਾਲ ਕਿਸਾਨਾਂ ਦੇ ਹੱਕ ਮਾਰੇ ਜਾਣਗੇ ਤੇ ਇਹ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਗਲਤ ਫ਼ੈਸਲਾ ਹੈ ਤੇ ਫਰੰਟ ਵੱਲੋਂ ਇਸ ਦਾ ਵਿਰੋਧ ਕੀਤਾ ਜਾਵੇਗਾ ਤੇ ਜਿਲ੍ਹਾ ਵਾਰ ਪੁਤਲੇ ਫੂਕੇ ਜਾਣਗੇ ਤੇ ਮੰਗ ਪੱਤਰ ਵੀ ਦਿੱਤੇ ਜਾਣਗੇ ਜਗਦੀਸ਼ ਧਾਰੀਵਾਲ ਨੇ ਕਿਹਾ ਇਸ ਫੈਸਲੇ ਨਾਲ ਇਕੱਲੇ ਕਿਸਾਨ ਹੀ ਨਹੀਂ ਖੇਤ ਮਜ਼ਦੂਰ ਤੇ ਗਰੀਬ ਵਰਗ ਤੇ ਹੋਰ ਕਈ ਲੋਕਾ ਪ੍ਰਭਾਵਿਤ ਹੋਣਗੇ ਤੇ ਫਰੰਟ ਵੱਲੋ ਹਰ ਵਰਗ ਦੀ ਆਵਾਜ਼ ਬਣ ਕੇ ਉਹਨਾ ਨਾਲ ਖੜਿਆ ਜਾਵੇਂਗਾ ਉਹਨਾਂ ਕਿਹਾ ਕਿ ਇਸ ਮਹਾਂਮਾਰੀ ਵਿੱਚ ਵੱਡੀ ਗਿਣਤੀ ਵਿੱਚ ਅਨਾਜ ਹੋਰਨਾਂ ਸੂਬਿਆਂ ਨੂੰ ਪੰਜਾਬ ਤੋ ਭੇਜਿਆ ਗਿਆ ਤੇ ਕਿਸਾਨ ਵੱਲੋ ਭਰੇ ਅੰਨ ਭੰਡਾਰ ਇਸ ਵਕਤ ਦੇਸ਼ ਦੇ ਕੰਮ ਆ ਰਹੇ ਨੇ ਪਰ ਸ਼ਰਮਨਾਕ ਗੱਲ ਕਿਸਾਨਾਂ ਨੂੰ ਸਹੂਲਤਾਂ ਦੇਣ ਦੇ ਬਜਾਏ ਇਹ ਕੇਂਦਰ ਸਰਕਾਰ ਉਹਨਾ ਦੇ ਹੱਕ ਮਾਰ ਰਹੀ ਹੈ ਧਾਰੀਵਾਲ ਨੇ ਕਿਹਾ ਕੇ ਮੋਦੀ ਸਰਕਾਰ ਭਾਵੇਂ ਰਾਫੇਲ ਜਹਾਜ ਖ੍ਰੀਦ ਲਵੇ ਪਰ ਜੰਗ ਦੇ ਹਲਾਤਾਂ ਵਿੱਚ ਫੌਜ ਦੇ ਜਵਾਨਾਂ ਅਨਾਜ ਤੋ ਬਿਨਾ ਕੋਈ ਜੰਗ ਨਹੀਂ ਜਿੱਤ ਸਕਦੇ ਇਸ ਲਈ ਕਿਸਾਨ ਨੂੰ ਹੋਰ ਸਹੂਲਤਾਂ ਦੇਣ ਤੇ ਵਿਚਾਰ ਕਰੇ ਕੇਂਦਰ ਸਰਕਾਰ ਤੇ ਇਸ ਬਿੱਲ ਨੂੰ ਰੱਦ ਕਰੇ

