*****************************

ਪਟਿਆਲੇ ਜਿਲੇ ਦੇ ਮਸ਼ਹੂਰ ਪਿੰਡ ਆਲਮਪੁਰ ਵਿਖੇ ਤੀਆਂ ਦਾ ਮੇਲਾ ਪੀ, ਐਸ, ਆਰਟਸ ਐਂਡ ਕਲਚਰਲ ਸੋਸਾਇਟੀ ਵੱਲੋਂ ਧੂਮ ਧੜੱਕੇ ਨਾਲ ਮਨਾਇਆ ਗਿਆ ।ਇਸ ਮੌਕੇ ਪੀ, ਐਸ, ਆਰਟਸ ਐਂਡ ਕਲਚਰਲ ਸੋਸਾਇਟੀ ਦੇ ਪ੍ਰਧਾਨ ਸ੍ਰੀ ਪਰਵੀਨ ਸੰਧੂ ਜੀ ਨੇ ਦਸਿਆ ਕਿ ਉਹਨਾਂ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲੀ ਵਾਰ ਇਹ ਮੇਲਾ ਲਾਇਆ ਗਿਆ ਹੈ ।ਇਸ ਮੇਲੇ ਵਿਚ ਪਿੰਡ ਦੀਆਂ ਪੰਜ ਸਾਲ ਦੀਆਂ ਧੀਆਂ ਤੋਂ ਲੈ ਕੇ ਅੱਸੀ ਸਾਲ ਦੀਆਂ ਬਜੁਰਗ ਦਾਦੀਆਂ ਨਾਨੀਆਂ ਸ਼ਾਮਲ ਹੋਈਆਂ।ਪਿੰਡ ਦੀਆਂ ਧੀਆਂ ਧਿਆਣੀਆਂ ਨੇ ਉਮਰ ਅਨੁਸਾਰ ਵੱਖੋ ਵੱਖਰੇ ਗਰੁੱਪ ਬਣਾ ਕੇ ਵਾਰੋ ਵਾਰੀ ਖੂਬ ਗਿੱਧਾ ਪਾਇਆ।ਇਸ ਮੌਕੇ ਪੁਰਾਤਨ ਬੋਲੀਆਂ, ਕੁਝ ਗੀਤ ਅਤੇ ਕੋਰੀਓਗ੍ਰਾਫੀ ਦੇ ਦ੍ਰਿਸ਼ ਵੇਖਣ ਨੂੰ ਮਿਲੇ।

ਬੱਚਿਆ ਅਤੇ ਮੁਟਿਆਰਾਂ ਨੇ ਪੂਰਾ ਸਜ- ਧਜ ਕੇ ਚਾਅ ਨਾਲ ਇਸ ਮੇਲੇ ਵਿਚ ਸ਼ਮੂਲੀਅਤ ਕੀਤੀ । ਭੰਗੜੇ ਦੇ ਮਸ਼ਹੂਰ ਕੋਚ ਬਲਕਾਰ ਸਿੰਘ ਸਿੱਧੂ ਨੇ ਵੀ ਗਿੱਧੇ ਵਿਚ ਸ਼ੌਂਕ ਦੇ ਗੇੜੇ ਦਿੱਤੇ ।ਚੰਡੀਗੜ੍ਹ ਤੋਂ ਗਏ ਕੁਝ ਮਹਿਮਾਨਾਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕੀਤੇ।ਕੌਮਾਂਤਰੀ ਪੱਧਰ ਦੇ ਭੰਗੜਾ ਕੋਚ ਪੀਟਰ ਸੋਢੀ ਨੇ ਢੋਲ ਉਤੇ ਭੰਗੜੇ ਦੇ ਕੁਝ ਜੌਹਰ ਦਿਖਾਏ ਤਾਂ ਸਾਰਾ ਪੰਡਾਲ ਉਠ ਉਠ ਵੇਖਣ ਲੱਗਿਆ ।ਮਹਿਮਾਨ ਦਵਿੰਦਰ ਕੌਰ ਢਿੱਲੋਂ ਜੀ ਨੇ ਪੰਜਾਬੀ ਗੀਤ ਸੁਣਾ ਕੇ ਬੱਲੇ ਬੱਲੇ ਕਰਵਾਈ। ਮਹਿਮਾਨ ਸਤਬੀਰ ਕੌਰ, ਸਿਮਰਜੀਤ ਗਰੇਵਾਲ,ਰਾਖੀ ਸੁਬਰਾਮਾਨੀਅਮ ਨੇ ਵੀ ਗਿੱਧੇ ਵਿਚ ਖੂਬ ਰੌਣਕ ਲਾਈ।ਇਸ ਪਿੰਡ ਦੀ ਧੀ ਰਾਜਦੀਪ ਕੌਰ ਨੇ ਸਟੇਜ ਦੀ ਕਾਰਵਾਈ ਬੜੇ ਸੁਚੱਜੇ ਢੰਗ ਨਾਲ਼ ਚਲਾਈ। ਬਾਬਾ ਜੀ ਅਰਜਨ ਸਿੰਘ ਜੀ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੰਡੀਗੜ੍ਹ ਤੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਦੀਪਕ ਸ਼ਰਮਾ ਚਨਾਰਥਲ, ਗੁਰਦਰਸ਼ਨ ਸਿੰਘ ਮਾਵੀ,ਦਰਸ਼ਨ ਸਿੱਧੂ,ਨਵਜੋਤ ਸਿੱਧੂ,ਜੈਸਮੀਨ ਸਿੱਧੂ,ਗੁਰਬਖਸ਼ ਮੁਲਤਾਨੀ,ਸਤਨਾਮ ਸਿੰਘ ਅਤੇ ਮੇਜਰ ਵੜੈਚ ਸ਼ਾਮਲ ਸਨ।
——————————————-ਗੁਰਦਰਸ਼ਨ ਸਿੰਘ ਮਾਵੀ
#1571, ਸੈਕਟਰ51ਬੀ, ਚੰਡੀਗੜ੍ਹ
ਫੋਨ :-98148 51298
Adv.

