ਮਹਿਲਾ ਕਾਵਿ ਮੰਚ ਸ੍ਰੀ ਮੁਕਤਸਰ ਸਾਹਿਬ ਇਕਾਈ ਦੀ ਪਹਿਲੀ ਪ੍ਰਭਾਵਸ਼ਾਲੀ ਕਾਵਿ ਗੋਸ਼ਟੀ

ਮਹਿਲਾ ਕਾਵਿ ਮੰਚ ਸ੍ਰੀ ਮੁਕਤਸਰ ਸਾਹਿਬ ਇਕਾਈ ਦੀ ਪਹਿਲੀ ਪ੍ਰਭਾਵਸ਼ਾਲੀ ਕਾਵਿ ਗੋਸ਼ਟੀ

ਮੁਕਤਸਰ :-ਗਗਨਦੀਪ ਧਾਲੀਵਾਲ -18-06-2021 ਮਹਿਲਾ ਕਾਵਿ ਮੰਚ ਪੰਜਾਬ ਇਕਾਈ ਦੇ ਪ੍ਰਧਾਨ ਡਾ.ਪੂਨਮ ਗੁਪਤਾ ਅਤੇ ਜਨਰਲ ਸਕੱਤਰ ਗਗਨਦੀਪ ਕੌਰ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਜ਼ਿਲ੍ਹੇ ਦੀ ਪਹਿਲ ਪਲੇਠੀ ਜੂਨ ਮਹੀਨੇ ਦੀ ਕਾਵਿ ਗੋਸ਼ਟੀ ਆਯੋਜਿਤ ਕੀਤੀ ਗਈ। ਇਸ ਕਾਵਿ ਗੋਸ਼ਟੀ ਵਿੱਚ ਵੱਖ-ਵੱਖ ਸਾਹਿਤਕਾਰਾਂ ਨੇ ਭਾਗ ਲਿਆ ਅਤੇ ਸਾਰੇ ਹੀ ਸਾਹਿਤਕਾਰਾਂ ਨੇ ਬਹੁਤ ਵਧੀਆਂ ਰਚਨਾਵਾਂ ਪੇਸ਼ ਕੀਤੀਆਂ। ਜਿਸ ਵਿਚ ਗੀਤ, ਕਵਿਤਾ, ਗ਼ਜ਼ਲ, ਹਾਸ ਵਿਅੰਗ ਅਤੇ ਖੁੱਲ੍ਹੀ ਕਵਿਤਾ ਆਦਿ ਸਾਹਿਤਕ ਵਿਧਾਵਾਂ ਸ਼ਾਮਿਲ ਸਨ।

Adv.

ਇਸ ਕਵਿ ਸਮਾਗਮ ਦੇ ਪ੍ਰਬੰਧਕ ਤੇ ਮੰਚ ਸੰਚਾਲਕ “ਸਵਰਨਜੀਤ ਕੌਰ ਢਿੱਲੋ “ਸਨ।ਸ੍ਰੀ ਮੁਕਤਸਰ ਸਾਹਿਬ ਕਾਵਿ ਗੋਸ਼ਟੀ ਦੀ ਇਹ ਖਾਸੀਅਤ ਹੈ ਕਿ ਇਸ ਦੇ ਮੈਂਬਰ ਪੂਰਾ ਸਮਾਂ ਇਸ ਦੇ ਨਾਲ ਜੁੜੇ ਰਹਿੰਦੇ ਹਨ ਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਇਸ ਜੂਮ ਮੀਟਿੰਗ ਨੂੰ ਦੋ ਹਿੱਸਿਆਂ ਵਿੱਚ ਸੰਪੂਰਨ ਕੀਤਾ।ਇਸ ਵਿੱਚ ਡਾ. ਪੂਨਮ ਗੁਪਤਾ ਜੀ , ਗਗਨਦੀਪ ਧਾਲੀਵਾਲ ,ਜਸਵਿੰਦਰ ਕੌਰ ਜੱਸੀ ਜੀ ਨੇ, ਸਰਿਤਾ ਤੇਜੀ ,ਅੰਜੂ ਵੀ ਰੱਤੀ ,ਸੁਰਜੀਤ ਕੌਰ ,ਰਾਜਨਦੀਪ ਕੌਰ ,ਨਵਨੀਤ ਕੌਰ ਬੁੱਟਰ ,ਸੰਦੀਪ ਕੌਰ ,ਕਲਵੀਰ ਸਿੰਘ ਮਾਨ,ਡਾ. ਕਮਲਪ੍ਰੀਤ ਕੌਰ ਸੰਧੂ,ਇਸ ਤਰ੍ਹਾਂ ਸਾਰੇ ਹੀ ਸਾਹਿਤਕਾਰਾਂ ਨੇ ਆਪਣੀ ਭਰਪੂਰ ਹਾਜ਼ਰੀ ਲਵਾਈ ਸਭ ਨੇ ਇਸ ਹੋਰ ਵੀ ਸਰੋਤਿਆਂ ਨੇ ਇਸ ਦਾ

Adv.Advertisement

ਕਾਵਿਿ ਗੋਸ਼ਟੀ ਦਾ ਆਨੰਦ ਮਾਣਿਆ ।ਜਿਲਾ ਪ੍ਰਬੰਧਕ ਸਵਰਨਜੀਤ ਕੌਰ ਢਿੱਲੋ ਨੇ ਸਭ ਸਾਹਿਤਕਾਰਾਂ ਤੇ ਸਰੋਤਿਆਂ ਦਾ ਇਸ ਗੋਸ਼ਟੀ ਵਿੱਚ ਭਾਗ ਲੈਣ ਤੇ ਤਹਿ ਦਿਲੋਂ ਸ਼ੁਕਰੀਆ ।

Adv.

Leave a Reply

Your email address will not be published. Required fields are marked *