ਪਾਦਰੀ ਤੇ ਹਮਲੇ ਦੇ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਾਂ ਹੋਣ ਲਈ ਐਸਐਸਪੀ ਦਫਤਰ ਦਾ ਘੇਰਾਓ

 

 

ਬਟਾਲਾ (ਰੰਜਨਦੀਪ ਸੰਧੂ ):- ਅਨੁਸੂਚਿਤ ਜਾਤੀਆਂ ਨਾਲ ਸਬੰਧਤ ਦਰਜਨਾਂ ਲੋਕਾਂ ਨੇ ਦੋ ਮਾਮਲਿਆਂ ਵਿੱਚ ਇਨਸਾਫ ਨਾ ਮਿਲਣ ਕਾਰਨ ਬੁੱਧਵਾਰ ਨੂੰ ਐਸਐਸਪੀ ਦਫ਼ਤਰ ਦਾ ਘਿਰਾਓ ਕੀਤਾ। ਪ੍ਰਦਰਸ਼ਨ ਦੀ ਅਗਵਾਈ ਸਾਸੂਨ ਕ੍ਰਿਸ਼ਚੀਅਨ  ਸੈਨਾ  ਦੇ ਪ੍ਰਧਾਨ ਪੀਟਰ ਚੀਦਾ ਅਤੇ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੇ ਸੀਨੀਅਰ ਸਕੱਤਰ ਸਤਨਾਮ ਸਿੰਘ ਉਮਰਪੁਰਾ ਨੇ ਕੀਤੀ। ਇੱਕ ਘੰਟੇ ਦੇ ਪ੍ਰਦਰਸ਼ਨ ਤੋਂ ਬਾਅਦ ਐਸਐਸਪੀ ਦੇ ਰੀਡਰ  ਨੇ ਇੰਡੈਂਟ ਲੈ ਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਪੀਟਰ ਚਿਦਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕੁਝ ਨੌਜਵਾਨਾਂ ਨੇ ਪਿੰਡ ਨੱਤ  ਵਿੱਚ ਚਰਚ ਅਤੇ ਪਾਸਟਰ ਬਬਲੂ ਮਸੀਹ ਦੇ ਘਰ ਦੀ ਭੰਨਤੋੜ ਕੀਤੀ ਸੀ। ਪਾਸਟਰ ਬੱਬੂ ਦੀ ਪਤਨੀ ਵੀ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਹੋ ਗਈ ਸੀ। ਸਬੰਧਤ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਪੁਲਿਸ ਨੇ ਪਿੰਡ ਦੇ ਕੁਝ ਨੌਜਵਾਨਾਂ ਖਿਲਾਫ ਖਾਨਾਪੂਰਤੀ ਲਈ ਸ਼ਿਕਾਇਤ ਦਰਜ ਕੀਤੀ , ਪਰ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ।

Leave a Reply

Your email address will not be published. Required fields are marked *