ਇਹ ਲਾਈਨਾਂ 23 ਸਾਲ ਦੇ ਨੋਜਵਾਨ ਭਗਤ ਸਿੰਘ ਦੀ ਜੇਲ੍ਹ ਡਾਇਰੀ ਵਿੱਚੋਂ ਹਨ। ਇਨਕਲਾਬ ਸਿਰਫ ਹਥਿਆਰਾਂ ਨਾਲ ਨਹੀਂ ਆਉਂਦੇ, ਉਸ ਲਈ ਇੱਕ ਵੱਡੀ ਕ੍ਰਾਂਤੀਕਾਰੀ ਸੋਚ ਵੀ ਹੁੰਦੀ ਹੈ ਜੋ ਹਥਿਆਰਾਂ ਦੀ ਜੰਗ ਨਾਲੋਂ ਵੀ ਮਹੱਤਵਪੂਰਨ ਹੈ। ਭਗਤ ਸਿੰਘ ਦੀਆਂ ਪਿਸਤੌਲ ਨਾਲ ਤਸਵੀਰਾਂ ਅਕਸਰ ਨਜ਼ਰ ਆਉਂਦੀਆਂ ਹਨ ਪਰ ਉਸ ਦੀ ਸਮਾਜ ਪ੍ਰਤੀ ਕ੍ਰਾਂਤੀਕਾਰੀ ਸੋਚ ਅਕਸਰ ਉਨ੍ਹਾਂ ਤਸਵੀਰਾਂ ਪਿੱਛੇ ਛੁੱਪ ਜਾਂਦੀ ਹੈ। ਅੱਜ ਦਾ 23 ਸਾਲਾਂ ਦਾ ਨੌਜਵਾਨ ਉਸ ਦੇ ਨੇੜੇ ਤੇੜੇ ਵੀ ਨਹੀਂ ਜਾਪਦਾ। ਤਸਵੀਰਾਂ ਲਗਾ ਲੈਣਾ ਸ਼ਾਇਦ ਬਹੁਤ ਸੌਖਾ ਹੈ ਪਰ ਭਗਤ ਸਿੰਘ ਬਣਨਾ ਔਖਾ ਹੈ, ਉਸ ਦੀ ਜੇਲ੍ਹ ਵਿੱਚ ਲਿਖੀ ਡਾਇਰੀ ਦੀਆਂ ਉਪਰ ਦਿੱਤੀਆਂ ਲਾਈਨਾਂ, ਭਗਤ ਸਿੰਘ ਨੂੰ ਸਮਝਣ ਲਈ ਜਰੂਰੀ ਹਨ !!
ਜਸਵੰਤ ਜੱਸ !!


