ਸੱਚ ਦੇ ਅਭਿਆਸ ਦਾ ਜੋ ਦਮ ਭਰਦੇ ਨੇ
ਲਿਖਣ ਤਖ਼ਤੀ ਹੋ ਜਾਣ ਲਈ ਉਹ ਦਮ ਭਰਦੇ ਨੇ
ਮੁੱਠੀ ਚ ਸਵੇਰਾ ਰੱਖਣ ਦਾ ਜੋ ਦਮ ਰੱਖਦੇ ਨੇ
ਹਨੇਰਿਆਂ ਨਾਲ ਭਿੜਨ ਦਾ ਉਹ ਦਮ ਭਰਦੇ ਨੇ
ਬੀਤੇ ਦੇ ਪੰਨੇ ਪਲਟਣ ਦਾ ਜੋ ਦਮ ਰੱਖਦੇ ਨੇ
ਕੁੱਝ ਖਾਸ ਜਿਹਾ ਲਿਖਣ ਦਾ ਉਹ ਦਮ ਭਰਦੇ ਨੇ
ਸੱਜੀ ਖੱਬੀ ਯਾਰੀ ਦਾ ਜੋ ਦਮ ਰੱਖਦੇ ਨੇ
ਜ਼ੀਰੋ ਦੀ ਕੀਮਤ ਲਾਉਣ ਦਾ ਉਹ ਦਮ ਭਰਦੇ ਨੇ
ਹਾਰਨ ਜਿੱਤਣ ਦੀ ਬਾਜ਼ੀ ਦਾ ਜੋ ਦਮ ਰੱਖਦੇ ਨੇ
ਸਿਕੰਦਰ ਹੋ ਜਾਣ ਦਾ ਉਹ ਦਮ ਭਰਦੇ ਨੇ
ਭੱਠੀ ਵਿੱਚ ਤਪਣ ਦਾ ਜੋ ਦਮ ਰੱਖਦੇ ਨੇ
ਜਿੱਤਨਾਮਾ ਕੰਮੀ ਨੂੰ ਦੇਣ ਦਾ ਉਹ ਦਮ ਭਰਦੇ ਨੇ
ਹਾਲਾਤ ਨਾਲ ਭਿੜਨ ਦਾ ਜੋ ਦਮ ਰੱਖਦੇ ਨੇ
ਜੀਵਨ ਜਾਂਚ ਦਾ ਉਹ ਦਮ ਭਰਦੇ ਨੇ
ਲਾਜਵਿੰਦਰ ਲਾਜ ਮੰਡੀ ਡੱਬਵਾਲੀ

