ਕਾਦੀਆ ਤੋਂ ਕੁਝ ਦੂਰੀ  ਪੈਂਦੇ ਪਿੰਡ ਠੀਕਰੀਵਾਲ ਦੇ ਬਾਹਰਵਾਰ ਖੇਤਾਂ ਵਿੱਚ  ਡੇਰਿਆਂ ਤੈ  ਰਹਿ ਰਹੇ ਸਵਰਨ ਸਿੰਘ ਦੇ ਘਰ ਦੇ ਹਾਲਾਤ ਬਹੁਤ ਬੁਰੇ ਬਣੇ ਹਨ ਅਤੇ ਉਸ ਦਾ ਕਾਰਨ ਹੈ ਇਸ ਪਰਿਵਾਰ ਨੂੰ ਆਪਣੇ ਇਕਲੌਤੇ ਪੁੱਤਰ ਦਾ ਵਿਛੋੜਾ।

 

ਬਟਾਲਾ ,ਕਦਿਆ 8 ਸਿਤੰਬਰ (ਰੰਜਨਦੀਪ ਸੰਧੂ , ਅਮਰੀਕ ਮਠਾਰੁ ):-ਕਾਦੀਆਂ ਦੇ ਪਿੰਡ ਠੀਕਰੀਵਾਲ ਗੋਰਾਇਆ ਦੇ ਇਸ ਨੌਜਵਾਨ ਗੁਰਦੀਪ ਸਿੰਘ ਨਾਲ ਦੂਜਾ ਸਾਥੀ ਨੌਜਵਾਨ ਕਪੂਰਥਲਾ ਤੋਂ ਹੈ ।ਕਾਦੀਆ ਤੋਂ ਕੁਝ ਦੂਰੀ  ਪੈਂਦੇ ਪਿੰਡ ਠੀਕਰੀਵਾਲ ਦੇ ਬਾਹਰਵਾਰ ਖੇਤਾਂ ਵਿੱਚ  ਡੇਰਿਆਂ ਤੈ  ਰਹਿ ਰਹੇ ਸਵਰਨ ਸਿੰਘ ਦੇ ਘਰ ਦੇ ਹਾਲਾਤ ਬਹੁਤ ਬੁਰੇ ਬਣੇ ਹਨ ਅਤੇ ਉਸ ਦਾ ਕਾਰਨ ਹੈ ਇਸ ਪਰਿਵਾਰ ਨੂੰ ਆਪਣੇ ਇਕਲੌਤੇ ਪੁੱਤਰ ਦਾ ਵਿਛੋੜਾ।ਗੁਰਦੀਪ ਸਿੰਘ ਦੇ ਸਰੀਰ ਉੱਤੇ ਕੱਪੜਾ ਨਹੀਂ ਅਤੇ ਨਾ ਹੀ ਰਹਿਣ ਨੂੰ ਕੋਈ ਛੱਤ। ਇਹ ਵੀਡੀਓ ਦੁਬਈ ਚ ਰਹਿ ਰਹੇ ਇਕ ਪਾਕਿਸਤਾਨੀ ਨੌਜਵਾਨ ਵੱਲੋਂ ਬਣਾ ਕੇ ਸੋਸ਼ਲ ਮੀਡਿਆ ਉੱਤੇ ਪਾਇਆ ਗਿਆ ਅਤੇ ਵੀਡੀਓ ਵਾਇਰਲ ਹੋਣ ਦੇ ਬਾਅਦ ਗੁਰਦੀਪ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਗੁਰਦੀਪ ਦਾ ਪਰਿਵਾਰ ਸਰਕਾਰ ਕੋਲੋਂ ਗੁਹਾਰ ਲਗਾ ਰਿਹਾ ਹੈ ਕਿ ਉਨ੍ਹਾਂ ਦੇ ਬੇਟੇ ਨੂੰ ਛੇਤੀ ਭਾਰਤ ਵਾਪਸ ਲਿਆਂਦਾ ਜਾਵੇ।  ਸਵਰਨ ਸਿੰਘ ਜੋ ਖ਼ੁਦ ਗੁਰਦਿਆਂ ਦੀ ਬਿਮਾਰੀ ਨਾਲ ਜੂਝ ਰਿਹਾ ਹੈ, ਕਰੀਬ ਡੇਢ ਸਾਲ ਪਹਿਲਾ ਤੰਦੁਰਸਤ ਸੀ ਅਤੇ ਪਿਤਾ ਨੇ ਆਪਣੇ ਜਵਾਨ ਪੁਤਰ ਗੁਰਦੀਪ ਸਿੰਘ ਨੂੰ ਚੰਗੇ ਭਵਿੱਖ ਦੀ ਆਸ ਨਾਲ ਵਿਦੇਸ਼ ਦੁਬਈ ‘ਚ ਭੇਜਿਆ ਸੀ।

ਗੁਰਦੀਪ ਸਿੰਘ ਦਾ ਚਾਚਾ ਦੱਸਦਾ ਹੈ ਕਿ ਪਿੰਡ ਦੇ ਹੀ ਕਿਸੇ ਏਜੰਟ ਨੇ ਟੂਰਿਸਟ ਵੀਜ਼ੇ ਉੱਤੇ ਦੁਬਈ ਭੇਜ ਦਿੱਤਾ ਅਤੇ ਉਸ ਨੇ ਆਖਿਆ ਕਿ ਅੱਗੇ ਵਰਕ ਪਰਮਿਟ ਮਿਲ ਜਾਵੇਗਾ ਪਰ ਉਹ ਸੱਚ ਨਹੀਂ ਹੋਇਆ। ਗੁਰਦੀਪ ਪਿਛਲੇ ਡੇਢ ਸਾਲ ਤੋਂ ਹੀ ਦੁਬਈ ਧੱਕੇ ਖਾਣ ਨੂੰ ਮਜਬੂਰ ਹੈ। ਕੁਝ ਸਮੇਂ ਪਹਿਲਾ ਗੁਰਦੀਪ ਨੇ ਫੋਨ ਰਾਹੀਂ ਦੱਸਿਆ ਸੀ ਕਿ ਉਹ ਕਿਸੇ ਹਸਪਤਾਲ ‘ਚ ਹੈ ਅਤੇ ਉਦੋਂ ਉਸ ਨੂੰ ਵਾਪਸ ਲੈ ਕੇ ਆਉਣ ਦੀ ਗੁਹਾਰ ਲਗਾਈ ਗਈ ਪਰ ਕੁਝ ਨਹੀਂ ਹੋਇਆ ਸੀ।

Leave a Reply

Your email address will not be published. Required fields are marked *