ਨੇਤਾ ਹਰੀਸ਼ ਰਾਵਤ ਦੀ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਨਿਯੁਕਤੀ ਪੰਜਾਬ ਕਾਂਗਰਸ ਦੇ ਆਓਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਵੱਲ ਇੱਕ ਵੱਡਾ ਕਦਮ:-ਜੱਸਵੰਤ ਸਿੰਘ ਜੱਸ

ਨੇਤਾ ਹਰੀਸ਼ ਰਾਵਤ ਦੀ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਨਿਯੁਕਤੀ ਪੰਜਾਬ ਕਾਂਗਰਸ ਦੇ ਆਓਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਵੱਲ ਇੱਕ ਵੱਡਾ ਕਦਮ:-ਜੱਸਵੰਤ ਸਿੰਘ ਜੱਸ

ਸਤੰਬਰ 15 (ਅਮਰੀਕ ਮਠਾਰੂ,ਰੰਜਨਦੀਪ
ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਕੱਦਾਵਰ ਨੇਤਾ ਹਰੀਸ਼ ਰਾਵਤ ਦੀ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਨਿਯੁਕਤੀ ਪੰਜਾਬ ਕਾਂਗਰਸ ਦੇ ਆਓਣ ਵਾਲੇ ਸਮੇਂ ਵਿੱਚ ਹੋਣ ਵਾਲੀਆਂ ਤਬਦੀਲੀਆਂ ਵੱਲ ਇੱਕ ਵੱਡਾ ਕਦਮ ਹੈ। ਪੁਰਾਣੀ ਇੰਚਾਰਜ ਆਸ਼ਾ ਕੁਮਾਰੀ ਦਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਮੁੱਖ ਮੰਤਰੀ ਨਾਲ ਇੱਕ ਵਧੀਆ ਤਾਲਮੇਲ ਸੀ ਪਰ ਇਹ ਗਠਜੋੜ ਪੰਜਾਬ ਕਾਂਗਰਸ ਦੀ ਬੇਹਤਰੀ ਲਈ ਅਸਫਲ ਸਿੱਧ ਹੋ ਰਿਹਾ ਸੀ। ਸੁਨੀਲ ਜਾਖੜ ਤੇ ਆਸ਼ਾ ਕੁਮਾਰੀ ਵੱਲੋਂ ਕਾਂਗਰਸ ਹਾਈਕਮਾਂਡ ਨੂੰ ਭੇਜੀ ਪੰਜਾਬ ਕਾਂਗਰਸ ਦੇ ਢਾਂਚੇ ਦੀ ਲਿਸਟ ਨੂੰ ਪ੍ਰਵਾਨਗੀ ਨਾ ਮਿਲਣਾ ਇਸ ਵੱਲ ਇਸ਼ਾਰਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਦੀ ਵੀ ਛੁੱਟੀ ਹੋ ਸੱਕਦੀ ਹੈ। ਨਵੇਂ ਇੰਚਾਰਜ ਹਰੀਸ਼ ਰਾਵਤ ਆਪਣੇ ਠੰਡੇ ਸੁਭਾਅ ਤੇ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣ ਬਾਰੇ ਜਾਣੇ ਜਾਂਦੇ ਹਨ। ਉਨ੍ਹਾਂ ਲਈ ਅਗਲੀ ਸੱਭ ਤੋਂ ਵੱਡੀ ਚੁਣੌਤੀ ਕੈਪਟਨ, ਪ੍ਰਤਾਪ ਬਾਜਵਾ ਤੇ ਸਿੱਧੂ ਨੂੰ ਇੱਕ ਮਾਲਾ ਵਿੱਚ ਪਰੋਣ ਦੇ ਨਾਲ ਨਾਲ 2022 ਦੀਆਂ ਚੋਣਾਂ ਹਨ। ਨਵਾਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਵਾਉਣਾ ਵੀ ਇੱਕ ਵੱਡੀ ਚੁਣੌਤੀ ਹੋਏਗਾ। ਮੁੱਖ ਮੰਤਰੀ ਜੀ ਦੀ ਕਾਂਗਰਸ ਵਰਕਿੰਗ ਕਮੇਟੀ ਤੋਂ ਛੁੱਟੀ ਉਨ੍ਹਾਂ ਦਾ ਕੱਦ ਘਟਾਉਣ ਵੱਲ ਇੱਕ ਕਦਮ ਹੈ । ਅਗਰ ਹਰੀਸ਼ ਰਾਵਤ ਇੱਕ ਲੋਕਾਂ ਦੀ ਪਸੰਦ ਦਾ ਨੇਤਾ ਕਾਂਗਰਸ ਪ੍ਰਧਾਨ ਬਣਵਾਉਣ ਤੇ ਵਰਕਰਾਂ ਦੇ ਡਿੱਗ ਚੁੱਕੇ ਉਤਸ਼ਾਹ ਨੂੰ ਉੱਚਾ ਚੁੱਕਣ ਵਿੱਚ ਸਫ਼ਲ ਹੁੰਦੇ ਹਨ ਤਾਂ ਕਾਂਗਰਸ 2022 ਦੀ ਚੋਣਾਂ ਵਿੱਚ ਜਿੱਤ ਦੀ ਦੌੜ ਵਿੱਚ ਸ਼ਾਮਿਲ ਹੋ ਸੱਕਦੀ ਹੈ। ਹਰੀਸ਼ ਰਾਵਤ ਤੋਂ ਪੰਜਾਬ ਕਾਂਗਰਸ ਦੇ ਵਰਕਰ ਨੂੰ ਉਮੀਦ ਦੀ ਇੱਕ ਨਵੀਂ ਕਿਰਣ ਦਿਸੀ ਹੈ !!

ਜਸਵੰਤ ਜੱਸ !!

Leave a Reply

Your email address will not be published. Required fields are marked *