ਲੋਕਾਂ ਵਿਚ ਵੈਕਸੀਨ ਲਗਵਾਉਣ ਨੂੰ ਲੈ ਕੇ ਭਾਰੀ ਉਤਸ਼ਾਹ…….ਦਿਨੇਸ਼ ਸਤੀ

ਬਟਾਲਾ (ਅਮਰੀਕ ਮਠਾਰੂ/ਗੁਰਿੰਦਰ ਸੰਧੂ) ਵਨ ਵਾਸੀ ਕਲਿਆਣ ਆਸ਼ਰਮ ਪੰਜਾਬ ਦੀ ਜਿਲਾ ਬਟਾਲਾ ਦੀ ਟੀਮ ਵੱਲੋਂ ਰਘੂਨਾਥ ਮੰਦਿਰ ਵਿਖੇ ਟੀਕਾਕਰਨ ਕਰਨ ਕਰਵਾਇਆ ਗਿਆ ।ਜਿਸ ਵਿਚ ਲਗਭਗ 150 ਲੋਕਾਂ ਨੂੰ ਮਹਾਂਮਾਰੀ ਤੋਂ ਬਚਾਉਣ ਲਈ ਟੀਕਾਕਰਨ ਕਰਵਾਇਆ ਗਿਆ। ਇਹ ਕੈਂਪ ਮੈਡਮ ਸੋਨੀਆ ਅਤੇ ਬਾਕੀ ਮੈਡੀਕਲ ਟੀਮ ਵੱਲੋਂ ਬੜੇ ਅਨੁਸ਼ਾਸਨ ਨਾਲ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਟੀਕਾਕਰਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਤੇ ਵਣ ਵਾਸੀ ਕਲਿਆਣ ਆਸ਼ਰਮ ਦੇ ਪ੍ਰਾਂਤ ਸਚਿਵ ਸ਼੍ਰੀ ਦਿਨੇਸ਼ ਸੱਤੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜਾਣਕਾਰੀ ਦੇਂਦਿਆਂ ਹੋਇਆਂ ਕਿਹਾ ਕਿ ਲੋਕਾਂ ਵਿੱਚ ਟੀਕਾਕਰਨ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ।ਜਿਸ ਤੋਂ ਇਹ ਗੱਲ ਸਾਬਿਤ ਹੁੰਦੀ ਹੈ ਕਿ ਸਾਡੇ ਲੋਕ ਹੁਣ ਮਹਾਂਮਾਰੀ ਅਤੇ ਟੀਕਾਕਰਨ ਸੰਬੰਧੀ ਜਾਗਰੂਕ ਹੋ ਚੁੱਕੇ ਹਨ। ਲੋਕਾਂ ਵਿਚ ਆਈ ਇਸ ਜਾਗਰੂਕਤਾ ਨਾਲ ਇਸ ਮਹਾਂਮਾਰੀ ਤੋਂ ਜਲਦੀ ਹੀ ਛੁਟਕਾਰਾ ਮਿਲ ਜਾਵੇਗਾ।
Adv.
ਵੈਕਸੀਨ ਲਗਵਾਉਣ ਆਏ ਲੋਕਾਂ ਦੇ ਲਈ ਰਿਫਰੈਸ਼ਮੈਂਟ ਅਤੇ ਪਾਣੀ ਦੀ ਛਬੀਲ ਦਾ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ ਓਹਨਾ ਕਿਹਾ ਕਿ ਜਲਦ ਹੀ ਰਘੂਨਾਥ ਮੰਦਿਰ ਵਿਖੇ ਇਕ ਹੋਰ ਟੀਕਾਕਰਨ ਕੈਂਪ ਲਗਾਇਆ ਜਾਵੇਗਾ ਤਾਂ ਕਿ ਜਿਹੜੇ ਲੋਕ ਰਹਿ ਗਏ ਹਨ ਓਹਨਾ ਨੂੰ ਵੀ ਟੀਕਾ ਲਗਵਾ ਕੇ ਇਸ ਨਾ ਮੁਰਾਦ ਮਹਾਂਮਾਰੀ ਤੋਂ ਬਚਾਇਆ ਜਾ ਸਕੇ।ਇਸ ਮੌਕੇ ਤੇ ਵਾਈਸ ਪ੍ਰਧਾਨ ਸਤਪਾਲ ਸ਼ਰਮਾ,ਜਿਲਾ ਵਾਈਸ ਪ੍ਰਧਾਨ ਰਮੇਸ਼ ਸ਼ਰਮਾ,ਦੀਪਕ ਜੋਸ਼ੀ,ਸੀਨੀਅਰ ਭਾਜਪਾ ਆਗੂ ਜਤਿੰਦਰ ਬ੍ਬੀ,ਮੁਨੀਸ਼ ਸਤੀ ਬਟਾਲਾ ਸਚਿਵ ਆਦਿ ਹਾਜ਼ਿਰ ਸਨ।

