ਬਿਜਲੀ ਦੀ ਤਾਰ ਲਟਕਣ ਕਰਕੇ ਹੋ ਸਕਦਾ ਹੈ ਕੋਈ ਵੱਡਾ ਹਾਦਸਾ
ਪਿੰਡ ਕੋਠਾ ਘਰਾਲੇ ਤੋਂ ਮੁਕੇਰੀਆਂ ਰੋਡ ਨੂੰ ਜਾ ਰਹੀ ਸੜਕ ਉਪਰ 66 ਕੇ ਵੀ ਤਾਰ ਕਾਫੀ ਨੀਵੀ ਲਟਕ ਰਹੀ ਹੈ ਜਿਸ ਦੇ ਨਾਲ ਹੀ ਜੁੜਦੀ ਇਕ ਹੋਰ ਤਾਰ ਵੀ ਲੰਘ ਰਹੀ ਹੈ ਜਿਸ ਵਿਚ ਇਨੀ ਪਾਵਰ ਹੈ ਲੰਘ ਰਹੇ ਇਨਸਾਨ ਨੂੰ ਆਪਣੇ ਵੱਲ ਖਿੱਚ ਸਕਦੀ ਹੈ ਜਾ ਫਿਰ ਕਿਸੇ ਵੇਲੇ ਵੀ ਡਿਗ ਕੇ ਕਿਸੇ ਵੱਡੇ ਹਾਦਸੇ ਨੂੰ ਅੰਜਾਮ ਦੇ ਰਹੀ ਹੈ ਅੱਜ ਪਿੰਡ ਕੋਠਾ ਤੇ ਨੇੜੇ ਦੇ ਚਾਰ ਪਿੰਡ ਇਕੱਠੇ ਹੋ ਇਹ ਗੱਲ ਪ੍ਰਸ਼ਸ਼ਨ ਦੇ ਧਿਆਨ ਵਿਚ ਲਿਆਂਦੀ ਗਈ ਪਿੰਡ ਵਾਸੀ ਇਸ ਤਾਰ ਨੇੜੇ ਜਾਣ ਤੋਂ ਡਰਦੇ ਹਨ ਪਰ ਮਜਬੂਰੀ ਵੱਸ ਉਥੋਂ ਲੰਗਣਾ ਪੈਂਦਾ ਹੈ ਬਿਜਲੀ ਬੋਰਡ ਮਹਿਕਮੇ ਨੂੰ ਚਾਹੀਦਾ ਕਿ ਜਲਦ ਇਸ ਵੱਲ ਧਿਆਨ ਦੇ ਤਾਰਾ ਨੂੰ ਮੁਰੰਮਤ ਕੀਤਾ ਜਾਵੇ ਤਾਂ ਕੇ ਕੋਈ ਵੱਡਾ ਹਾਦਸਾ ਹੋਣ ਤੋਂ ਰੋਕਿਆ ਜਾ ਸਕੇ । ਇਸ ਮੌਕੇ ਸੇਵਾ ਸਿਖਿਆ ਸੋਸਾਇਟੀ ਦੇ ਪ੍ਰਧਾਨ ,ਮਨਮੋਹਨ ਸਿੰਘ ਛੀਨਾ ,ਸੇਵਾ ਸੋਸਾਇਟੀ ਸਰਪ੍ਰਸਤ ਪਰਮਿੰਦਰ ਸਿੰਘ ,ਐੱਸ ਪੀ ਸਿੰਘ ਗੋਸਲ , ਸੂਰਤ ਸਿੰਘ ਗਿੱਲ ,ਸੁਰਜਨ ਸਿੰਘ , ਹਰਬੰਸ ਲਾਲ , ਤਲਬੀਰ ਸਿੰਘ ਗਿੱਲ , ਰਵਿੰਦਰ ਸਿੰਘ ਕੋਠੇ ,ਜਰਨੈਲ ਸਿੰਘ ਘਰਾਲੇ , ਕਰਤਾਰ ਸਿੰਘ ,ਬੂਰ ਸਿੰਘ ,ਮਨੋਹਨ ਲਾਲ ਲੱਕੀ ਘਰਾਲੇ , ਆਦਿ ਹਾਜਰ ਸਨ

