ਕਵਿਤਾ
ਤੁਸੀਂ ਭੁੱਲ ਕੇ ਸਾਥ ਪੁਰਾਣੇ ਨੂੰ
ਨਵਿਆਂ ਦੇ ਉੱਤੇ ਡੁਲ੍ਹ ਗਏ ਹੋ
ਹੈ ਖਬਰ ਸਾਨੂੰ ਵੀ ਪਲ ਪਲ ਦੀ
ਜਿਹੜੇ ਹੁਸਨ ਦੇ ਪੱਲੜੇ ਤੁਲ ਗਏ ਹੋ
ਉਸ ਪਿਆਰ ਨੂੰ ਕੋਈ ਨਾ ਸਮਝ ਰਿਹਾ
ਤੁਸੀਂ ਹੈ ਹੀ ਮਹਿੰਗੇ ਮੁੱਲ ਦੇ ਹੋ
ਤੁਹਾਨੂੰ ਹਰ ਕੋਈ ਪਾਉਣਾ ਚਾਹੁੰਦਾ ਹੈ
ਹਰ ਇੱਕ ਦੇ ਨਾਲ ਜੋ ਖੁਲਦੇ ਹੋ
ਤੁਹਾਡਾ ਕਹਿਣਾ ਕੁਝ ਤੇ ਕਰਨਾ ਕੁਝ
ਨਿੱਤ ਜਾਲ ਨਵਾਂ ਹੀ ਉਣਦੇ ਹੋ
ਅਸੀਂ ਵਹਿਣ ਹਾਂ ਡੂੰਘੀਆਂ ਨਦੀਆਂ ਦੇ
ਤੁਸੀਂ ਪਾਣੀ ਉੱਚੇ ਪੁਲ ਦੇ ਹੋ
ਅਸੀਂ ਬੁਝਦੇ ਦੀਵੇ ਰਾਤਾਂ ਦੇ
ਤੁਸੀਂ ਜੁਗਨੂੰ ਬਣ ਕੇ ਜਗਦੇ ਹੋ
‘ਢਿੱਲੋਂ’ ਕੰਡਾ ਰੋਹੀ ਦੀ ਕਿੱਕਰ ਦਾ
ਤੁਸੀਂ ਮਹਿਕ ਗੁਲਾਬ ਦੇ ਫੁੱਲ ਦੀ ਹੋ

ਲੇਖਕ ਦਵਿੰਦਰ ਕੌਰ ਢਿੱਲੋਂ
Adv.


