🛑 *ਬਟਾਲੇ ਨੂੰ ਜ਼ਿਲ੍ਹੇ ਬਣਾਓ* 🛑
👉 *ਬਟਾਲੇ ਨੂੰ ਉਸਦਾ ਬਣਦਾ ਹੱਕ ਦਵਾਉਣ ਲਈ ਬਟਾਲੇ ਦਾ ਯੂਥ ਗਾਂਧੀ ਚੌਂਕ ਦੀ ਸੜਕ ਤੇ ਲੇਟਿਆ*
🔔 *ਬਾਬੇ ਦੇ ਵਿਆਹ ਤੇ ਬਟਾਲੇ ਨੂੰ ਪੂਰਨ ਜ਼ਿਲ੍ਹੇ ਦਾ ਦਰਜਾ ਨਾ ਮਿਲਿਆ ਆਗਮੀ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਬਟਾਲੇ ਤੋਂ ਦੇਖਣਾ ਪੇ ਸਕਦਾ ਹੈ ਹਾਰ ਦਾ ਮੂੰਹ*
👉 *ਬਟਾਲੇ ਸ਼ਹਿਰ ਨੂੰ ਪੂਰਨ ਜ਼ਿਲਾ ਦਾ ਦਰਜਾ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਭੁੱਖ ਹੜਤਾਲ , ਬਟਾਲਾ ਬੰਦ ਅਤੇ ਹੋਰ ਵੀ ਵੱਡੇ ਤੇ ਸਖ਼ਤ ਕਦਮ ਉਠਾਵਗੇ – ਰਮੇਸ਼ ਨਈਅਰ*
👉 *ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਲੈ ਕੇ ਪ੍ਰਧਾਨ ਕਲਸੀ ਤੇ ਰਮੇਸ਼ ਨਈਅਰ ਤੇ ਵਿਜੈ ਤਰੇਹਨ ਵੱਲੋਂ ਧਰਨਾ ਪ੍ਰਦਰਸਨ*
*ਬਟਾਲਾ , 27 ਅਗਸਤ ( ਗੁਰਿੰਦਰ ਸੰਧੂ)*
ਪਿਛਲੇ ਕਰੀਬ 25 ਸਾਲਾ ਤੋਂ ਪੁਲਿਸ ਜਿਲਾ ਬਟਾਲਾ ਨੂੰ ਪੂਰਨ ਜਿਲਾ ਪਣਾਉਣ ਦੀ ਮੰਗ ਨੂੰ ਲੈ ਕੇ ਸਘੰਰਸ ਕਰਦੀ ਆ ਰਹੀ ਅਜਾਦ ਪਾਰਟੀ ਦੇ ਕੌਮੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਸੁਕਰਪੁਰਾ ਦੀ ਅਗਵਾਈ ਅੱਜ ਬਟਾਲਾ ਵਿਖੇ ਅਜਾਦ ਪਾਰਟੀ ਅਤੇ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ ਬਾਲ ਠਾਕਰੇ ਦੇ ਸੀਨੀਅਰ ਮੀਤ ਪ੍ਰਧਾਨ ਰਮੇਸ ਨਈਅਰ ਅਤੇ ਸਰਵ ਸ਼ਕਤੀ ਸੈਨਾ ਸੰਗਠਨ ਦੇ ਪ੍ਰਧਾਨ ਵਿਜੇ ਤਰੇਹਨ , ਸਮੇਤ ਸੈਕੜੇ ਵਰਕਰਾ ਵੱਲੋਂ ਬਾਬੇ ਦੇ ਵਿਆਹ ਪੂਰਬ ਤੋਂ ਪਹਿਲਾਂ ਪੁਲਿਸ ਜਿਲਾ ਬਟਾਲਾ ਨੂੰ ਪੂਰਨ ਜਿਲ੍ਹਾ ਐਲਾਨ ਕਰਨ ਦੀ ਮੰਗ ਨੂੰ ਲੈ ਕੇ ਬਟਾਲਾ ਵਿਖੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ । ਰੋਸ ਪ੍ਰਦਰਸ਼ਨ ਦੀ ਸ਼ੁਰਆਤ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਚੌਕ ਤੋਂ ਸੁਰੂ ਹੋਇਆ ਤੇ ਵੱਖ – ਵੱਖ ਬਜਾਰਾਂ ਚ ਸਰਕਾਰ ਖਿਲਾਫ ਨਾਅਰੇਬਾਜੀ ਕਰਦੇ ਹੋਏ ਸੈਕੜੇ ਪ੍ਰਦਰਸ਼ਨ ਕਾਰੀ ਸਥਾਨਕ ਗਾਂਧੀ ਚੌਕ ਪੁੱਜੇ ਜਿੱਥੇ ਪ੍ਰਦਰਸ਼ਨ ਕਾਰੀਆਂ ਨੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ 1 ਘੰਟੇ ਬੱਸਾਂ ਦਾ ਚੱਕਾ ਜਾਮ ਕਰਕੇ ਧਰਨਾ ਦਿੱਤਾ ਤੇ ਸਰਕਾਰ ਪਿੱਟ ਸਿਆਪਾ ਕੀਤਾ । ਬਟਾਲੇ ਨੂੰ ਉਸਦਾ ਬਣਦਾ ਹੱਕ ਦਵਾਉਣ ਲਈ ਬਟਾਲੇ ਦਾ ਯੂਥ ਗਾਂਧੀ ਚੌਂਕ ਦੀ ਸੜਕ ਤੇ ਲੇਟਿਆ । ਧਰਨੇ ਚ ਬੋਲਦਿਆਂ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਤੋਂ ਰਮੇਸ ਨਈਅਰ ਅਤੇ ਵਿਜੇ ਤਰੇਹਨ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਅਤੇ ਮਾਰਕੀਟ ਕਮੇਟੀ ਬਟਾਲਾ ਦੇ ਨਵ ਨਿਯੁਕਤ ਚੇਅਰਮੈਂਨ ਗੁਰਦਿੰਰ ਸਿੰਘ ਚੀਕੂ ਅਤੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਬਟਾਲਾ ਦੇ ਸਾਬਕਾ ਵਿਧਾਇਕ ਤੇ ਪੰਜਾਬ ਹੈਲਥ ਕਾਰਪੋਰੇਸਨ ਦੇ ਨਵ ਨਿਯੁਕਤ ਚੇਅਰਮੈਂਨ ਅਸਵਨੀ ਸੇਖੜੀ ਅਤੇ ਇੰਪਰੂਵਮੈਂਟ ਟਰਸਟ ਬਟਾਲਾ ਦੇ ਨਵ ਨਿਯੁਕਤ ਚੇਅਰਮੈਂਨ ਪਵਨ ਕੁਮਾਰ ਪੰਮਾ ਤੋਂ ਜੋਰਦਾਰ ਮੰਗ ਕਰਦਿਆਂ ਪ੍ਰਧਾਨ ਕਲਸੀ ਤੇ ਸਾਥੀਆ ਨੇ ਕਿਹਾ ਕਿ ਉਹ ਸਾਰੇ ਆਗੂ ਆਪਣੇ ਨਿੱਜੀ ਤੇ ਸਿਆਸੀ ਅਸਰ ਰਸੂਖ ਨਾਲ ਮੁੱਖ ਮੰਤਰੀ ਕੈਪਟਨ ਸਾਹਿਬ ਤੋਂ 13 ਸਤੰਬਰ ਨੂੰ ਬਟਾਲੇ ਵਿਖੇ ਮਨਾਏ ਜਾ ਰਹੇ ਬਾਬੇ ਦੇ ਵਿਆਹ ਪੂਰਬ ਤੋਂ ਪਹਿਲਾਂ ਪਹਿਲਾਂ ਪੁਲਿਸ ਜਿਲਾ ਬਟਾਲਾ ਨੂੰ ਵੀ ਪੂਰਨ ਜਿਲਾ ਐਲਾਨ ਕਰਵਾਉਣ । ਆਗੂਆਂ ਨੇ ਕਿਹਾ ਕਿ ਪੰਜਾਬ ਦਾ 6ਵਾਂ ਵੱਡਾ 3 ਲੱਖ ਦੀ ਅਬਾਦੀ ਵਾਲਾ ਬਟਾਲਾ ਜੋ ਨਗਰ ਨਿਗਮ ਅਤੇ ਪੁਲਿਸ ਜਿਲਾ ਵੀ ਹੈ ਅਤੇ ਬਟਾਲਾ ਪੂਰਨ ਜਿਲ੍ਹੇ ਦੀਆਂ ਸਾਰੀਆਂ ਸ਼ਰਤਾਂ ਅਤੇ ਮੈਰਿਟ ਰੱਖਦਾ ਹੈ ਅਤੇ ਪੂਰਨ ਜਿਲਾ ਬਣਨ ਦੇ ਯੋਗ ਹੈ । ਬਟਾਲਾ ਜਿਲਾ ਬਣਨ ਦੇ ਨਾਲ ਬਟਾਲਾ ਵਾਸੀਆਂ ਦੀ ਚਿੰਤਾ ਤੋਂ ਜਾਇਜ ਤੋਂ ਹੱਕੀ ਮੰਗ ਪੂਰੀ ਹੋ ਸਕੇ । ਏਥੇ ਜਿਕਰਯੋਗ ਗੱਲ ਇਹ ਵੀ ਹੈ ਇਕ ਇਹਨੇ ਸਾਲਾਂ ਤੋਂ ਪੂਰਨ ਜ਼ਿਲਾ ਦੀ ਮੰਗ ਨੂੰ ਲੈਕੇ ਪ੍ਰਧਾਨ ਕਲਸੀ ਦੀ ਉਮਰ ਲੰਘ ਚੱਲੀ ਹੈ । *”ਪਰ ਸਰਕਾਰਾਂ ਦੇ ਸਿਰ ਤੇ ਜੂ ਨਾ ਸਿਰਕੀ”। ਓਥੇ ਹੀ ਪੰਜਾਬ ਸਰਕਾਰ ਵਲੋ ਮਾਲੇਰਕੋਟਲਾ ਜੋਂ ਕਿ ਇਕ ਨਿੱਕਾ ਜਿਹਾ ਕਸਬਾ ਸੀ । ਉਸਨੂੰ ਜ਼ਿਲਾ ਬਨੌਣ ਨਾਲ ਬਟਾਲਾ ਦੇ ਲੋਕਾਂ ਵਿਚ ਭਾਰੀ ਰੋਸ਼ ਨਜ਼ਰ ਆ ਰਿਹਾ ਹੈ । ਉਥੇ ਹੀ ਆਗੂਆਂ ਵਲੋ ਕਿਹਾ ਗਿਆ ਕਿ ਅਗਰ ਬਾਬੇ ਦੇ ਵਿਆਹ ਤੇ ਬਟਾਲੇ ਸ਼ਹਿਰ ਨੂੰ ਪੂਰਨ ਜ਼ਿਲਾ ਦਾ ਦਰਜਾ ਨਾ ਮਿਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਭੁੱਖ ਹੜਤਾਲ , ਬਟਾਲਾ ਬੰਦ ਅਤੇ ਹੋਰ ਵੀ ਵੱਡੇ ਤੇ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ । ਜਿਕਰਯੋਗ ਗੱਲ ਇਹ ਹੈ ਕਿ ਜਿਸ ਤਰ੍ਹਾਂ ਦਾ ਰੋਸ਼ ਪ੍ਰਦਰਸ਼ਨ ਬਟਾਲੇ ਸ਼ਹਿਰ ਵਿੱਚ ਪਿਛਲੇ ਮਹੀਨਿਆਂ ਤੋਂ ਨਜ਼ਰ ਆ ਰਿਹਾ । ਉਸ ਹਿਸਾਬ ਨਾਲ ਅਗਰ ਬਾਬੇ ਦੇ ਵਿਆਹ ਪੁਰਬ ਤੇ ਬਟਾਲੇ ਨੂੰ ਪੂਰਨ ਜ਼ਿਲ੍ਹੇ ਦਾ ਦਰਜਾ ਨਾ ਦਿੱਤਾ ਤਾਂ ਆਗਮੀ ਵਿਧਾਨਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਨੂੰ ਬਟਾਲੇ ਸ਼ਹਿਰ ਤੋਂ ਹਾਰ ਦਾ ਮੂੰਹ ਵੀ ਦੇਖਣਾ ਪੇ ਸਕਦਾ ਹੈ ।* ਆਗੂਆਂ ਨੇ ਕਿਹਾ ਕੀ ਨਾਲ ਹੀ ਬੁਢਾਪਾ ਵਿਧਵਾ ਆਦਿ ਪੈਨਸਨ 2500 / – ਰੁਪਏ ਮਹੀਨਾ ਕਰਵਾਉਣ ਲਈ ਅਤੇ ਬਟਾਲਾ ਵਿੱਚ ਗੌਰਮੈਂਟ ਕਾਲਜ ਅਤੇ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕਰਵਾਉਣ ਅਤੇ ਬਟਾਲਾ ਦੇ ਸਿਵਲ ਹਪਸਤਾਲ ਨੂੰ ਅਪਗ੍ਰੇਡ ਕਰਕੇ ਅੰਮ੍ਰਿਤਸਰ ਦੇ ਗੁਰੂ ਨਾਨਕ ਹਪਸਤਾਲ ਵਾਲਾ ਦਰਜਾ ਐਲਾਨ ਕਰਵਾਉਣ ਤਾਂ ਜੋ ਰੋਸ ਪ੍ਰਦਰਸ਼ਨ ਵਿੱਚ ਅਜਾਦ ਪਾਰਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਐਚ.ਐਸ ਮਾਰਟ , ਐਡਵੋਕੇਟ ਸੰਕਰ , ਐਡਵੋਕੇਟ ਬਲਵੰਤ ਸਿੰਘ ਮਸਾਣੀਆਂ , ਰਣਜੀਤ ਕਾਹਲੋ , ਬਾਬਾ ਸੁਖਦੇਵ ਸਿੰਘ , ਕੁਲਵੰਤ ਸਿੰਘ ਮਨੋਹਰਪੁਰਾ , ਰਾਜ ਕੁਮਾਰ , ਰਾਣੀ ਚੋਹਾਨ , ਅਰੁਣ ਭੰਡਾਰੀ , ਨਿਰਮਲ ਵੜਵਾਲ , ਜੋਗਿੰਦਰਪਾਲ , ਬਾਬਾ ਕਰਨੈਲ ਸਿੰਘ ਜੋਰਾਵਰ ਸਿੰਘ , ਮਨਜੀਤ ਕੌਰ , ਨਿੰਦਰ ਕੌਰ , ਪੂਜਾ , ਨੀਲਮ , ਸੂਰਈਆ ਦਾਤੇ ਅਤੇ ਸੁਖ ਆਦਿ ਸੈਂਕੜੇ ਵਰਕਰ ਸ਼ਾਮਿਲ ਹੋਏ ।

