ਮੈਂ ਤੇਰੀ ਦੀਦ ਦੀ ਪਿਆਸੀ ਨਦੀ ਤੂੰ ਬਣ ਸਮੁੰਦਰ ਆ ਸੱਜਣਾ

 

ਮੈਂ ਤੇਰੀ ਦੀਦ ਦੀ ਪਿਆਸੀ ਨਦੀ
ਤੂੰ ਬਣ ਸਮੁੰਦਰ ਆ ਸੱਜਣਾ

 

 

ਮੈਂ ਤੇਰੀ ਦੀਦ ਦੀ ਪਿਆਸੀ ਨਦੀ

ਤੂੰ ਬਣ ਸਮੁੰਦਰ ਆ ਸੱਜਣਾ

ਮੇਰੀ ਅੱਖੀਆਂ ਦੀ ਭੁੱਖ ਮਿਟ ਜਾਵੇ
ਤੂੰ ਆ ਕੇ ਪਿਆਸ ਬੁਝਾ ਸੱਜਣਾ
ਤੇਰੀ ਜਾਨ ਵਿੱਚ ਸਾਡੀ ਜਾਨ ਹੈ
ਇੱਕ ਵਾਰ ਮੁਖੜਾ ਦਿਖਾ ਸੱਜਣਾ
ੳੁਹ ਯਾਦਾਂ ਤੇ ਮੁਲਾਕਾਤਾਂ ਹੀ
ਹੁਣ ਸਰਮਾਇਆ ਨੇ ਬਸ ਮੇਰਾ
ਤੂੰ ਚਾਨਣ ਬਣ ਕੇ ਆ ਸੱਜਣਾ
ਦੇੲੀਏ ਹਨੇਰੇ ਨੂੰ ਹਰਾ
ਜਿਸ ਥਾਂ ਤੇ ਮਿਲ ਕੇ ਬਹਿੰਦੇ ਸੀ
ਕਰਦਾ ਉਡੀਕਾਂ ਤੇਰਾ ਉਹ ਰਾਹ ਖੜਾ
ਸੁਪਨੇ ਸੁਨਹਿਰੀ ਪਿਆਰ ਦੇ
ਆ ਕੇ ਤੂੰ ਪਲਕਾਂ ਵਿੱਚ ਸਜਾ ਸੱਜਣਾ
ਤੇਰੀ ਆਮਦ ਨਾਲ ਹੀ ਖਿੜ ਜਾਣਾ
ਉਜੜੇ ਚਮਨ ਦਾ ਜ਼ਰਾ ਜ਼ਰਾ ਮੇਰਾ

 

ਲੇਖਕ-ਦਵਿੰਦਰ ਕੌਰ ਢਿੱਲੋ

Adv.

 

Leave a Reply

Your email address will not be published. Required fields are marked *