ਭਾਜਪਾ ਦੇ ਚਲ ਰਹੇ ਕਾਲਾ ਦਿਵਸ ਦੇ ਸਮਾਰੋਹ ਦਾ ਕਿਸਾਨਾਂ ਨੇ ਕੀਤਾ ਘਿਰਾਓ | ਭਾਜਪਾ ਨੇਤਾ ਦੀ ਗੱਡੀ ਦੇ ਸ਼ੀਸ਼ੇ ਭੰਨੇ |

ਭਾਜਪਾ ਦੇ ਚਲ ਰਹੇ ਕਾਲਾ ਦਿਵਸ ਦੇ ਸਮਾਰੋਹ ਦਾ ਕਿਸਾਨਾਂ ਨੇ ਕੀਤਾ ਘਿਰਾਓ | ਭਾਜਪਾ ਨੇਤਾ ਦੀ ਗੱਡੀ ਦੇ ਸ਼ੀਸ਼ੇ ਭੰਨੇ |

ਬਟਾਲਾ 25ਜੂਨ (ਅਮਰੀਕ ਮਠਾਰੂ) 25 ਜੂਨ 1975 ਨੂੰ ਦੇਸ਼ ਚ ਐਮਰਜੈਂਸੀ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈਕੇ ਅੱਜ ਭਾਜਪਾ ਵਲੋਂ ਕਾਲਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਗਿਆ ਸੀ ਉਥੇ ਹੀ ਬਟਾਲਾ ਚ ਭਾਜਪਾ ਦੇ ਦਫਤਰ ਚ ਪਾਰਟੀ ਵਲੋਂ ਰੱਖੇ ਸਮਾਰੋਹ ਚ ਭਾਜਪਾ ਦੇ ਪੰਜਾਬ ਦੇ ਵਾਈਸ ਪ੍ਰਧਾਨ ਨਰਿੰਦਰ ਪਰਮਾਰ ਪਹੁਚੇ ਉਥੇ ਹੀ ਕਿਸਾਨਾਂ ਵਲੋਂ ਭਾਜਪਾ ਦੇ ਇਸ ਚਲ ਰਹੇ ਸਮਾਰੋਹ ਦ ਕੀਤਾ ਘੇਰਾਓ | ਵੱਡੀ ਗਿਣਤੀ ਚ ਬਟਾਲਾ ਚ ਭਾਜਪਾ ਦੇ ਦਫਤਰ ਦੇ ਬਾਹਰ ਇਕੱਠੇ ਹੋ ਕਿਸਾਨਾਂ ਵਲੋਂਸਹਾਰਾ ਗਈ ਨਾਅਰੇਬਾਜ਼ੀ | ਅਤੇ ਉਥੇ ਹੀ ਇਸ ਧਰਨੇ ਦੇ ਦੌਰਾਨ ਕਿਸੇ ਵਲੋਂ ਭਾਜਪਾ ਨੇਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਚਲਦੀ ਗੱਡੀ ਤੇ ਹਮਲਾ ਕੀਤਾ ਅਤੇ ਭਾਜਪਾ ਨੇਤਾ ਦੀ ਗੱਡੀ ਦੇ ਸ਼ੀਸ਼ਾ ਤੋੜੇ ਗਏ |

ਬਟਾਲਾ ਚ ਭਾਜਪਾ ਪਾਰਟੀ ਦੇ ਅੱਜ ਦੇ ਕਾਲਾ ਦਿਵਸ ਮਨਾਉਣ ਦੇ ਐਲਾਨ ਨੂੰ ਲੈਕੇ ਭਾਜਪਾ ਬਟਾਲਾ ਇਕਾਈ ਵਲੋਂ ਦਫ਼ਤਰ ਚ ਇਕ ਮੀਟਿੰਗ ਰੱਖੀ ਗਈ ਅਤੇ ਉਸ ਮੀਟਿੰਗ ਚ ਮੁਖ ਤੌਰ ਤੇ ਭਾਜਪਾ ਪਾਰਟੀ ਦੇ ਵਾਈਸ ਪ੍ਰਧਾਨ ਨਰਿੰਦਰ ਪਰਮਾਰ ਅਤੇ ਭਾਜਪਾ ਦੇ ਬਟਾਲਾ ਦੇ ਪ੍ਰਧਾਨ ਰਾਕੇਸ਼ ਭਾਟੀਆ ਅਤੇ ਹੋਰਨਾਂ ਸਥਾਨਿਕ ਨੇਤਾ ਅਤੇ ਵਰਕਰ ਸ਼ਾਮਿਲ ਸਨ |.

ਉਥੇ ਹੀ ਚਲ ਰਹੀ ਭਾਜਪਾ ਦੀ ਇਸ ਮੀਟਿੰਗ ਦੀ ਜਿਵੇ ਹੀ ਕਿਸਾਨਾਂ ਨੂੰ ਭਨਕ ਹੋਈ ਤਾ ਵੱਡੀ ਗਿਣਤੀ ਚ ਕਿਸਾਨਾਂ ਵਲੋਂ ਭਾਜਪਾ ਦਫਤਰ ਦਾ ਘੇਰਾਓ ਕੀਤਾ ਗਿਆ ਅਤੇ ਉਥੇ ਮਜੂਦ ਪੁਲਿਸ ਫੋਰਸ ਵਲੋਂ ਕਿਸਾਨਾਂ ਨੂੰ ਦਫ਼ਤਰ ਦੇ ਬਾਹਰ ਹੀ ਰੋਕਿਆ ਗਿਆ | ਕਿਸਾਨਾਂ ਨੇ ਕੇਂਦਰ ਸਰਕਾਰ ਅਤੇ ਖੇਤੀ ਕਾਨੂੰਨਾਂ ਦੇ ਵਿਰੋਧ ਚ ਜਿਥੇ ਜੰਮਕੇ ਨਾਅਰੇਬਾਜ਼ੀ ਕੀਤੀ ਉਥੇ ਹੀ ਬਟਾਲਾ ਪੁਲਿਸ ਵਲੋਂ ਭਾਜਪਾ ਦੇ ਪੰਜਾਬ ਦੇ ਉਪ ਪ੍ਰਧਾਨ ਨਰਿੰਦਰ ਪਰਮਾਰ ਨੂੰ ਜਿਵੇ ਹੀ ਕਿਸਾਨਾਂ ਦੇ ਚਲ ਰਹੇ ਧਰਨੇ ਤੋਂ ਬਚਾਵ ਕਰਦੇ ਭਾਜਪਾ ਦਫਤਰ ਦੇ ਬਾਹਰ ਲਿਆਂਦਾ ਗਿਆ ਗੱਡੀ ਚ ਸਵਾਰ ਹੁੰਦੇ ਹੀ ਕੁਝ ਲੋਕਾਂ ਵਲੋਂ ਭਾਜਪਾ ਨੇਤਾ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਗੱਡੀ ਦੇ ਸ਼ੀਸ਼ੇ ਵੀ ਤੋੜੇ ਗਏ |

ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਲਗਾਤਾਰ ਭਾਜਪਾ ਦੇ ਨੇਤਾਵਾਂ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਆਪਣੇ ਪਾਰਟੀ ਦੇ ਕੋਈ ਸਮਾਗਮ ਜਾ ਮੀਟਿੰਗ ਨਾ ਕਰਨ ਜੇਕਰ ਉਹ ਇਹ ਮੀਟਿੰਗ ਕਰਦੇ ਰਹਿਣਗੇ ਤਾ ਕਿਸਾਨਾਂ ਵਲੋਂ ਵੀ ਇਵੇ ਹੀ ਵਿਰੋਧ ਜਾਰੀ ਰਹੇਗਾ | ਉਧਰ ਭਾਜਪਾ ਨੇਤਾ ਨੂੰ ਬੜੀ ਹੀ ਮੁਸ਼ਕਤ ਕਰ ਬਟਾਲਾ ਪੁਲਿਸ ਵਲੋਂ ਕਿਸਾਨਾਂ ਦੇ ਇਸ ਵਿਰੋਧ ਤੋਂ ਬਚਾਵ ਕਰ ਕੱਢਿਆ ਗਿਆ


ਉਧਰ ਪੁਲਿਸ ਜਿਲਾ ਬਟਾਲਾ ਦੀ ਪੁਲਿਸ ਡੀਐਸਪੀ ਸਿਟੀ ਪਰਵਿੰਦਰ ਕੌਰ ਨੇ ਦੱਸਿਆ ਕਿ ਕਿਸਾਨਾਂ ਵਲੋਂ ਭਾਜਪਾ ਦੇ ਦਫਤਰ ਦੇ ਬਾਹਰ ਭਾਜਪਾ ਦੇ ਚਲ ਰਹੇ ਸਮਾਰੋਹ ਦਾ ਵਿਰੋਧ ਕੀਤਾ ਗਿਆ ਸੀ ਅਤੇ ਕਿਸੇ ਸ਼ਰਾਰਤੀ ਅੰਸਰ ਵਲੋਂ ਭਾਜਪਾ ਦੇ ਨੇਤਾ ਦੀ ਗੱਡੀ ਤੇ ਹਮਲਾ ਕੀਤਾ ਗਿਆ ਸੀ ਅਤੇ ਉਹਨਾਂ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |

Leave a Reply

Your email address will not be published. Required fields are marked *