
ਬਟਾਲਾ (ਅਮਰੀਕ ਮਠਾਰੂ/ ਗੁਰਿੰਦਰ ਸੰਧੂ) ਸ ਸ ਸ ਸਕੂਲ ਪਾਰੋਵਾਲ ਅਤੇ ਸ਼ੁਭਾਸ਼ ਪਾਰਕ ਬਟਾਲਾ ਵਿਖੇ COHIP (ਕੌਂਸਿਲ ਆੱਫ ਹੈਰੀਟੇਜ਼ ਐਂਡ ਇੰਟਰਨੈਸ਼ਨਲ ਪੀਸ) ਸੰਸਥਾ ਦੇ ਚੇਅਰਮੈਨ ਸ਼੍ਰੀ ਰੋਸ਼ਨ ਪਾਠਕ (ਕੈਨੇਡਾ) , ਪੰਜਾਬ ਪ੍ਰਧਾਨ ਸ੍ਰ. ਕੰਵਲਜੀਤ ਸਿੰਘ ਟਿੱਬਾ ਜੀ ਦੀ ਯੋਗ ਅਗਵਾਈ ਵਿੱਚ ਗੁਰਦਾਸਪੁਰ ਦੇ ਜਿਲਾ ਪ੍ਰਧਾਨ ਸ੍ਰ. ਗੁਰਮੀਤ ਸਿੰਘ ਡੀਂਗਰ ਜੀ ਨੇ ਆਪਣੀ ਟੀਮ ਦੇ ਮੈਂਬਰਾਂ ਨਾਲ ਬਟਾਲਾ ਦੇ DPRO ਸ੍ਰ. ਇੰਦਰਜੀਤ ਸਿੰਘ ਜੀ ਨਾਲ ਪੱਚੀ ਬੂਟੇ ਲਗਾਏ।
Adv.
ਬੂਟੇ ਲਗਾਉਣ ਦੀ ਸ਼ੁਰੂਆਤ ਕੁਮਾਰੀ ਹਰਸੀਰਤ ਕੌਰ ਤੋਂ ਕੀਤੀ ਗਈ। ਇਸ ਤਰ੍ਹਾਂ ਕੋਹਿਪ ਸੰਸਥਾ ਵੱਲੋਂ ਸਮਾਜ ਨੂੰ ਇੱਕ ਵਧੀਆ ਸੁਨੇਹਾ ਦਿੱਤਾ ਗਿਆ। ਇਸ ਮੌਕੇ ਪ੍ਰਿੰਸੀਪਲ ਸ਼੍ਰੀ ਦਰਸ਼ਨ ਲਾਲ ਜੀ ਆਪਣੇ ਸਮੂਹ ਸਟਾਫ਼ ਨਾਲ ਸ਼ਾਮਲ ਹੋਏ। ਸੰਸਥਾ ਦੇ ਮੈਂਬਰ ਸ੍ਰ. ਨਰਿੰਦਰ ਸਿੰਘ ਪੱਡਾ, ਸ੍ਰ. ਗੁਰਿੰਦਰ ਸਿੰਘ ਰੰਧਾਵਾ , ਸ੍ਰ. ਸਰਵਣ ਸਿੰਘ, ਸ੍ਰ. ਗੁਰਵਿੰਦਰ ਸਿੰਘ ਕਾਹਲੋਂ, ਸ੍ਰ. ਕੁਲਵਿੰਦਰ ਸਿੰਘ, ਸ੍ਰ. ਨਿਰਮਲ ਸਿੰਘ,ਸ੍ਰ. ਨਰਿੰਦਰ ਬਰਨਾਲਾ, ਸ੍ਰ. ਪਰਦੀਪ ਸਿੰਘ,ਸ਼੍ਰੀ ਕੁਨਾਲ ਸ਼ਰਮਾ,ਸ਼੍ਰੀ ਤਿਲਕ ਰਾਜ, ਮੈਡਮ ਸਰਬਜੀਤ ਕੌਰ, ਅਮਨਦੀਪ, ਸਰਬਜੀਤ, ਜਸਪ੍ਰੀਤ ਕੌਰ, ਸ਼ਰਨਜੀਤ ਕੌਰ ਅਤੇ ਵੀਨਾ ਰਾਣੀ ਹਾਜਰ ਸਨ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਡੀਂਗਰ ਵੱਲੋਂ ਇਸ ਨੇਕ ਕੰਮ ਵਿੱਚ ਹਿੱਸਾ ਪਾਉਣ ਵਾਲੇ ਸਾਰੇ ਭੈਣ-ਭਰਾਵਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
Adv.