ਹਾਈ ਕਮਾਂਡ ਨੇ ਕੈਪਟਨ ਤੋਂ ਮੰਗਿਆ ਅਸਤੀਫਾ। ਕੈਪਟਨ ਨੇ ਕਿਹਾ ਜੇ ਮੈਨੂੰ ਜਬਰਨ ਅਹੁਦੇ ਤੋਂ ਹਟਾਇਆ ਜਾਵੇਗਾ ਤਾਂ ਮੈਂ ਪਾਰਟੀ ਹੀ ਛੱਡ ਦੇਵੇਗਾ।

ਹਾਈ ਕਮਾਂਡ ਨੇ ਕੈਪਟਨ ਤੋਂ ਮੰਗਿਆ ਅਸਤੀਫਾ।
ਕੈਪਟਨ ਨੇ ਕਿਹਾ ਜੇ ਮੈਨੂੰ ਜਬਰਨ ਅਹੁਦੇ ਤੋਂ ਹਟਾਇਆ ਜਾਵੇਗਾ ਤਾਂ ਮੈਂ ਪਾਰਟੀ ਛੱਡ ਦੇਵੇਗਾ।

ਅਸਤੀਫੇ ਤੋ ਬਾਅਦ ਕੀ ਜਾਖੜ ਜਾਂ ਰੰਧਾਵਾ ਹੋਣਗੇ ਅਗਲੇ ਮੁੱਖ ਮੰਤਰੀ ?

ਚੰਡੀਗੜ੍ਹ (IPT bureau )ਕਾਂਗਰਸ ‘ਚ ਆਏ ਸਿਆਸੀ ਭੂਚਾਲ ਨੇ ਸਥਿਤੀ ਹੀ ਬਦਲ ਦਿੱਤੀ ਹੈ। ਖਬਰਾਂ ਆਈਆਂ ਸਨ,ਕਿ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣ ਲਈ ਕਿਹਾ ਹੈ, ਹੁਣ ਸੂਤਰ ਦੱਸ ਰਹੇ ਹਨ ਕਿ ਕੈਪਟਨ ਨੇ ਵੀ ਹਾਈਕਮਾਨ ਨੂੰ ਧਮਕੀ ਦੇ ਦਿੱਤੀ ਹੈ। ਕੈਪਟਨ ਨੇ ਆਪਣੇ ਕਰੀਬੀ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਕਮਲ ਨਾਥ ਅਤੇ ਮੈਂਬਰ ਪਾਰਲੀਮੈਟ ਸ੍ਰੀ ਮਨੀਸ਼ ਤਿਵਾੜੀ ਰਾਹੀਂ ਹਾਈਕਮਾਂਡ ਕੋਲ ਸੁਨੇਹਾ ਲਾਇਆ ਹੈ, ਕਿ ਜੇਕਰ ਮੇਰਾ ਜਬਰਨ ਤਖ਼ਤਾ ਪਲਟਿਆ ਗਿਆ,ਤਾਂ ਮੈਂ ਕਾਂਗਰਸ ਵੀ ਛੱਡ ਦਿਆਂਗਾ ।ਉਨ੍ਹਾਂ ਕਿਹਾ ਹੈ ਕਿ ਅੱਜ ਰੋਜ਼-ਰੋਜ਼ ਦਾ ਕਲੇਸ਼ ਖਤਮ ਕਰੋ । ਮੇਰਾ ਅਕਸ ਖਰਾਬ ਹੋ ਰਿਹਾ ਹੈ। ਸੂਤਰਾਂ ਮੁਤਾਬਕ ਕੈਪਟਨ ਵੱਲੋਂ ਆਪਣੇ ਘਰ ਦੋ ਵਜੇ ਸੱਦੀ ਗਈ ਮੀਟਿੰਗ ਨੂੰ ਰੱਦ ਵੀ ਕਰ ਦਿੱਤਾ ਹੈ ਕਿਉਂਕਿ ਹਾਈਕਮਾਂਡ ਨੇ ਸਖਤ ਲਹਿਜੇ ਵਿੱਚ ਕਿਹਾ ਸੀ,ਕਿ ਪੰਜ ਵਜੇ ਵਾਲੀ ਮੀਟਿੰਗ ਤੋਂ ਪਹਿਲਾ ਵਿਧਾਇਕ ਹੋਰ ਕਿਸੇ ਮੀਟਿੰਗ ਵਿੱਚ ਨਹੀਂ ਜਾਣਗੇ। ਸੂਤਰ ਇਹ ਵੀ ਦੱਸ ਰਹੇ ਹਨ ਕਿ ਜੇ ਕੈਪਟਨ ਦਾ ਅਸਤੀਫ਼ਾ ਲਿਆ ਗਿਆ,ਤਾਂ ਫਿਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਅਗਲੇ ਮੁੱਖ ਮੰਤਰੀ ਹੋ ਸਕਦੇ ਹਨ। ਭਾਵੇਂ ਸ੍ਰੀ ਜਾਖੜ ਇਸ ਵਕਤ ਵਿਧਾਇਕ ਨਹੀਂ ਹਨ,ਲੇਕਿਨ ਫਿਰ ਵੀ ਕਾਨੂੰਨ ਮੁਤਾਬਕ ਕਿਸੇ ਵੀ ਨੇਤਾ ਨੂੰ ਮੁਖ ਮੰਤਰੀ ਚੁਣਿਆ ਜਾ ਸਕਦਾ ਹੈ ਅਤੇ ਉਸ ਨੇ ਛੇ ਮਹੀਨੇ ‘ਚ ਵਿਧਾਇਕ ਦੀ ਚੋਣ ਲੜਨੀ ਹੁੱਦੀ ਹੈ, ਲੇਕਿਨ ਪੰਜਾਬ ਵਿੱਚ ਚੋਣਾਂ ‘ਚ 6 ਮਹੀਨੇ ਤੋਂ ਘੱਟ ਸਮਾਂ ਰਹਿ ਗਿਆ ਹੈ,ਇਸ ਲਈ ਜਾਖੜ ਮੁੱਖ ਮੰਤਰੀ ਬਣਦੇ ਹਨ ਤਾਂ ਉਨ੍ਹਾਂ ਨੂੰ ਵਧਾਇਕ ਦੀ ਚੋਣ ਨਹੀਂ ਲੜਨੀ ਪਵੇਗੀ।ਕੁਝ ਸੂਤਰ ਤਾਂ ਇਹ ਵੀ ਕਹਿ ਰਹੇ ਨੇ ਕਿ ਜੇ ਅੱਜ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ,ਤਾਂ ਸ੍ਰੀ ਜਾਖੜ ਜਾਂ ਫਿਰ ਸ: ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਬਾਕੀ ਆਉਣ ਵਾਲੇ ਵਕਤ ਹੀ ਦੱਸੇਗਾ ਕਿ ਪੰਜਾਬ ਦੀ ਸਿਆਸਤ ਵਿੱਚ ਹੋਰ ਕੀ ਹਲਚਲ ਹੋ ਰਹੀ ਏ ਜਾ ਹੋਏ ਗੀ।

Adv.

Leave a Reply

Your email address will not be published. Required fields are marked *