ਬਟਾਲਾ/ ਕਾਦੀਆਂ 15 ਮਈ(ਅਮਰੀਕ ਮਠਾਰੂ/ ਨਵਰਾਜ ਸੰਧੂ /ਗੁਰਪ੍ਰੀਤ ਸਿੰਘ )ਪਿੰਡ ਮੱਲੀਆਂ ਪੱਕੀਆਂ ਬਟਾਲਾ ਕਾਹਨੂੰਵਾਨ ਰੋਡ ਦੇ ਓੁਤੇ ਘਰ ਦੇ ਬਾਹਰ ਬੈਠੀ 105 ਸਾਲਾਂ ਬਜੁਰਗ ਔਰਤ ਦੀਆਂ ਵਾਲੀਆਂ ਲਾ ਕੇ ਨੌਜਵਾਨ ਲੁਟੇਰਿਆਂ ਵੱਲੋਂ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿੱਦਿਆ ਦੇਵੀ(105) ਪਤਨੀ ਸਵ: ਚੂਨੀ ਲਾਲ ਦੇ ਲੜਕੇ ਮੈਂਬਰ ਪੰਚਾਇਤ ਦਰਸ਼ਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਵਿੱਦਿਆ ਦੇਵੀ ਘਰ ਦੇ ਬਾਹਰ ਬਾਅਦ ਦੁਪਹਿਰ ਕਰੀਬ 3.30 ਵਜੇ ਬੈਠੇ ਹੋਏ ਸਨ ਤਾਂ ਅਚਾਨਕ ਮੋਟਰਸਾਈਕਲ ਸਵਾਰ ਦੋ ਲੁਟੇਰੇ ਆਏ ਅਤੇ ਉਨ੍ਹਾਂ ਦੀਆਂ ਮਾਤਾ ਦੀਆਂ ਵਾਲੀਆਂ ਲਾਹ ਕੇ ਫਰਾਰ ਹੋ ਗਏ ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀਆਂ ਵਾਲੀਆਂ ਅੱਧੇ ਤੋਲੇ ਦੀਆਂ ਹਨ ਜਿਸ ਦੀ ਕੀਮਤ ਕਰੀਬ 24 ਹਜ਼ਾਰ ਰੁਪਏ ਬਣਦੀ ਹੈ ।ਮੈਂਬਰ ਪੰਚਾਇਤ ਦਰਸ਼ਨ ਲਾਲ ਨੇ ਦੱਸਿਆ ਕਿ ਇਸ ਦੌਰਾਨ ਏਐਸਆਈ ਤਰਲੋਕ ਚੰਦ ਕਿਸੇ ਹੋਰ ਮਸਲੇ ਚ ਪਿੰਡ ਮੱਲੀਆਂ ਪੱਕੀਆਂ ਆਏ ਹੋਏ ਸਨ ਜਿਨ੍ਹਾਂ ਨੂੰ ਇਸ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੱਤੀ ਅਤੇ ਏਐਸਆਈ ਤਰਲੋਕ ਚੰਦ ਨੇ ਸਾਰੀ ਜਾਣਕਾਰੀ ਨੋਟ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।ਪੀਡ਼ਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਕਿਹਾ ਕਿ ਲੁਟੇਰਿਆਂ ਨੂੰ ਜਲਦ ਤੋਂ ਜਲਦੀ ਫੜ ਕੇ ਉਨ੍ਹਾਂ ਨੂੰ ਇਨਸਾਫ ਦਿੱਤਾ ਜਾਵੇ ।
Adv.
ਫੋਟੋ ਕੈਪਸ਼ਨ) ਜਾਣਕਾਰੀ ਦਿੰਦੇ ਹੋਏ ਵਿੱਦਿਆ ਦੇਵੀ ਬਜ਼ੁਰਗ ਔਰਤ ਦੇ ਨਾਲ ਉਨ੍ਹਾਂ ਦੇ ਲੜਕੇ ਦਰਸ਼ਨ ਲਾਲ
Adv.

