ਵਿਧਾਨ ਸਭਾ ਹਲਕਾ ਵਾਰ ਅਲਾਟਮੈਂਟ ਲਈ ਕਰਵਾਈ ਰੈਂਡੇਮਾਈਜ਼ੇਸ਼ਨ

ਗੁਰਦਾਸਪੁਰ, 18 ਜਨਵਰੀ ( ਅਮਰੀਕ ਮਠਾਰੂ/ਇੰਦਰਜੀਤਸਿੰਘ ਬਾਵਾ) ਜ਼ਿਲ੍ਹਾ ਗੁਰਦਾਸਪੁਰ ‘ਚ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਅੱਜ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕਾ ਵਾਰ ਪਹਿਲੀ ਰੈਂਡੇਮਾਈਜ਼ੇਸ਼ਨ ਕੀਤੀ ਗਈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ‘ਚ ਕੀਤੀ ਗਈ ਇਸ ਰੈਂਡੇਮਾਈਜ਼ੇਸ਼ਨ ਮੌਕੇ ਜ਼ਿਲ੍ਹੇ ਦੀਆਂ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਚੋਣ ਬੂਥ ਬਣਾਏ ਗਏ ਹਨ, ਜਿਨ੍ਹਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀਵੀਪੈਟ ਵੀ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਦੀ ਰੈਂਡੇਮਾਈਜ਼ੇਸ਼ਨ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਬਰਾਬਰ ਈ.ਵੀ.ਐਮਜ਼ ਤੇ ਵੀਵੀਪੈਟ ਤੋਂ ਇਲਾਵਾ 20 ਫ਼ੀਸਦੀ ਸੀ.ਯੂ, 20 ਫ਼ੀਸਦੀ ਬੀ.ਯੂ., 30 ਫ਼ੀਸਦੀ ਵੀਵੀਪੈਟ ਵੀ ਹੋਰ ਰਾਖਵੇਂ ਕੀਤੇ ਗਏ ਹਨ ਜੋ ਕਿ ਕਿਸੇ ਯੂਨਿਟ ਦੇ ਖਰਾਬ ਹੋਣ ਦੀ ਸੂਰਤ ਵਿੱਚ ਵਰਤੇ ਜਾ ਸਕਣਗੇ।

ਜ਼ਿਲ੍ਹਾ ਚੋਣ ਅਫ਼ਸਰ ਅਨੁਸਾਰ ਅੱਜ ਐਨ ਆਈ ਸੀ ਵਿਖੇ ਕੀਤੀ ਗਈ ਰੈਂਡੇਮਾਈਜ਼ੇਸ਼ਨ ਦੀ ਪ੍ਰਕਿਰਿਆ ਤੋਂ ਬਾਅਦ ਜ਼ਿਲ੍ਹੇ ਵਿੱਚ ਰੱਖੀਆ ਹੋਈਆਂ ਈ.ਵੀ.ਐਮਜ਼ ਸਹਾਇਕ ਰਿਟਰਨਿੰਗ ਅਫ਼ਸਰਾਂ ਵੱਲੋਂ ਆਪੋ-ਆਪਣੇ ਤਿਆਰ ਕੀਤੇ ਗਏ ਸਟਰੌਂਗ ਰੂਮਜ਼ ਵਿੱਚ ਤਬਦੀਲ ਕਰ ਲਈਆਂ ਜਾਣਗੀਆਂ।
ਇਸ ਮੌਕੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਮੌਜੂਦ ਨੁਮਾਇੰਦਿਆਂ ਨੂੰ ਈ.ਵੀ.ਐਮ ਤੇ ਵੀਵੀਪੈਟ ਮਸ਼ੀਨਾਂ ਦੀ ਕਾਰਗੁਜ਼ਾਰੀ ਬਾਰੇ ਪ੍ਰਦਰਸ਼ਨੀ ਵੀ ਦਿੱਤੀ ਗਈ। ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਵੀਵੀਪੈਟ ਵਿੱਚ ਪਾਈ ਗਈ ਵੋਟ ਨੂੰ 7 ਸਕਿੰਟ ਤੱਕ ਸਕ੍ਰੀਨ ‘ਤੇ ਦੇਖਿਆ ਜਾ ਸਕਦਾ ਹੈ।
adv.
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸਰੀ ਰਾਹੁਲ, ਚੋਣ ਕਾਨੂੰਗੋ ਮਨਜਿੰਦਰ ਸਿੰਘ, ਕਾਗਰਸ ਪਾਰਟੀ ਤੋਂ ਗੁੁਰਵਿੰਦਰ ਲਾਲ, ਸ਼੍ਰੋਮਣੀ ਅਕਾਲੀ ਦਲ ਤੋਂ ਹਰਵਿੰਦਰ ਸਿੰਘ, ਆਪ ਪਾਰਟੀ ਤੋਂ ਚਮਕੋਰ ਸਿੰਘ, ਭਾਰਤ ਭੂਸ਼ਣ, ਧੀਰਜ ਵਰਮਾ ਅਤੇ ਭਾਜਪਾ ਤੋ ਵਿਨੋਦ ਕਾਲੀਆ ਮੌਜੂਦ ਸਨ।
—————————

