ਪੂਰੀ ਦੁਨੀਆਂ ਦੇ ਲੋਕਾਂ ਦਾ ਸੁਖੀ ਜੀਵਨ????????਼਼……………..

ਪੂਰੀ ਦੁਨੀਆਂ ਦੇ ਲੋਕਾਂ ਦਾ ਸੁਖੀ ਜੀਵਨ????????

ਦੁਨੀਆਂ ਦੀ ਜੇ ਪੂਰੀ ਗੱਲ ਕਰਾਂ ਤਾਂ ਮੇਰੇ ਹਿਸਾਬ ਨਾਲ ਇਕੱਲੇ ਮਨੁੱਖਾਂ ਨਾਲ ਦੁਨੀਆਂ ਨਹੀਂ ਬਣਦੀ।ਇਸ ਵਿੱਚ ਨਿੱਕੇ ਮੋਟੇ ਜੀਵ ਜੰਤੂਆਂ ਤੋਂ ਲੈ ਕਿ ਪੈਰਾਂ ਥੱਲੇ ਮਿੱਧੇ ਜਾਣ ਵਾਲੇ ਘਾਹ ਤੋਂ ਲੈ ਕਿ ਉੱਚੇ ਉੱਚੇ ਰੁੱਖ ਆਦਿ ਸਭ ਵਨਸਪਤੀ ਇਸ ਦਾ ਹਿੱਸਾ ਹੈ।ਮਨੁੱਖ ਦੀਆਂ ਕੀਤੀਆਂ ਗਲਤੀਆਂ ਦਾ ਖਮਿਆਜਾ਼ ਇਹਨਾਂ ਨੂੰ ਵੀ ਭੁਗਤਨਾ ਪੈ ਰਿਹਾ ਹੈ।
ਜੇ ਗੱਲ ਕਰੀਏ ਸਾਡੇ ਦੇਸ਼ ਦੀ ਤਾਂ ਨਿੱਕੀਆਂ ਚਿੜੀਆਂ ਟਾਵਰਾਂ ਦੀ ਭੇਟ ਚੜ੍ਹ ਗਈਆਂ ਤੇ ਪਾਣੀ ਚ ਘੁਲੇ ਯੂਰੇਨੀਅਮ ਨੇ ਬੱਚਿਆਂ ਨੂੰ ਅਪਾਹਜ ਬਣਾ ਦਿੱਤਾ । ਅਸੀਂ ਬੁੱਧੀਜੀਵੀ ਵਰਗ ਦੇ ਲੋਕ ਮਨੁੱਖਤਾ ਦੀ ਖੁਸ਼ਹਾਲੀ ਲਈ ਚਿੰਤਨ ਕਰਦੇ ਨਜ਼ਰ ਆਉਂਦੇ ਹਾਂ । ਜੇ ਗੱਲ ਕਰੀਏ ਪੂਰੇ ਵਿਸ਼ਵ ਤੇ ਮੰਡਰਾਉੰਦੇ ਤਬਾਹੀ ਦੇ ਬੱਦਲਾਂ ਦੀ.ਤਕਰੀਬਨ ਹਰ ਦੇਸ ਵਿਸਥਾਰ ਵਾਦੀ ਸੋਚ ਰੱਖਦਾ ਹੈ ਜੇ ਇਕ ਦੇਸ ਚੁੱਪ ਹੈ ਤਾਂ ਦੂਜਾ ਮੱਲੋ ਮੱਲੀ ਜਮੀਨ ਦੇ ਟੁਕੜੇ ਲਈ ਨਿੱਤ ਨਵੇਂ ਹਥਿਆਰ ਬਣਾਉਂਦਾ ਜਾਂ ਫਿਰ ਦੂਰ ਦਰੇੜੇ ਦੇ ਦੇਸ਼ਾਂ ਤੋਂ ਮੰਗਵਾ ਕਿ ਆਪਣੇ ਸ਼ਕਤੀਸ਼ਾਲੀ ਹੋਣ ਦਾ ਪ੍ਰਮਾਣ ਦਿੰਦਾ ਹੈ।ਉਧਰ ਮੀਡੀਆ ਵੀ ਖਬਰਾਂ ਨੂੰ ਮਸਾਲਾ ਲਾ ਕਿ ਆਮ ਨਾਗਰਿਕਾਂ ਅੱਗੇ ਪੇਸ਼ ਕਰਦਾ ਹੈ, ਚੰਗਾ ਭਲਾ ਵਿਅਕਤੀ ਅਜਿਹੀਆਂ ਖਬਰਾਂ ਤੋਂ ਡਰਨ ਲੱਗ ਲੱਗ ਜਾਦਾਂ ਹੈ।ਉਧਰ ਸੰਸਾਰ ਦੀ ਸਭ ਤੋਂ ਛੋਟੀ ਇਕਾਈ ਪਰਿਵਾਰ ਵਿੱਚ ਰਹਿੰਦੇ ਛੋਟੇ ਬੱਚੇ ਚੰਗੇ ਭਲੇ ਹੱਸਦੇ ਖੇਡਦੇ ਡਰ ਦਾ ਸਿਕਾਰ ਹੋ ਜਾਦੇ ਹਨ….ਇਹ ਲਿਖਣ ਦਾ ਭਾਵ ਇਹ ਹੇੈ ਕਿ ਨਿੱਕੀ ਜਿਹੀ ਮਨ ਦੀ ਖੁਸ਼ਹਾਲੀ ਜੰਗ ਭਾਵੇਂ ਨਾ ਹੀ ਲੱਗੇ ਪਰ ਕਿਧਰੇ ਕੁਝ ਚਿਰ ਲਈ ਦੂਰ ਚਲੀ ਜਾਂਦੀ ਹੈ।
ਹੁਣ ਗੱਲ ਕਰਦੇ ਹਾਂ ਆਰਥਿਕ ਪੱਧਰ ਦੀ ਖੁਸ਼ਹਾਲੀ ਦੀ ਤਕਰੀਬਨ ਅਰਬ ਤੇ ਪੱਛਮ ਦੇ ਲੋਕ ਆਪੋ ਅਪਣਾ ਕਮਾਉੰਦੇ ਤੇ ਖਾਂਦੇ ਨੇ,ਇਕ ਦੂਜੇ ਤੇ ਨਿਰਭਰ ਨਹੀਂ ਹਨ।ਪਰ ਸਾਡੇ ਤੇ ਕੁਝ ਕੁ ਗੁਆਂਢੀ ਮੁਲਕਾਂ ਵਿੱਚ ਇੱਕ ਕਮਾਉੰਦਾ ਹੈ ਤੇ ਸਾਰਾ ਟੱਬਰ ਖਾਦਾਂ ਹੈ।ਜਿਸ ਦਾ ਕਾਰਨ ਬੇਰੁਜ਼ਗਾਰੀ ਹੈ ਇਕ ਤਾਂ ਪਹਿਲਾਂ ਕੋਈ ਉੱਚੀ ਕੁੱਲ ਕਰਕੇ ਕੋਈ ਹੇਠਲੇ ਦਰਜੇ ਦਾ ਕੰਮ ਨਹੀਂ ਸਨ ਕਰਦੇ ਤੇ ਹੁਣ ਵੱਡੀਆਂ ਡਿਗਰੀਆਂ ਕਰਕੇ ਕੋਈ ਛੋਟੀ ਨੋਕਰੀ ਨਹੀਂ ਕਰਨਾ ਚਾਹੁੰਦਾ ਭਾਵ ਬੇਰੁਜ਼ਗਾਰੀ ਚ ਵਾਧਾ ਤੇ ਮਨ ਉਦਾਸ ਜਾਂ ਫਿਰ ਕਈ ਵਾਰ ਮਾਨਸਿਕ ਤਨਾਅ ।.ਤੇ ਫਿਰ ਦਵਾਈਆਂ ਤੇ ਦਵਾਈਆਂ ਲਿਆਉਣ ਲਈ ਪੈਸੇ ਦਾ ਲੱਗਣਾ .

ਫਿਰ ਅਰਥਿਕ ਕਮਜ਼ੋਰੀ …ਜੇ ਗੱਲ ਕਰੀਏ ਕਰੋਨਾ ਕਾਲ ਦੀ ਤਾਂ ਇਸ ਮਹਾਂਮਾਰੀ ਨੇ ਪੂਰੀ ਦੁਨੀਆਂ ਦੀ ਨੀਦ ਹਰਾਮ ਕੀਤੀ ਹੈ ਜਿਸ ਦਾ ਹਜੇ ਤੱਕ ਕੋਈ ਠੋਸ ਇਲਾਜ ਨਹੀਂ ਲੱਭਿਆ
ਇਸ ਸਮੇਂ ਦੌਰਾਨ ਲੋਕਾਂ ਵਿਚ ਜਿੱਥੇ ਸਹਿਮ ਸੀ ਅੱਜ ਕੱਲ੍ਹ ਲਾਪਰਵਾਹੀ ਨਜ਼ਰ ਆਉਂਦੀ ਹੈ। ਅਪਰਾਧ ਦਿਨੋ ਦਿਨ ਵੱਧ ਰਹੇ ਨੇ ਖਾਸ ਕਰਕੇ ਸਾਡੇ ਵਰਗੇ ਦੇਸ ਵਿੱਚ ਜਿਹਨਾਂ ਦੀ ਬਹੁ ਗਿਣਤੀ ਔਰਤਾਂ ਨਾਲ ਹੋ ਰਹੇ ਸ਼ੋਸਣ ਦੀ ਹੈ..ਧਰਮ ਦੀ ਆੜ ਵਿੱਚ ਬੰਬ ਧਮਾਕੇ । ਅਖੀਰ ਤਰੱਕੀ ਦੇ ਰਾਹਾਂ ਤੇ ਤੁਰੇ ਦੇਸ਼ਾਂ ਨੀਤੀਆਂ ਬਦਲਣ ਦੀ ਲੋੜ ਹੈ.ਤੇ ਸਰਮਾਏਦਾਰੀ ਦੇ ਵਿੱਚ ਕਾਮਯਾਬ ਹੋਏ ਮੁਲਕਾਂ ਨੂੰ ਮਾਲੀ ਨਿਸ਼ਕਾਮ ਸਹਾਇਤਾ ਦੇ ਕਿ ਕੁ ਖੁਸ਼ਹਾਲੀ ਦੁਨੀਆਂ ਵਿੱਚ ਵੰਡੀ ਜਾਂ ਸਕਦੀ ਹੈ..ਭਾਵੇਂ ਆਹ ਗੱਲ ਮੈਂ ਸਕਾਰਾਤਮਕ ਸੋਚ ਤੋਂ ਹੱਟ ਕਿ ਲਿਖ ਰਹੀ ਹਾਂ ਪਰ ਅਟੱਲ ਸੱਚ ਹੈ …ਕਿ ਜੇ ਮਨੁੱਖਤਾ ਸੰਤੁਸ਼ਟ ਹੋ ਗਈ ਤਾਂ ਜਿੰਦਗੀ ਵਿੱਚ ਠਹਿਰਾ ਆ ਜਾਵੇ ਗਾ ।ਕਿਉਂਕਿ ਉਤਾਰ ਚੜ੍ਹਾ ਸਿ਼ਸ਼ਟੀ ਦਾ ਨਿਯਮ ਹੈ ।

ਕਿਰਨਜੀਤ ਕੌਰ .ਪਿੰਡ ਦੱਲੂਵਾਲਾ..ਜਿਲ੍ਹਾ ਮੋਗਾ..

Adv.Advertisement

Advertisement
Simar Indusdries Batala

Leave a Reply

Your email address will not be published. Required fields are marked *