ਕੈਪਟਨ ,ਮੋਦੀ ਅਤੇ ਮਜੀਠੀਆ ਤੇ ਸਾਧੇ ਨਿਸ਼ਾਨੇ
ਬਰਗਾੜੀ ਅਤੇ ਬਹਿਬਲ ਕਲਾਂ ਸਮੇਤ ਨਸ਼ੇ ਦੇ ਮੁੱਦਿਆਂ ਤੇ ਵੀ ਬੋਲੇ
DERA BABA NANAK (AMRIK MATHAROO)ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਬਣਨ ਤੋਂ ਬਾਦ ਪਹਿਲੀ ਵਾਰ ਆਪਣੇ ਹਲਕੇ ਡੇਰਾ ਬਾਬਾ ਨਾਨਕ ਪਹੁੰਚੇ ਅਤੇ ਸ਼ਹੀਦ ਲਛਮਣ ਸਿੰਘ ਜੀ ਦੀ ਯਾਦ ਵਿਚ ਪਿੰਡ ਗੋਧਰਪੁਰ ਵਿਚ ਸਥਾਪਿਤ ਗੁਰਦਵਾਰਾ ਸਾਹਿਬ ਵਿਖੇ ਨਤਮਸਤਕ ਹੋਕੇ ਸ਼ਹੀਦ ਸਿੰਘਾਂ ਦਾ ਅਸ਼ੀਰਵਾਦ ਲਿਆ ਇਸ ਮੌਕੇ ਹਲਕੇ ਦੇ ਲੋਕਾਂ ਓਹਨਾ ਦਾ ਭਰਵਾ ਸਵਾਗਤ ਕੀਤਾ ਅਤੇ ਪੰਜਾਬ ਪੁਲਿਸ ਵਲੋਂ ਸਲਾਮੀ ਵੀ ਦਿਤੀ ਗਈ
ਇਸ ਮੌਕੇ ਲੋਕਾਂ ਦਾ ਸਵਾਗਤ ਕਬੂਲਦੇ ਹੋਏ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੰਧਾਵਾ ਨੇ ਕਿਹਾ ਕਿ ਉਹ ਅਤੇ ਓਹਨਾ ਦੀ ਸਰਕਾਰ ਲੋਕਾਂ ਦੀਆਂ ਉਮੀਦਾਂ ਉੱਤੇ ਖੜਾ ਉਤਰਨਗੇ ਰੰਧਾਵਾ ਨੇ ਕਿਹਾ ਚੇਂਜ ਆਈ ਹੈ ਅਸੀਂ ਮੰਨਦੇ ਹਾਂ ਕਿ ਬੇਸ਼ੱਕ ਸਮਾਂ ਥੋੜਾ ਹੈ ਅਤੇ ਚੈਲੰਜ ਸਾਡੇ ਲਈ ਬਹੁਤ ਜਿਆਦਾ ਹਨ ਉਹਨਾਂ ਕਿਹਾ ਕਿ ਬਰਗਾੜੀ ,ਬਹਿਬਲ ਕਲਾਂ ਅਤੇ ਨਸ਼ਿਆਂ ਦੇਮੁਦੇ ਸਮੇਤ ਦੂਸਰੇ ਜੋ ਮੁੱਦਿਆਂ ਨੂੰ ਲੈਕੇ ਡਟੇ ਸੀ ਉਹਨਾਂ ਮੁੱਦਿਆਂ ਉੱਤੇ ਅਸੀਂ ਕੰਮ ਕਰ ਰਹੇ ਹਾਂ ਅਤੇ ਜਲਦ ਹਲ ਕੀਤਾ ਜਾਵੇਗਾ ਨਾਲ ਹੀ ਰੰਧਾਵਾ ਨੇ ਪੀ ਐਮ ਮੋਦੀ ਦੇ ਖੇਤੀ ਕਾਨੂੰਨ ਨੂੰ ਲੈਕੇ ਦਿਤੇ ਬਿਆਨ ਉੱਤੇ ਕਿਹਾ ਕਿ ਲੋਕਰਾਜ ਲੋਕਾਂ ਦਾ ਰਾਜ ਹੈ ਅਗਰ ਲੋਕਾਂ ਨੂੰ ਕਾਨੂੰਨ ਮਨਜ਼ੂਰ ਹੀ ਹੈ ਤਾਂ ਫਿਰ ਲਾਗੂ ਹੀ ਕਿਊ ਕਰਨਾ ਉਹਨਾਂ ਦਾ ਕਹਿਣਾ ਸੀ ਕਿ ਮੋਦੀ ਫਿਰ ਆਪਣੇ ਰਾਜ ਨੂੰ ਲੋਕਰਾਜ ਨਾ ਕਹਿਣ ਬਲਕਿ ਡਿਕਟੇਟਰ ਰਾਜ ਕਹਿਣ ਨਾਲ ਹੀ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਨੂੰ ਲੈਕੇ ਲਗਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਲੈਕੇ ਕਿਹਾ ਕੇ ਕੈਪਟਨ ਨੂੰ ਕਾਂਗਰਸ ਪਾਰਟੀ ਨੇ 19 ਸਾਲ ਕਈ ਵੱਖ ਵੱਖ ਉਚੇ ਰੁਤਬੇ ਦਿੱਤੇ ਤਾਂ ਫਿਰ ਕੈਪਟਨ ਆਪਣੇ ਕੱਦ ਨੂੰ ਦੇਖਦੇ ਹੋਏ ਇਸ ਤਰਾਂ ਦੀਆਂ ਛੋਟੀਆਂ ਗੱਲਾਂ ਕਰਕੇ ਆਪਣੇ ਕੱਦ ਨੂੰ ਛੋਟਾ ਨਾ ਕਰਨ ,,,,ਓਥੇ ਹੀ ਰੰਧਾਵਾ ਨੇ ਮਜੀਠੀਆ ਦੇ ਬਿਆਨ ਕੇ ਪੁਲਿਸ ਭਰਤੀ ਟੈਸਟ ਵਿਚ ਹੋਏ 150 ਕਰੋੜ ਦੇ ਘੋਟਾਲੇ ਦੀ ਜਾਂਚ ਹੋਵੇ ਨੂੰ ਲੈਕੇ ਕਿਹਾ ਕਿ ਮਜੀਠੀਆ ਨੂੰ ਜਦੋਂ ਪਤਾ ਲਗਦਾ ਹੈ ਕੇ ਕਿਸੀ ਮਸਲੇ ਨੂੰ ਲੈਕੇ ਸਰਕਾਰ ਜਾਂਚ ਕਰਨ ਲੱਗੀ ਹੈ ਤਾਂ ਮਜੀਠੀਆ ਕਰੈਡਿਟ ਲੈਣ ਵਾਸਤੇ ਬੋਲਣ ਲੱਗ ਪੈਂਦੇ ਹਨ ਰੰਧਾਵਾ ਨੇ ਕਿਹਾ ਕਿ ਵਿਭਾਗ ਵਿਚ ਮੇਰੇ ਆਉਣ ਤੋਂ ਪਹਿਲਾਂ ਇਹ ਟੈਸਟ ਹੋ ਚੁਕੇ ਸਨ ਪਰ ਸਰਕਾਰ ਇਸ ਘੋਟਾਲੇ ਦੀ ਜਾਂਚ ਕਰਵਾ ਰਹੀ ਹੈ ਨਾਲ ਹੀ ਰੰਧਾਵਾ ਨੇ ਨਵਜੋਤ ਸਿੱਧੂ ਨੂੰ ਲੈਕੇ ਕਿਹਾ ਕਿ ਉਹ ਸਾਡੇ ਪ੍ਰਧਾਨ ਹਨ ਅਤੇ ਅਸੀਂ ਇਕੱਠੇ ਹੀ ਕੰਮ ਕਰਾਂਗੇ
ਓਥੇ ਹੀ ਰੰਧਾਵਾ ਨੇ ਆਪਣੇ ਦੂਸਰੇ ਪ੍ਰੋਗਰਾਮ ਵਿੱਚ ਬਰਗਾੜੀ ਅਤੇ ਬਹਿਬਲ ਕਲਾਂ ਮੁਦੇ ਨੂੰ ਲੈਕੇ ਕਿਹਾ ਕਿ ਜੋ ਵੀ ਦੋਸ਼ੀ ਹੋਵੇਗਾ ਉਸਨੂੰ ਸਜ਼ਾ ਮਿਲੇਗੀ ਜਿਨਾਂ ਨੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਤੀ ਉਹ ਭੁਗਤ ਰਹੇ ਹਨ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣ ਯਾ ਫਿਰ ਪ੍ਰਕਾਸ਼ ਸਿੰਘ ਬਾਦਲ ਹੋਣ
Adv.


