ਪ੍ਰੈੱਸ ਕਲੱਬ (ਰਜਿ.) ਨਾਭਾ ਦੀ ਚੋਣ ਸਰਬਸੰਮਤੀ ਨਾਲ ਹੋਈ ਬਲਜਿੰਦਰ ਮਾਨ ਬਣੇਆਜ਼ਾਦ ਸਰਬਸੰਮਤੀ ਨਾਲ ਕਲੱਬ ਦੇ ਨਵੇਂ ਪ੍ਰਧਾਨ

 ਪ੍ਰੈੱਸ ਕਲੱਬ (ਰਜਿ.) ਨਾਭਾ ਦੀ ਚੋਣ ਸਰਬਸੰਮਤੀ ਨਾਲ ਹੋਈ
ਬਲਜਿੰਦਰ ਮਾਨ ਬਣੇਆਜ਼ਾਦ ਸਰਬਸੰਮਤੀ ਨਾਲ ਕਲੱਬ ਦੇ ਨਵੇਂ ਪ੍ਰਧਾਨ
ਨਾਭਾ ਸਤੰਬਰ :: ਆਜ਼ਾਦ ਪ੍ਰੈੱਸ ਕਲੱਬ ਰਜਿਸਟਰਡ ਨਾਭਾ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਹੁਣ ਕਈ ਜਿਸ ਵਿੱਚ ਸਰਬਸੰਮਤੀ ਨਾਲ ਆਜ਼ਾਦ ਪ੍ਰੈੱਸ ਕਲੱਬ ਦੇ ਪ੍ਰਧਾਨ ਬਲਜਿੰਦਰ ਮਾਨ ਬਣਾਏ ਗਏ। ਇਸ ਮੌਕੇ ਕਲੱਬ ਦੇ ਨਵ ਨਿਯੁਕਤ ਚੇਅਰਮੈਨ ਕਰਮਜੀਤ ਸੋਮਲ ਨੇ ਦੱਸਿਆ ਕਿ ਅੱਜ ਮੀਟਿੰਗ ਦੌਰਾਨ ਨਵ ਨਿਯੁਕਤ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ। ਜਿਸ ਵਿੱਚ ਅਮਨਦੀਪ ਸਿੰਘ ਮਾਝਾ ਜਨਰਲ ਸਕੱਤਰ, ਸੁਖਬੀਰ ਬੁੱਟਰ ਜੁਆਇੰਟ ਜਰਨਲ ਸਕੱਤਰ, ਰਣਧੀਰ ਮੋਦਗਿੱਲ ਖ਼ਜ਼ਾਨਚੀ, ਸ਼ਿਵ ਕੁਮਾਰ ਜੋਸ਼ੀ ਜੁਆਇੰਟ ਖ਼ਜ਼ਾਨਚੀ, ਗੁਰਮੀਤ ਸਿੰਘ ਥੂਹੀ ਅਤੇ ਕੁਲਵੰਤ ਸਿੰਘ ਖੱਟੜਾ ਸਰਪ੍ਰਸਤ, ਜਗਜੀਤ ਸਿੰਘ ਗਿੱਲ ਪ੍ਰੈੱਸ ਸਕੱਤਰ, ਜੋਤਿੰਦਰ ਜੋਨੀ ਸਲਾਹਕਾਰ, ਸੁਖਪਾਲ ਸਿੰਘ ਦੁਲੱਦੀ ਸਲਾਹਕਾਰ ਨਿਯੁਕਤ ਕੀਤੇ ਗਏ। ਇਸ ਮੌਕੇ ਚੁਣੇ ਗਏ ਕਲੱਬ ਪ੍ਰਧਾਨ ਬਲਜਿੰਦਰ ਮਾਨ ਨੇ ਕਿਹਾ ਕਿ ਕਲੱਬ ਮੈਂਬਰਾਂ ਵੱਲੋਂ ਮੇਰੇ ਤੇ ਜਤਾਏ ਗਏ ਭਰੋਸੇ ਨੂੰ ਮੈਂ ਤਨਦੇਹੀ ਨਾਲ ਨਿਭਾਵਾਂਗਾ ਅਤੇ ਕਲੱਬ ਨੂੰ ਅੱਗੇ ਲਿਜਾਣ ਲਈ ਅਣਥੱਕ ਮਿਹਨਤ ਕਰਾਂਗਾ।

Leave a Reply

Your email address will not be published. Required fields are marked *