ਸਿਹਤ ਬੀਮਾ ਯੋਜਨਾ ਦੇ ਕਾਰਡਧਾਰਕ ਜ਼ਿਲ੍ਹਾ ਗੁਰਦਾਸਪੁਰ ਦੇ 10 ਸਰਕਾਰੀ ਤੇ 21 ਪ੍ਰਾਈਵੇਟ ਹਸਪਤਾਲਾਂ ਵਿੱਚੋਂ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ – ਐੱਸ.ਡੀ.ਐੱਮ ਬਟਾਲਾ

 

ਸਿਹਤ ਬੀਮਾ ਯੋਜਨਾ ਦੇ ਕਾਰਡਧਾਰਕ ਜ਼ਿਲ੍ਹਾ ਗੁਰਦਾਸਪੁਰ ਦੇ 10 ਸਰਕਾਰੀ ਤੇ 21 ਪ੍ਰਾਈਵੇਟ ਹਸਪਤਾਲਾਂ ਵਿੱਚੋਂ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ – ਐੱਸ.ਡੀ.ਐੱਮ ਬਟਾਲਾ

ਮੁਫ਼ਤ ਇਲਾਜ ਸਹੂਲਤ ਦਾ ਲਾਭ ਲੈਣ ਲਈ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਕਾਰਡ ਬਣਾਉਣਾ ਬੇਹੱਦ ਜਰੂਰੀ

ਬਟਾਲਾ, 26 ਫਰਵਰੀ (ਅਮਰੀਕ ਮਠਾਰੂ ) – ‘ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਸਿਹਤ ਵਿਭਾਗ ਵੱਲੋਂ ਜ਼ਿਲਾ ਗੁਰਦਾਸਪੁਰ ਦੇ 10 ਸਰਕਾਰੀ ਅਤੇ 21 ਨਿੱਜੀ ਹਸਪਤਾਲਾਂ ਨੂੰ ਇੰਪੈਨਲਡ ਕੀਤਾ ਗਿਆ ਹੈ। ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਧਾਰਕ ਇਨ੍ਹਾਂ ਇੰਪੈਨਲਡ ਹਸਪਤਾਲਾਂ ਵਿੱਚੋਂ ਆਪਣਾ 05 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ।

ਜ਼ਿਲ੍ਹੇ ਦੇ ਇੰਪੈਨਲਡ ਹਸਪਤਾਲਾਂ ਬਾਰੇ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਦੱਸਿਆ ਕਿ ਸੂਚੀਬੱਧ ਸਰਕਾਰੀ ਹਸਪਤਾਲਾਂ ਵਿਚ ਸਿਵਲ ਹਸਪਤਾਲ ਗੁਰਦਾਸਪੁਰ, ਸਰਕਾਰੀ ਹਸਪਤਾਲ ਬਟਾਲਾ, ਕਮਿਊਨਿਟੀ ਹੈਲਥ ਸੈਂਟਰ ਕਲਾਨੌਰ, ਸਰਕਾਰੀ ਹਸਪਤਾਲ ਡੇਰਾ ਬਾਬਾ ਨਾਨਕ, ਸਰਕਾਰੀ ਹਸਪਤਾਲ ਫਤਹਿਗੜ੍ਹ ਚੂੜੀਆਂ, ਸਰਕਾਰੀ ਹਸਪਤਾਲ ਨੌਸ਼ਹਿਰਾ ਮੱਝਾ ਸਿੰਘ, ਸਰਕਾਰੀ ਹਸਪਤਾਲ ਭਾਮ, ਸਰਕਾਰੀ ਹਸਪਤਾਲ ਘੁਮਾਣ, ਸਰਕਾਰੀ ਹਸਪਤਾਲ ਧਾਰੀਵਾਲ ਅਤੇ ਸਰਕਾਰੀ ਹਸਪਤਾਲ ਕਾਦੀਆਂ ਸ਼ਾਮਲ ਹਨ।

ਐੱਸ.ਡੀ.ਐੱਮ. ਬਟਾਲਾ ਨੇ ਦੱਸਿਆ ਕਿ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਇਸ ਸਕੀਮ ਤਹਿਤ ਜ਼ਿਲ੍ਹੇ ਦੇ ਨਿੱਜੀ ਹਸਪਤਾਲਾਂ ਨੂੰ ਵੀ ਇੰਪੈਨਲਡ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਆਸ਼ੀਰਵਾਦ ਹਸਪਤਾਲ ਡੇਰਾ ਰੋਡ ਬਟਾਲਾ, ਅਬਰੋਲ ਮੈਡੀਕਲ ਸੈਂਟਰ ਕੈਲਾਸ਼ ਇੰਨਕਲੈਵ ਬਟਾਲਾ ਰੋਡ ਗੁਰਦਾਸਪੁਰ, ਬਾਬਾ ਦੀਪ ਸਿੰਘ ਹਸਪਤਾਲ ਅਲੀਵਾਲ ਰੋਡ ਬਟਾਲਾ, ਬਾਬਾ ਗੁਰਦਿੱਤ ਸਿੰਘ ਕਲਸੀ ਚਿਲਡਰਨ ਹਸਪਤਾਲ ਡੇਰਾ ਬਾਬਾ ਨਾਨਕ ਰੋਡ ਗੁਰਦਾਸਪੁਰ, ਬਾਜਵਾ ਹਸਪਤਾਲ ਕਾਦੀਆਂ ਰੋਡ ਬਟਾਲਾ, ਬੀਬੀ ਕੌਂਲਾ ਜੀ ਹਸਪਤਾਲ ਅਜਨਾਲਾ ਰੋਡ ਡੇਰਾ ਬਾਬਾ ਨਾਨਕ, ਗੁਰਨੂਰ ਹਸਪਤਾਲ ਕਾਦੀਆਂ ਰੋਡ ਬਟਾਲਾ, ਗੁਰੂ ਨਾਨਕ ਮਲਟੀਸਪੈਸ਼ਲਿਟੀ ਹਸਪਤਾਲ ਘੁਮਾਣ ਅਤੇ ਗੁਰਦਾਸਪੁਰ, ਜੇਸੀ ਨੰਦਾ ਹਸਪਤਾਲ ਨੇੜੇ ਪੀਡਬਲਿਊਡੀ ਰੈਸਟ ਹਾਊਸ ਪੁਰਣਾ ਬੱਸ ਅੱਡਾ ਗੁਰਦਾਸਪੁਰ, ਜਯੋਤੀ ਪਰਕਾਸ਼ ਆਈ ਕੇਅਰ ਸੈਂਟਰ ਕਾਹਨੂੰਵਾਨ ਰੋਡ ਨੇੜੇ ਐਸ.ਡੀ ਕਾਲਜ ਗੁਰਦਾਸਪੁਰ, ਕਾਹਲੋਂ ਹਸਪਤਾਲ ਕਲਾਨੋਰ ਤੋਂ ਬਟਾਲਾ ਰੋਡ ਵਡਾਲਾ ਬਾਂਗਰ, ਕੋਹਲੀ ਹਸਪਤਾਲ ਡੱਡਵਾਂ ਰੋਡ ਧਾਰੀਵਾਲ, ਲਾਈਫ ਕੇਅਰ ਮਲਟੀਸਪੈਸ਼ਲਿਟੀ ਹਸਪਤਾਲ ਪਿੰਡ ਕੋਟ ਯੋਗਰਾਜ, ਮਹਾਜਨ ਚਿਲਡਰਨ ਹਸਪਤਾਲ ਲਾਇਬ੍ਰੇਰੀ ਰੋਡ ਗੁਰਦਾਸਪੁਰ, ਨਿਊ ਮਹਾਜਨ ਹਪਸਤਾਲ ਬਟਾਲਾ ਰੋਡ ਨੇੜੇ ਗਿੱਲ ਪੈਲੇਸ ਫਤਿਹਗੜ੍ਹ ਚੂੜੀਆਂ, ਨਿਊ ਸ੍ਰੀ ਬਾਵਾ ਲਾਲ ਜੀ ਹਸਪਤਾਲ ਖੈਹਰਾ ਰੋਡ ਧਿਆਨਪੁਰ, ਪ੍ਰਭ ਸਿਮਰਨ ਹਸਪਤਾਲ ਕਾਦੀਆਂ ਰੋਡ ਬਟਾਲਾ, ਆਰ.ਪੀ. ਅਰੋੜਾ ਮੈਡੀਸਿਟੀ ਨੇੜੇ ਰੇਲਵੇ ਸਟੇਸ਼ਨ ਚੌਂਕ ਗੁਰਦਾਸਪੁਰ, ਸੰਧੂ ਹਸਪਤਾਲ ਧਰਮਪੁਰਾ ਕਲੋਨੀ ਬਟਾਲਾ, ਸਤਸਰ ਹਸਪਤਾਲ ਮਾਨ ਨਗਰ ਡੇਰਾ ਬਾਬਾ ਨਾਨਕ ਰੋਡ ਬਟਾਲਾ ਅਤੇ ਸੁਰਜੀਤ ਹਸਪਤਾਲ ਬਾਬਾ ਕਾਰ ਕਾਲੋਨੀ ਕਲਾਨੌਰ ਸ਼ਾਮਲ ਹਨ।

ਐੱਸ.ਡੀ.ਐੱਮ. ਬਟਾਲਾ ਸ. ਬਲਵਿੰਦਰ ਸਿੰਘ ਨੇ ਕਿਹਾ ਕਿ ਉਪਰੋਕਤ ਹਸਪਤਾਲਾਂ ਵਿੱਚੋਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦੇ ਨਗਦੀ ਰਹਿਤ ਇਲਾਜ ਦਾ ਲਾਭ ਲੈਣ ਬੀਮਾ ਯੋਜਨਾ ਦਾ ਕਾਰਡ ਹੋਣਾ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਹ ਕਾਰਡ ਬਣਾਉਣ ਲਈ ਜ਼ਿਲ੍ਹੇ ਦੀਆਂ ਸਾਰੀਆਂ ਮਾਰਕਿਟ ਕਮੇਟੀਆਂ ਦੇ ਦਫ਼ਤਰਾਂ ਤੋਂ ਇਲਾਵਾ 40 ਸੇਵਾ ਕੇਂਦਰਾਂ ਅਤੇ 288 ਕਾਮਨ ਸਰਵਿਸ ਸੈਂਟਰਾਂ ਵਿਖੇ ਇਹ ਕਾਰਡ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ ਲਾਭਪਾਤਰੀਆਂ ਨੂੰ 28 ਫਰਵਰੀ ਤੋਂ ਪਹਿਲਾਂ ਆਪਣਾ ਕਾਰਡ ਜਰੂਰ ਬਣਾ ਲੈਣਾ ਚਾਹੀਦਾ ਹੈ।

Leave a Reply

Your email address will not be published. Required fields are marked *