ਸਯੁੰਕਤ ਸਮਾਜ ਮੋਰਚੇ ਦੇ ਉਮੀਦਵਾਰ ਡਾ ਕਮਲਜੀਤ ਸਿੰਘ ਕੇ ਜੇ ਘੁਮਾਣ ਦੇ ਸਮਰਥਨ ਵਿਚ ਘੁਮਾਣ ਦੇ ਵਿੱਚ  ਕੀਤੀ ਭਰਵੀਂ ਮੀਟਿੰਗ

 

ਸਯੁੰਕਤ ਸਮਾਜ ਮੋਰਚੇ ਦੇ ਉਮੀਦਵਾਰ ਡਾ ਕਮਲਜੀਤ ਸਿੰਘ ਕੇ ਜੇ ਘੁਮਾਣ ਦੇ ਸਮਰਥਨ ਵਿਚ ਘੁਮਾਣ ਦੇ ਵਿੱਚ  ਕੀਤੀ ਭਰਵੀਂ ਮੀਟਿੰਗ

ਸ੍ਰੀ ਹਰਗੋਬਿੰਦਪੁਰ, ਘੁਮਾਣ 13 ਫਰਵਰੀ(ਇੰਦਰਜੀਤ ਸਿੰਘ ਬਾਵਾ) ਕਸਬਾ ਘੁਮਾਣ ਵਿੱਚ ਜਿਲਾ ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਘੁਮਾਣ ਦੇ ਗ੍ਰਹਿ ਵਿਖੇ ਸਯੁੰਕਤ ਸਮਾਜ ਮੋਰਚੇ ਦੇ ਉਮੀਦਵਾਰ ਡਾ ਕਮਲਜੀਤ ਸਿੰਘ ਕੇ ਜੇ ਘੁਮਾਣ ਦੇ ਸਮਰਥਨ ਵਿਚ ਘੁਮਾਣ ਦੇ ਵਰਕਰਾਂ ਦੀ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਡਾ ਕਮਲਜੀਤ ਸਿੰਘ ਕੇਜੇ ਨੇ ਕਿਹਾ ਕਿ ਸਾਡੇ ਦੇਸ ਦੇ ਸੂਬੇ ਪੰਜਾਬ ਵਿੱਚ 75 ਸਾਲਾਂ ਤੋਂ ਕਾਂਗਰਸ ਅਤੇ ਅਕਾਲੀ ਦਲ ਨੇ ਰਾਜ ਕੀਤਾ ਹੈ ਜਿੰਨਾ ਵੱਲੋਂ ਭ੍ਰਿਸ਼ਟਾਚਾਰ,ਗੁੰਡਾਗਰਦੀ,ਰੇਤ ਮਾਫੀਆ, ਟਰਾਂਸਪੋਰਟ ਮਾਫੀਆ ਮਨ ਮਰਜੀਆ ਕਰਦੇ ਹੋਏ ਬਡਾਵਾ ਦਿੱਤਾ ਹੈ।

ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ। ਪੰਜਾਬ ਅੰਦਰ ਸਯੁੰਕਤ ਸਮਾਜ ਮੋਰਚੇ ਦੀ ਵਧ ਰਹੀ ਲੋਕ ਪ੍ਰਿਆਤਾ ਨੂੰ ਦੇਖਦੇ ਹੋਏ ਵਿਧਾਨ ਸਭਾ ਚੋਣਾਂ ਸਯੁੰਕਤ ਸਮਾਜ ਮੋਰਚੇ ਦੀ ਸਰਕਾਰ ਬਣਨੀ ਤੈਅ ਹੈ।

Adv.

ਇਸ ਮੌਕੇ ਸੂਬੇ ਗੁਰਦੀਪ ਸਿੰਘ, ਜਿਲਾ ਸਲਾਹਕਾਰ ਸੰਤੋਖ ਸਿੰਘ ਮਧਰਾ, ਜਿਲ੍ਹਾ ਸਯੁੰਕਤ ਸਕੱਤਰ ਗੁਰਦੇਵ ਸਿੰਘ ਭਾਈਆ, ਬਲਜਿੰਦਰ ਸਿੰਘ ਕੰਡੀਲਾ, ਪ੍ਰਧਾਨ ਜਸਵੰਤ ਸਿੰਘ, ਸਮਸੇਰ ਸਿੰਘ ਲੇਹਲ ਪੀ ਏ, ਪ੍ਰਧਾਨ ਜਥੇ ਬਖਸੀਸ ਸਿੰਘ,ਪ੍ਰਿੰਸੀਪਲ ਗੁਰਬਖਸ ਸਿੰਘ, ਸਤਨਾਮ ਸਿੰਘ, ਬਲਕਾਰ ਸਿੰਘ, ਕੁਲਬੀਰ ਸਿੰਘ ਘੁਮਾਣ, ਅਮਰਜੀਤ ਸਿੰਘ ਮਾੜੂ, ਗੁਰਦੀਪ ਸਿੰਘ ਪੰਮਾ ਡੇਅਰੀ ਵਾਲਾਂ, ਧਰਮ ਸਿੰਘ, ਮਹਿੰਦਰ ਸਿੰਘ, ਗੁਰਦੀਪ ਸਿੰਘ ਸਾਹ, ਸਰੂਪ ਸਿੰਘ, ਬਿੱਟੂ ਵਾੜੇ, ਲਖਵਿੰਦਰ ਸਿੰਘ, ਜਗਤਾਰ ਸਿੰਘ ਬਾਊ, ਹਰਜਿੰਦਰ ਸਿੰਘ ਮਿਸਤਰੀ, ਰਣਜੀਤ ਸਿੰਘ, ਚਰਨ ਸਿੰਘ, ਰਾਜ ਸਿੰਘ, ਹਰਬੰਸ ਸਿੰਘ, ਮੱਖਣ ਸਿੰਘ ਘੁਮਾਣ, ਬਲਜੀਤ ਸਿੰਘ ਰੋਈ ਵਾਲੇ, ਸੂਬੇ ਪ੍ਰੇਮ ਸਿੰਘ, ਕੁਲਵਿੰਦਰ ਸਿੰਘ, ਜਗਦੀਪ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *