ਡੀ ਸੀ ਗੁਰਦਸਪੂਰ ਅਤੇ ਸਿੱਖਿਆ ਸਕੱਤਰ ਤੇ ਨਿਰਭਰ ਹੈ ਬਟਾਲੇ ਵਿਚ ਕੇੰਦ੍ਰੀਆ ਵਿਦਿਆਲੇ ਸਥਾਪਿਤ ਹੋਣਾ : ਜਗਜੋਤ ਸੰਧੂ
ਬਟਾਲਾ ਵਿੱਚ ਕੇੰਦ੍ਰੀਆ ਵਿਦਿਆਲੇ ਦੀ ਸਥਾਪਨਾ ਹੋਵੇਗੀ ਬੱਚਿਆਂ ਲਈ ਵਰਦਾਨ ਸਾਬਿਤ
ਜਗਜੋਤ ਸੰਧੂ 
ਇਤਹਾਸਿਕ ਸ਼ਹਿਰ ਬਟਾਲਾ ਬੋਰਡਰ ਖੇਤਰ ਹੋਣ ਕਰਕੇ ਬਟਾਲਾ ਸਿੱਖਿਆ ਦੇ ਖੇਤਰ ਵਿਚ ਕਾਫੀ ਪਿੱਛੜ ਗਿਆ ਹੈ, ਇਤਹਾਸਿਕ ਸ਼ਹਿਰ ਅਤੇ ਉਦਯੋਗਿਕ ਸ਼ਹਿਰ ਬਟਾਲਾ ਵਿੱਚ ਇਕ ਵੀ ਕੇੰਦ੍ਰੀਆ ਵਿਦਿਆਲੇ ਨਹੀਂ ਹੈ, ਇਸ ਨੂੰ ਬਟਾਲੇ ਸ਼ਹਿਰ ਵਿਚ ਸਥਾਪਿਤ ਕਰਵਾਉਣ ਦੇ ਮੱਕਸਦ ਨਾਲ ਬਟਾਲਾ ਦੇ ਯੁਵਾ ਜਗਜੋਤ ਸਿੰਘ ਸੰਧੂ ਵਲੋਂ ਦੇਸ਼ ਦੇ ਸਿੱਖਿਆ ਮੰਤਰੀ ਨੂੰ ਪਤਰ ਲਿਖ ਸ਼ਹਿਰ ਵਿਚ ਕੇੰਦ੍ਰੀਆ ਵਿਦਿਆਲੇ ਦੀ ਸਥਾਪਨਾ ਕਰਨ ਅਤੇ ਕੇੰਦ੍ਰੀਆ ਵਿਦਿਆਲੇ ਸੰਗਠਨ ਨੂੰ ਇਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਮੰਗ ਕੀਤੀ,
ਇਸ ਪੱਤਰ ਦੇ ਜਵਾਬ ਵਿੱਚ ਕੇੰਦ੍ਰੀਆ ਵਿਦਿਆਲੇ ਸੰਗਠਨ ਨੇ ਜਗਜੋਤ ਸੰਧੂ ਨੂੰ ਲਿਖਿਆ ਕਿ ਨਵੀਂ ਕੇੰਦ੍ਰੀਆ ਵਿਦਿਆਲੇ ਦੀ ਬਟਾਲੇ ਵਿਚ ਸਥਾਪਨਾ ਲਈ ਜਿਲਾ ਕੁਲੈਕਟਰ ਵਲੋਂ ਅਤੇ ਸਿਖਿਆ ਸਕੱਤਰ, ਪੰਜਾਬ ਸਰਕਾਰ ਦੇ ਮਾਧਿਅਮ ਰਹੀ ਕੇੰਦ੍ਰੀਆ ਵਿਦਿਆਲੇ ਸੰਗਠਨ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿੱਚ ਭੇਜਣਾ ਹੋਵੇਗਾ, ਅਤੇ ਇਸ ਪੱਤਰ ਦੇ ਜਵਾਬ ਵਿੱਚ ਇਹ ਦੱਸਿਆ ਗਿਆ ਹੈ ਕਿ ਪੰਜਾਬ ਸਰਕਾਰ ਨੇ ਫਿਲਹਾਲ ਬਟਾਲੇ ਵਿੱਚ ਸਥਾਪਿਤ ਕੇੰਦ੍ਰੀਆ ਵਿਦਿਆਲੇ ਕਰਵਉਣ ਲਈ ਕੋਈ ਵੀ ਪ੍ਰਸਤਾਵ ਕੇੰਦ੍ਰੀਆ ਵਿਦਿਆਲੇ ਸੰਗਠਨ ਨੂੰ ਨਹੀਂ ਭੇਜਿਆ ਗਿਆ
Adv.
ਇਸ ਸਬੰਧ ਵਿੱਚ ਜਗਜੋਤ ਸੰਧੂ ਨੇ ਦੱਸਿਆ ਕਿ ਉਹਨਾਂ ਵਲੋਂ ਡੀ ਸੀ ਗੁਰਦਸਪੂਰ ਅਤੇ ਵਧੀਕ ਡੀ ਸੀ ਗੁਰਦਸਪੂਰ ਨੂੰ ਪੱਤਰ ਲਿੱਖ ਬੇਨਤੀ ਕੀਤੀ ਹੈ ਕਿ ਕੇੰਦ੍ਰੀਆ ਵਿਦਿਆਲੇ
ਨੂੰ ਬਟਾਲੇ ਵਿਚ ਸਥਾਪਿਤ ਕਰਵਾਉਣ ਲਈ ਨਿਰਧਾਰਿਤ ਸ਼ਰਤਾਂ ਨੂੰ ਪੂਰਾ ਕਰਕੇ ਸਿੱਖਿਆ ਸਕੱਤਰ ਪੰਜਾਬ ਨੂੰ ਭੇਜਿਆ ਜਾਵੇ, ਅਤੇ ਤਾਂ ਜੋ ਬਟਾਲੇ ਸ਼ਹਿਰ ਵਿਚ ਕੇੰਦ੍ਰੀਆ ਵਿਦਿਆਲੇ ਸਕੂਲ ਸਥਾਪਿਤ ਹੋ ਸਕੇ ਅਤੇ ਬੱਚੇ ਕੇੰਦ੍ਰੀਆ ਵਿਦਿਆਲੇ ਦਾ ਲਾਭ ਉਠਾ ਸਕਣ.
Adv

