
ਫ਼ਤਹਿਗੜ੍ਹ ਚੂੜੀਆਂ ( ਦਵਿੰਦਰ ਸਿੰਘ ਖਾਲਸਾ ) ਹਲਕੇ ਦੇ ਪਿੰਡ ਰਿਆਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਵਿਸ਼ੇਸ਼ ਬੈਠਕ ਸਰਪੰਚ ਅਮਰਜੀਤ ਸਿੰਘ ਰਿਆਲੀ ਦੇ ਗ੍ਰਹਿ ਵਿਖੇ ਕੌਮੀ ਮੀਤ ਪ੍ਰਧਾਨ ਸ੍ਰ ਗੁਰਵਿੰਦਰ ਸਿੰਘ ਪੰਨੂ ਦੀ ਅਗਵਾਈ ਹੇਠ ਕਰਵਾਈ ਗਈ। ਮੀਟਿੰਗ ਵਿਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਸ੍ਰ ਗੁਰਵਿੰਦਰ ਸਿੰਘ ਪੰਨੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਹਨ ਸੋ ਸਾਨੂੰ ਵੀ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਲੋੜ ਹੈ। ਪੰਨੂ ਨੇ ਇਹ ਵੀ ਕਿਹਾ ਕਿ ਅਸੀਂ ਪਿੰਡ ਪਿੰਡ ਮੀਟਿੰਗਾਂ ਕਰਾਂਗੇ ਤਾਂ ਜੋ ਹਲਕਾ ਵਾਸੀਆਂ ਨਾਲ ਰਾਬਤਾ ਕਾਇਮ ਰਹੇ ਅਤੇ ਉਨ੍ਹਾਂ ਦੀਆਂ ਮੁਸਕਲਾਂ ਵੀ ਸੁਣੀਆਂ ਜਾ ਸਕਣ। ਅੱਗੇ ਉਨ੍ਹਾਂ ਸ੍ਰ ਰਵੀਕਰਨ ਸਿੰਘ ਕਾਹਲੋਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਦੀ ਗੱਲ ਕਰਦਿਆਂ ਕਿਹਾ ਕਿ ਹਲਕੇ ਅੰਦਰ ਲੋਕ ਬਿਲਕੁਲ ਤਿਆਰ ਹਨ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਅਤੇ ਹਲਕੇ ਅੰਦਰ ਸ੍ਰ ਰਵੀਕਰਨ ਸਿੰਘ ਕਾਹਲੋਂ ਨੂੰ ਆਪਣਾ ਵਿਧਾਇਕ ਵੇਖਣ ਲਈ। ਉਨ੍ਹਾਂ ਕਿਹਾ ਕਿ ਕਾਹਲੋ ਪਰਿਵਾਰ ਹਮੇਸ਼ਾ ਹੀ ਆਪਣੇ ਹਲਕਾ ਵਾਸੀਆਂ ਦੇ ਨਾਲ ਖੜ੍ਹੇ ਹਨ। ਇਸ ਮੌਕੇ ਸ੍ਰ ਵੱਸਣ ਸਿੰਘ ਕਾਦੀਆਂ, ਕੁਲਦੀਪ ਸਿੰਘ ਨਾਸਰਕੇ, ਸੁਖਰਾਜ ਸਿੰਘ ਬਿਸਨੀਵਾਲ, ਗੋਲੂ ਸੁੰਡਲ ਨੇ ਵੀ ਆਪਣੀ ਹਾਜ਼ਰੀ ਲਗਵਾਉਂਦੇ ਹੋਏ ਸ੍ਰ ਰਵੀਕਰਨ ਸਿੰਘ ਕਾਹਲੋਂ ਨੂੰ ਭਾਰੀ ਬਹੁਮਤ ਨਾਲ ਜਿੱਤਾਉਣ ਦਾ ਐਲਾਨ ਕੀਤਾ।ਅੰਤ ਵਿਚ ਸ੍ਰ ਅਮਰਜੀਤ ਸਿੰਘ ਰਿਆਲੀ ਨੇ ਆਏ ਹੋਏ ਸਾਰੇ ਆਗੂ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Adv.
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਬੱਜੂਮਾਨ, ਸੁਖਰਾਜ ਸਿੰਘ ਬਿਸਨੀਵਾਲ ਸਰਕਲ ਪ੍ਰਧਾਨ, ਕੁਲਦੀਪ ਸਿੰਘ ਨਾਸਰਕੇ ਸਾਬਕਾ ਸਰਪੰਚ, ਵੱਸਣ ਸਿੰਘ ਕਾਦੀਆਂ ਸੀਨੀਅਰ ਆਗੂ, ਗੋਲੂ ਸੁੰਡਲ ਸਰਕਲ ਪ੍ਰਧਾਨ, ਮਾਸਟਰ ਅਜੀਤ ਸਿੰਘ ਰਿਆਲੀ, ਕਸ਼ਮੀਰ ਸਿੰਘ ਰਾਪੁਰ ਸੀਨੀਅਰ ਮੀਤ ਪ੍ਰਧਾਨ, ਦਲਜੀਤ ਸਿੰਘ ਕੋਟਲੀ,ਲਾਲੀ ਜ਼ੈਲਦਾਰ ਅਲੀਵਾਲ, ਰਾਣਾ ਸੁੰਡਲ, ਜੋਬਨ ਸੁੰਡਲ ਆਦਿ ਸਾਥੀ ਹਾਜ਼ਰ ਸਨ।

