|ਬਟਾਲਾ 22ਮਈ (ਅਮਰੀਕ ਮਠਾਰੂ/ ਗੁਰੀ ਸੰਧੂ) ਪੰਜਾਬ ਭਰ ਚ ਪਿਛਲੇ ਕਰੀਬ 10 ਦਿਨਾਂ ਤੋਂ ਸ਼ਹਿਰਾਂ ਚ ਸਫਾਈ ਕਰਨ ਵਾਲੇ ਸਫਾਈ ਸੇਵਕ ਕਰਮਚਾਰੀ ਆਪਣੀਆਂ ਮੰਗਾ ਨੂੰ ਲੈਕੇ ਹੜਤਾਲ ਤੇ ਹਨ ਅਤੇ ਇਸੇ ਦੇ ਚਲਦੇ ਸ਼ਹਿਰਾਂ ਦੇ ਬਾਜ਼ਾਰਾਂ ਚ ਗਲੀ ਮੋਹਲਿਆਂ ਚ ਜਗਾਹ ਜਗਾਹ ਤੇ ਕੁੜੇ ਦੇ ਢੇਰ ਲਗੇ ਹਨ | ਉਥੇ ਹੀ ਅੱਜ ਮੰਤਰੀ ਪੰਜਾਬ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਬਟਾਲਾ ਨਗਰ ਨਿਗਮ ਦਫਤਰ ਚ ਹੜਤਾਲ ਤੇ ਬੈਠੇ ਸਫਾਈ ਕਰਮਚਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਨ ਅਸ਼ਵਾਸ਼ਨ ਦਿਤਾ ਕਿ ਸਰਕਾਰ ਉਹਨਾਂ ਦੀਆ ਮੰਗਾ ਤੇ ਵਿਚਾਰ ਕਰ ਰਹੀ ਹੈ ਅਤੇ ਉਹ ਹੜਤਾਲ ਵਾਪਿਸ ਲੈਣ ਉਥੇ ਹੀ ਬਟਾਲਾ ਦੇ ਸਫਾਈ ਸੇਵਕਾਂ ਨੇ ਸ਼ਹਿਰ ਦੇ ਹਿੱਤ ਲਈ ਹੜਤਾਲ ਮੁਲਤਵੀ ਕੀਤੀ ਅਤੇ ਉਹਨਾਂ ਕਿਹਾ ਕਿ ਪੰਜਾਬ ਚ ਉਹਨਾਂ ਦਾ ਸੰਗਰਸ਼ ਜਾਰੀ ਹੈ |
Adv.
ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਨਗਰ ਨਿਗਮ ਬਟਾਲਾ ਦੇ ਦਫਤਰ ਚ ਪਿਛਲੇ 10 ਦਿਨਾਂ ਤੋਂ ਕੰਮ ਛੱਡ ਹੜਤਾਲ ਤੇ ਬੈਠੇ ਕੰਟ੍ਰੈਕਟ ਤੇ ਭਾਰਤੀ ਸਫਾਈ ਕਰਮਚਾਰੀਆਂ ਨਾਲ ਕੀਤੀ ਮੀਟਿੰਗ ਕੀਤੀ ਅਤੇ ਉਹਨਾਂ ਦਾ ਮੰਗ ਪੱਤਰ ਲੈਕੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਜਲਦ ਆਪਣੀ ਹੜਤਾਲ ਮੁਲਤਵੀ ਕਰ ਕੰਮ ਤੇ ਵਾਪਸ ਆਉਣ ਮੰਤਰੀ ਬਾਜਵਾ ਨੇ ਕਿਹਾ ਕਿ ਇਕ ਤਾ ਕਰੋਨਾ ਮਹਾਮਾਰੀ ਨਾਲ ਲੋਕ ਜੂਝ ਰਹੇ ਹਨ ਅਤੇ ਉਸ ਦੇ ਨਾਲ ਸ਼ਹਿਰ ਭਰ ਚ ਲਗੇ ਕੁੜੇ ਦੇ ਢੇਰ ਨਾਲ ਸ਼ਹਿਰ ਚ ਕੋਈ ਹੋਰ ਨਾ ਬਿਮਾਰੀ ਫੈਲੇ ਅਤੇ ਸ਼ਹਿਰ ਚ ਜੋ ਜਗਾਹ ਜਗਾਹ ਤੇ ਕੁੜੇ ਦੇ ਢੇਰ ਲਗੇ ਹਨ ਉਹਨਾਂ ਦੀ ਲਿਫਟਿੰਗ ਜਲਦ ਹੋ ਸਕੇ ਅਤੇ ਸ਼ਹਿਰ ਦੀ ਸਾਫ ਸਫਾਈ ਹੋ ਸਕੇ ਇਸ ਲਈ ਸਫਾਈ ਸੇਵਕਾਂ ਨੂੰ ਅਪੀਲ ਕੀਤੀ ਹੈ ਅਤੇ ਉਹਨਾਂ ਪ੍ਰਵਾਨ ਵੀ ਕਰ ਲਈ ਹੈ |
Adv.
ਬਟਾਲਾ ਕੰਟ੍ਰੈਕਟ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਵਿੱਕੀ ਕਲਿਆਣ ਨੇ ਕਿਹਾ ਕਿ ਉਹਨਾਂ ਆਪਣੀਆਂ ਮੰਗਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਦੱਸਿਆ ਹਨ ਅਤੇ ਉਹਨਾਂ ਦੀ ਮੁਖ ਮੰਗ ਹੈ ਕੱਚੇ ਸਫਾਈ ਸੇਵਕਾਂ ਨੂੰ ਪੱਕੇ ਕਰਨਾ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਮੰਤਰੀ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਵਲੋਂ ਦਿਤੇ ਭਰੋਸੇ ਅਤੇ ਖਾਸ ਕਰ ਕੋਵਿਡ ਦੇ ਹਾਲਾਤ ਨੂੰ ਮੱਦੇਨਜ਼ਰ ਰੱਖ ਉਹਨਾਂ ਦੇ ਕਰੀਬ 400 ਸਫਾਈ ਸੇਵਕ ਜੋ ਹੜਤਾਲ ਤੇ ਹਨ ਉਹ ਸ਼ਹਿਰ ਦੇ ਲੋਕਾਂ ਦੇ ਹਿਤ ਲਈ ਕੰਮ ਤੇ ਵਾਪਸੀ ਆਉਣਗੇ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬਾਕੀ ਉਹਨਾਂ ਦਾ ਸੰਗਰਸ਼ ਪੂਰੇ ਪੰਜਾਬ ਚ ਚਲ ਰਿਹਾ ਹੈ ਅਤੇ ਉਹ ਜਾਰੀ ਰਹੇਗਾ |
Adv.


